ਪ੍ਰਸਿੱਧ ਅਦਾਕਾਰਾ ਦਾ ਡਾਇਰੈਕਟਰ 'ਤੇ ਦੋਸ਼, ਕਿਹਾ- ਸਾਲ ਤੱਕ ਕੀਤਾ ਰੇਪ ਪਰ ਦੁਨੀਆ ਸਾਹਮਣੇ ਕਹਿੰਦਾ ਸੀ ਧੀ
Friday, Sep 06, 2024 - 11:57 AM (IST)

ਨਵੀਂ ਦਿੱਲੀ - ਅਦਾਕਾਰਾ ਸੌਮਿਆ ਨੇ ਇਕ ਤਮਿਲ ਡਾਇਰੈਕਟਰ ’ਤੇ ਮਾਨਸਿਕ, ਸਰੀਰਕ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਸੌਮਿਆ ਨੇ ਕਿਹਾ ਕਿ ਡਾਇਰੈਕਟਰ ਮਨੋਰੰਜਨ ਲਈ ਉਸ ਦੇ ਪ੍ਰਾਈਵੇਟ ਪਾਰਟ ’ਚ ਰਾਡ ਪਾਉਂਦਾ ਸੀ। ਇਸ ਘਟਨਾ ਤੋਂ ਉਭਰਨ ’ਚ ਉਸ ਨੂੰ 30 ਸਾਲ ਲੱਗ ਗਏ। ਉਨ੍ਹਾਂ ਕਿਹਾ ਕਿ ਸਾਰੀਆਂ ਪੀੜਤ ਔਰਤਾਂ ਨੂੰ ਇਸ ਤਰ੍ਹਾਂ ਦੇ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ।
ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼
ਸੌਮਿਆ ਨੇ ਕਿਹਾ, ‘‘ਮੈਂ 18 ਸਾਲ ਦੀ ਸੀ, ਜਦੋਂ ਡਾਇਰੈਕਟਰ ਨਾਲ ਮੇਰੀ ਮੁਲਾਕਾਤ ਹੋਈ ਸੀ। ਇਕ ਪਾਸੇ ਡਾਇਰੈਕਟਰ ਮੈਨੂੰ ਆਪਣੀ ਬੇਟੀ ਸਮਝਦਾ ਸੀ ਅਤੇ ਦੂਜੇ ਪਾਸੇ ਮੇਰਾ ਰੇਪ ਕਰਦਾ ਸੀ। ਬਾਅਦ ’ਚ ਹਾਲਾਤ ਇੰਨੇ ਵਿਗੜ ਗਏ ਕਿ ਉਹ ਮੇਰੇ ਨਾਲ ਬੱਚਾ ਪੈਦਾ ਕਰਨਾ ਚਾਹੁੰਦਾ ਸੀ।
ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ
ਡਾਇਰੈਕਟਰ ਮੈਨੂੰ ਸੈਕਸ ਸਲੇਵ ਵਜੋਂ ਵਰਤਦਾ ਸੀ। ਹਾਲਾਂਕਿ ਸੌਮਿਆ ਨੇ ਡਾਇਰੈਕਟਰ ਦਾ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਡਾਇਰੈਕਟਰ ਦੇ ਨਾਂ ਦਾ ਖੁਲਾਸਾ ਸਪੈਸ਼ਲ ਪੁਲਸ ਫੋਰਸ ਦੇ ਸਾਹਮਣੇ ਕਰੇਗੀ, ਜਿਸਦਾ ਗਠਨ ਕੇਰਲ ਸਰਕਾਰ ਨੇ ਹੇਮਾ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।