ਸਾਧਾਰਣ ਲਾਈਫ ਸਟਾਈਲ ’ਚ ਵਿਸ਼ਵਾਸ ਰੱਖਦੇ ਸਨ ਅਦਾਕਾਰ ਸੰਜੀਵ ਕੁਮਾਰ

Friday, Jul 09, 2021 - 04:14 PM (IST)

ਸਾਧਾਰਣ ਲਾਈਫ ਸਟਾਈਲ ’ਚ ਵਿਸ਼ਵਾਸ ਰੱਖਦੇ ਸਨ ਅਦਾਕਾਰ ਸੰਜੀਵ ਕੁਮਾਰ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਹੇ ਸੰਜੀਵ ਕੁਮਾਰ ਦੀ ਅੱਜ 83ਵੀਂ ਬਰਥ ਐਨੀਵਰਸਰੀ ਹੈ। ਸੰਜੀਵ ਕੁਮਾਰ ਦਾ ਅਸਲੀ ਨਾਂ ਹਰਿਹਰ ਜੇਠਾਲਾਲ ਜਰੀਵਾਲਾ ਸੀ। ਉਹ ਭਾਰਤੀ ਸਿਨੇਮਾ ਦੇ ਸਭ ਤੋਂ ਪ੍ਰਭਾਵਸ਼ਾਲੀ ਸਿਤਾਰਿਆਂ ’ਚੋਂ ਇਕ ਸਨ। ਉਨ੍ਹਾਂ ਨੇ ਮਨੋਰੰਜਨ ਨੂੰ ਸਿਰਫ ਅਦਭੁੱਤ ਅਤੇ ਕਲਾਸਿਕ ਫ਼ਿਲਮਾਂ ਦਿੱਤੀਆਂ, ਸਗੋਂ ਯਾਦਗਾਰ ਭੂਮਿਕਾਵਾਂ ਵੀ ਨਿਭਾਈਆਂ ਜੋ ਹਾਲੇ ਵੀ ਸਿਨੇਮਾ ਪ੍ਰੇਮੀਆਂ ਦੇ ਦਿਮਾਗ ’ਚ ਤਾਜ਼ਾ ਹਨ। ਥ੍ਰੀਲਰ ਅਤੇ ਕਾਮੇਡੀ ਤੋਂ ਲੈ ਕੇ ਰੋਮਾਂਸ ਤੱਕ ਉਨ੍ਹਾਂ ਨੇ ਸਾਰੇ ਕਿਰਦਾਰਾਂ ਨੂੰ ਸਹਿਜਤਾ ਨਾਲ ਨਿਭਾਇਆ ਅਤੇ ਗੈਰ-ਗਲੈਮਰਸ ਕਿਰਦਾਰਾਂ ਨੂੰ ਨਿਭਾਉਣ ’ਚ ਕੋਈ ਇਤਰਾਜ਼ ਨਹੀਂ ਕੀਤਾ। 

PunjabKesari
ਬਾਲੀਵੁੱਡ ਇੰਡਸਟਰੀ ’ਚ ਉਹ ਹਰੀ ਦੇ ਨਾਂ ਨਾਲ ਜਾਂਦੇ ਸਨ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ‘ਠਾਕੁਰ’ ਦੇ ਤੌਰ ’ਤੇ ਯਾਦ ਕਰਦੇ ਹਨ। ਸੰਜੀਵ ਕੁਮਾਰ ਨੇ ਸਾਲ 1960 ’ਚ ਆਈ ਫਿਲਮ ‘ਹਮ ਹਿੰਦੁਸਤਾਨੀ’ ਨਾਲ ਡੈਬਿਊ ਕੀਤਾ ਸੀ। ਇਸ ’ਚ ਉਨ੍ਹ ਨੇ ਬਹੁਤ ਛੋਟਾ ਜਿਹਾ ਰੋਲ ਨਿਭਾਇਆ ਅਤੇ ਇਸ ਦੇ ਬਾਅਦ ਉਨ੍ਹਾਂ ਨੇ ‘ਸ਼ੋਲੇ’, ‘ਅੰਗੂਰ’, ‘ਦਸਤਕ’, ‘ਖਿਲੌਣਾ’, ‘ਸੀਤਾ ਗੀਤਾ’ ਅਤੇ ‘ਕੋਸ਼ਿਸ਼’ ਵਰਗੀਆਂ ਫ਼ਿਲਮਾਂ ਕੀਤੀਆਂ। 

PunjabKesari
ਸਾਧਾਰਣ ਲਾਈਫਸਟਾਈਲ ਜਿਉਂਦੇ ਸਨ ਸੰਜੀਵ
ਫ਼ਿਲਮਾਂ ਤੋਂ ਇਲਾਵਾ ਹਰ ਕੋਈ ਜਾਣਦਾ ਹੈ ਕਿ ਉਹ ਕਾਫ਼ੀ ਮਜ਼ਾਕੀਆ ਅਤੇ ਸਾਧਾਰਣ ਲਾਈਫ ਸਟਾਈਲ ’ਚ ਵਿਸ਼ਵਾਸ਼ ਰੱਖਦੇ ਵਾਲੇ ਸ਼ਖਸ ਸਨ। ਉਹ ਕੰਮ ਦੀ ਵਜ੍ਹਾ ਨਾਲ ਆਪਣੇ ਦੋਸਤਾਂ ਦੀ ਕੰਪਨੀ ਨੂੰ ਮਿਸ ਨਹੀਂ ਕਰਦੇ ਸਨ ਅਤੇ ਖਾਣੇ ਦੇ ਬੇਹੱਦ ਦੀਵਾਨੇ ਸਨ। 


author

Aarti dhillon

Content Editor

Related News