ਮੁਨੱਵਰ ਫਾਰੂਕੀ ਨੇ ਇੰਝ ਉਡਾਇਆ ਕ੍ਰਿਸ਼ਨਾ ਅਭਿਸ਼ੇਕ ਦਾ ਮਜ਼ਾਕ, ਮਾਮਾ Govinda ਨੂੰ ਲੈ ਕੇ ਕੀਤਾ ਰੋਸਟ

Monday, Oct 07, 2024 - 04:09 PM (IST)

ਨਵੀਂ ਦਿੱਲੀ (ਬਿਊਰੋ) : ਅਦਾਕਾਰ ਸਲਮਾਨ ਖ਼ਾਨ ਦੇ ਰਿਐਲਿਟੀ ਟੀਵੀ ਸ਼ੋਅ 'ਬਿੱਗ ਬੌਸ 17' ਦਾ ਖਿਤਾਬ ਜਿੱਤਣ ਵਾਲੇ ਮੁਨੱਵਰ ਫਾਰੂਕੀ ਰੋਸਟਿੰਗ ਲਈ ਕਾਫੀ ਜਾਣੇ ਜਾਂਦੇ ਹਨ। ਸਟੈਂਡਅੱਪ ਕਾਮੇਡੀਅਨ ਹੋਣ ਨਾਤੇ ਮੁਨੱਵਰ ਇਸ਼ਾਰਿਆਂ-ਇਸ਼ਾਰਿਆਂ ’ਚ ਸਾਹਮਣੇ ਵਾਲੇ ਨੂੰ ਨਿਸ਼ਾਨਾ ਬਣਾਉਣ ਤੋਂ ਕਦੇ ਨਹੀਂ ਖੁੰਝਦਾ। ਹਾਲ ਹੀ 'ਚ ਉਹ ਨਵਰਾਤਰੇ ਸਪੈਸ਼ਲ ਦੇ ਤੌਰ 'ਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੇ ਕਾਮੇਡੀ ਸ਼ੋਅ ਲਾਫਟਰ ਸ਼ੈੱਫਸ ਦੇ ਮੰਚ 'ਤੇ ਪਹੁੰਚਿਆ। ਜਿੱਥੇ ਉਸ ਨੇ ਸ਼ੋਅ ਦੇ ਬਾਕੀ ਮੈਂਬਰਾਂ ਨਾਲ ਵੀ ਖ਼ੂਬ ਮਸਤੀ ਕੀਤੀ। ਇਸ ਦੌਰਾਨ ਕ੍ਰਿਸ਼ਨਾ ਅਭਿਸ਼ੇਕ ਦੇ ਇਕ ਕੁਮੈਂਟ 'ਤੇ ਮੁਨੱਵਰ ਨੇ ਉਸ ਨੂੰ ਮਾਮਾ ਗੋਵਿੰਦਾ ਦੀ ਯਾਦ ਦਿਵਾਉਂਦਿਆਂ ਰੋਸਟ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

'ਲਾਫਟਰ ਸ਼ੈੱਫ' ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਾਮੇਡੀ ਸ਼ੋਅ 'ਚ ਸੈਲੇਬਸ ਆਉਂਦੇ ਹਨ ਤੇ ਇੱਥੇ ਮੌਜੂਦ ਪ੍ਰਤੀਯੋਗੀ ਇਕ-ਦੂਜੇ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਉਨ੍ਹਾਂ ਨੂੰ ਮਜ਼ਾਕੀਆ ਢੰਗ ਨਾਲ ਰੋਸਟ ਕਰਦੇ ਹਨ। ਮੁਨੱਵਰ ਫਾਰੂਕੀ ਨੇ ਨਵਰਾਤਰੇ ਸਪੈਸ਼ਲ ਦੇ ਇਸ ਐਪੀਸੋਡ 'ਚ ਐਂਟਰੀ ਮਾਰੀ। ਇਸ ਦੌਰਾਨ ਮੁਨੱਵਰ ਨੇ ਆਪਣੇ ਪੁਰਾਣੇ ਦੋਸਤਾਂ ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਨਾਲ ਵੀ ਮੁਲਾਕਾਤ ਕੀਤੀ, ਜੋ 'ਬਿੱਗ ਬੌਸ 17' 'ਚ ਉਨ੍ਹਾਂ ਨਾਲ ਨਜ਼ਰ ਆਏ ਸਨ ਪਰ ਜਿਸ ਤਰ੍ਹਾਂ ਕ੍ਰਿਸ਼ਨਾ ਅਭਿਸ਼ੇਕ ਨੇ 'ਬਿੱਗ ਬੌਸ' ਜਿੱਤਣ ਤੋਂ ਬਾਅਦ ਮੁਨੱਵਰ ਨੂੰ ਜੇਲ੍ਹ ਜਾਣ ਦੇ ਮਾਮਲੇ ’ਚ ਤਨਜ਼ ਕੱਸਿਆ, ਉਹ ਇਸ ਐਪੀਸੋਡ ’ਚ ਹਾਈਲਾਈਟ ਰਿਹਾ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਇਸ ਤੋਂ ਬਾਅਦ ਮੁਨੱਵਰ ਫਾਰੂਕੀ ਨੇ ਵੀ ਪਲਟਵਾਰ ਕਰਦਿਆਂ ਮਜ਼ਾਕੀਆ ਅੰਦਾਜ਼ ’ਚ ਕ੍ਰਿਸ਼ਨਾ ਅਭਿਸ਼ੇਕ ’ਤੇ ਗੋਵਿੰਦਾ ਦੇ ਭਤੀਜੇ ਹੋਣ ਨੂੰ ਲੈ ਕੇ ਕੁਮੈਂਟ ਕੀਤਾ ਤੇ ਕਿਹਾ- ਲੋਕ ਹੋਰ ਲੋਕਾਂ ਨੂੰ ਮਾਮਾ ਬਣਾਉਂਦੇ ਹਨ, ਤੁਸੀਂ ਤਾਂ ਆਪਣੇ ਹੀ ਮਾਮੇ ਨੂੰ ਮਾਮਾ ਬਣਾਇਆ ਹੈ। ਮੁਨੱਵਰ ਦੇ ਇਸ ਕੁਮੈਂਟ 'ਤੇ ਸ਼ੋਅ 'ਚ ਮੌਜੂਦ ਸਾਰੇ ਮੈਂਬਰ ਜ਼ੋਰ-ਜ਼ੋਰ ਨਾਲ ਹੱਸਣ ਲੱਗੇ ਅਤੇ ਕ੍ਰਿਸ਼ਨਾ ਅਭਿਸ਼ੇਕ ਸਾਈਲੈਂਟ ਹੋ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News