ਅਦਾਕਾਰ ਰਜਨੀਕਾਂਤ ਨੇ ਰਤਨ ਟਾਟਾ ਨੂੰ ਦਿੱਤੀ ਸ਼ਰਧਾਂਜਲੀ, ਕਿਹਾ ਦੇਸ਼ ਦਾ ਸੱਚਾ ਪੁੱਤਰ...
Thursday, Oct 10, 2024 - 05:59 PM (IST)
ਮੁੰਬਈ- ਦਿੱਗਜ ਉਦਯੋਗਪਤੀ ਰਤਨ ਟਾਟਾ ਦਾ ਬੁੱਧਵਾਰ ਰਾਤ ਮੁੰਬਈ 'ਚ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਨਾਲ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਹਰ ਕੋਈ ਉਸ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਅਦਾਕਾਰ ਰਜਨੀਕਾਂਤ ਨੇ ਵੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਤਸਵੀਰ 'ਚ ਰਜਨੀਕਾਂਤ ਰਤਨ ਟਾਟਾ ਨੂੰ ਝੁਕਦੇ ਹੋਏ ਨਮਸਕਾਰ ਕਰਦੇ ਨਜ਼ਰ ਆ ਰਹੇ ਹਨ।
A great legendary icon who put India on the global map with his vision and passion ..
— Rajinikanth (@rajinikanth) October 10, 2024
The man who inspired thousands of industrialist ..
The man who created lakhs and lakhs of jobs for many generations ..
The man who was loved and respected by all ..
My deepest salutations to… pic.twitter.com/S3yG1G7QtK
ਰਜਨੀਕਾਂਤ ਨੇ ਸ਼ਰਧਾਂਜਲੀ ਭੇਟ ਕੀਤੀ
ਰਜਨੀਕਾਂਤ ਨੇ ਪੋਸਟ ਕੀਤਾ ਅਤੇ ਲਿਖਿਆ - ਇੱਕ ਮਹਾਨ ਪ੍ਰਤੀਕ ਜਿਸ ਨੇ ਭਾਰਤ ਨੂੰ ਆਪਣੀ ਦੂਰਅੰਦੇਸ਼ੀ ਅਤੇ ਜਨੂੰਨ ਨਾਲ ਵਿਸ਼ਵ ਨਕਸ਼ੇ 'ਤੇ ਲਿਆਂਦਾ। ਜਿਸ ਨੇ ਹਜ਼ਾਰਾਂ ਉਦਯੋਗਪਤੀਆਂ ਨੂੰ ਪ੍ਰੇਰਿਤ ਕੀਤਾ। ਉਹ ਵਿਅਕਤੀ ਜਿਸ ਨੇ ਕਈ ਪੀੜ੍ਹੀਆਂ ਲਈ ਲੱਖਾਂ ਨੌਕਰੀਆਂ ਪੈਦਾ ਕੀਤੀਆਂ। ਉਹ ਵਿਅਕਤੀ ਜਿਸ ਨੂੰ ਹਰ ਕੋਈ ਪਿਆਰ ਅਤੇ ਸਤਿਕਾਰ ਕਰਦਾ ਸੀ। ਮੇਰਾ ਉਸ ਪ੍ਰਤੀ ਪੂਰਾ ਸਤਿਕਾਰ। ਮੈਂ ਇਸ ਮਹਾਨ ਆਤਮਾ ਨਾਲ ਬਿਤਾਏ ਹਰ ਪਲ ਦੀ ਕਦਰ ਕਰਾਂਗਾ। ਭਾਰਤ ਦਾ ਸੱਚਾ ਪੁੱਤਰ ਨਹੀਂ ਰਿਹਾ। RIP # RatanTata
ਇਹ ਖ਼ਬਰ ਵੀ ਪੜ੍ਹੋ - ਮਿਸ ਇੰਡੀਆ ਨੇ ਚੁੱਕਿਆ ਖੌਫਨਾਕ ਕਦਮ, ਮੰਗੇਤਰ ਨੇ ਦਿੱਤਾ ਸੀ ਧੋਖਾ
ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਆਮਿਰ ਖਾਨ ਅਤੇ ਕਿਰਨ ਰਾਓ ਵੀ ਰਤਨ ਟਾਟਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਆਮਿਰ ਖਾਨ ਨੇ ਕਿਹਾ ਕਿ ਅੱਜ ਪੂਰੇ ਦੇਸ਼ ਲਈ ਬਹੁਤ ਦੁਖਦਾਈ ਦਿਨ ਹੈ। ਰਤਨ ਜੀ ਦੀ ਬਹੁਤ ਯਾਦ ਆਵੇਗੀ। ਉਹ ਅਨਮੋਲ ਹਨ। ਦਿਲਜੀਤ ਦੋਸਾਂਝ ਨੇ ਵੀ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ। ਜਿਵੇਂ ਹੀ ਦਿਲਜੀਤ ਨੂੰ ਰਤਨ ਟਾਟਾ ਦੇ ਦਿਹਾਂਤ ਦੀ ਖਬਰ ਮਿਲੀ, ਉਨ੍ਹਾਂ ਨੇ ਜਰਮਨੀ 'ਚ ਕੰਸਰਟ ਬੰਦ ਕਰ ਦਿੱਤਾ। ਦਿਲਜੀਤ ਨੇ ਸਟੇਜ ਤੋਂ ਰਤਨ ਟਾਟਾ ਨੂੰ ਯਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ