ਪੁਲਸ ਨੇ ਮਸ਼ਹੂਰ ਅਦਾਕਾਰ ਨੂੰ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ
Saturday, Apr 19, 2025 - 03:29 PM (IST)

ਕੋਚੀ (ਏਜੰਸੀ)- ਮਲਿਆਲਮ ਫਿਲਮ ਅਦਾਕਾਰ ਸ਼ਾਈਨ ਟੌਮ ਚਾਕੋ ਨੂੰ ਡਰੱਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਚੀ ਦੇ ਇੱਕ ਹੋਟਲ ਤੋਂ ਨਸ਼ੀਲੇ ਪਦਾਰਥਾਂ ਦੀ ਛਾਪੇਮਾਰੀ ਦੌਰਾਨ ਕਥਿਤ ਤੌਰ 'ਤੇ ਭੱਜਣ ਦੀ ਘਟਨਾ ਦੇ ਸਬੰਧ ਵਿੱਚ ਲਗਭਗ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰੀ ਕੀਤਾ ਗਿਆ ਹੈ।
ਪੁਲਸ ਨੇ ਕਿਹਾ ਕਿ ਉਨ੍ਹਾਂ 'ਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (NDPS) ਐਕਟ ਦੀ ਧਾਰਾ 27 (ਕਿਸੇ ਵੀ ਨਸ਼ੀਲੇ ਪਦਾਰਥ ਜਾਂ ਮਨੋਰੋਗ ਪਦਾਰਥ ਦਾ ਸੇਵਨ) ਅਤੇ 29 (ਉਕਸਾਉਣਾ ਅਤੇ ਅਪਰਾਧਿਕ ਸਾਜ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮੁਸ਼ਕਲਾਂ 'ਚ ਘਿਰਿਆ ਇਹ ਮਸ਼ਹੂਰ ਅਦਾਕਾਰ, ਬ੍ਰਾਹਮਣਾਂ 'ਤੇ ਟਿੱਪਣੀ ਮਗਰੋਂ FIR ਦਰਜ
ਪੁਲਸ ਨੇ ਅੱਗੇ ਕਿਹਾ ਕਿ ਡਾਕਟਰੀ ਜਾਂਚ ਅਤੇ ਅਗਲੀ ਕਾਰਵਾਈ ਜਲਦੀ ਹੀ ਕੀਤੀ ਜਾਵੇਗੀ। ਪੁਲਸ ਦੁਆਰਾ ਜਾਰੀ ਇੱਕ ਰਸਮੀ ਨੋਟਿਸ ਦੇ ਜਵਾਬ ਵਿੱਚ ਚਾਕੋ ਸ਼ਨੀਵਾਰ ਨੂੰ ਕੋਚੀ ਸਿਟੀ ਪੁਲਸ ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਏ। ਪੁਲਸ ਸੂਤਰਾਂ ਮੁਤਾਬਕ ਬੁੱਧਵਾਰ ਰਾਤ ਨੂੰ ਜਦੋਂ ਸ਼ਾਈਨ ਨੂੰ ਪਤਾ ਲੱਗਾ ਕਿ DANSAF ਟੀਮ ਆ ਗਈ ਹੈ, ਤਾਂ ਉਹ ਭੱਜ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8