ਅਦਾਕਾਰ ਕਰਨ- ਤੇਜਸਵੀ ਹੋ ਰਹੇ ਹਨ ਟ੍ਰੋਲ, Kiss ਕਰਦਿਆਂ ਦਾ ਵੀਡੀਓ ਹੋਇਆ ਵਾਇਰਲ

Thursday, Oct 17, 2024 - 03:35 PM (IST)

ਮੁੰਬਈ- ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਮਸ਼ਹੂਰ ਟੀਵੀ ਅਦਾਕਾਰ ਹਨ। ਦੋਵਾਂ ਨੂੰ ਬਿੱਗ ਬੌਸ 15 'ਚ ਵੀ ਦੇਖਿਆ ਗਿਆ ਸੀ। ਬਿੱਗ ਬੌਸ 'ਚ ਹੀ ਦੋਵਾਂ ਦੀ ਦੋਸਤੀ ਹੋਈ ਸੀ। ਅੱਜ ਕੱਲ੍ਹ ਉਹ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹਨ। ਉਨ੍ਹਾਂ ਦੋਵਾਂ ਨੂੰ ਬਹੁਤ ਸਾਰੇ ਈਵੈਂਟਸ 'ਚ ਇਕੱਠੇ ਦੇਖਿਆ ਜਾਂਦਾ ਹੈ। ਪਿੱਛੇ ਜਿਹੇ ਉਹ ਦੋਵੇਂ ਛੁੱਟੀਆਂ ਮਨਾਉਣ ਵੀ ਗਏ ਸਨ ਪਰ ਹੁਣ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਲੋਕ ਉਨ੍ਹਾਂ ਦੋਵਾਂ ਨੂੰ ਟ੍ਰੋਲ ਕਰ ਰਹੇ ਹਨ।ਦਰਅਸਲ ਹਾਲ ਹੀ 'ਚ ਕਰਨ ਕੁੰਦਰਾ ਦਾ ਜਨਮਦਿਨ ਸੀ। ਆਪਣਾ ਜਨਮਦਿਨ ਮਨਾਉਣ ਲਈ ਉਹ ਆਪਣੀ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਨਾਲ ਗੋਆ ਗਏ ਸਨ। ਗੋਆ ਵਿਖੇ ਇਸ ਜੋੜੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ। ਵੀਡੀਓ ਤੇ ਤਸਵੀਰਾਂ 'ਚ ਉਹ ਜਨਮਦਿਨ ਦਾ ਕੇਕ ਕੱਟਦੇ ਅਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਜ਼ਖਮੀ ਹੋਣ ਤੋਂ ਬਾਅਦ ਰਕੁਲਪ੍ਰੀਤ ਸਿੰਘ ਨੇ ਦਿੱਤੀ ਹੈਲਥ ਅਪਡੇਟ, ਦੇਖੋ ਵੀਡੀਓ

ਪਰ ਇੱਕ ਵੀਡੀਓ ਵਿੱਚ ਉਹ ਕੈਮਰੇ ਸਾਹਮਣੇ ਸ਼ਰੇਆਮ ਕਿੱਸ ਕਰ ਰਹੇ ਹਨ। ਦੋਵਾਂ ਦੇ ਕਿੱਸ ਕਰਨ ਦੀ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤਰ੍ਹਾਂ ਖੁੱਲ੍ਹਮ ਖੁੱਲ੍ਹਾ ਪਿਆਰ ਕਰਨ ਲਈ ਲੋਕ ਉਨ੍ਹਾਂ ਦੋਵਾਂ ਨੂੰ ਟ੍ਰੋਲ ਕਰ ਰਹੇ ਹਨ। ਵੀਡੀਓ 'ਚ ਤੇਜਸਵੀ ਅਰਜੁਨ ਦੇ ਨਾਲ ਡਾਂਸ ਕਰ ਰਹੀ ਹੈ। ਇਸੇ ਦੌਰਾਨ ਹੀ ਕਰਨ ਕੁੰਦਰਾ ਆਪਣਾ ਡ੍ਰਿੰਕ ਲੈ ਕੇ ਆਉਂਦਾ ਹੈ ਅਤੇ ਤੇਜਸਵੀ ਨੂੰ ਕਿੱਸ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹ ਪਲ ਕੈਮਰੇ 'ਚ ਕੈਦ ਹੋ ਗਿਆ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਤੇ ਟ੍ਰੋਲ ਹੋ ਰਿਹਾ ਹੈ।ਸੋਸ਼ਲ ਮੀਡੀਆ 'ਤੇ ਉਨ੍ਹਾਂ ਦੋਵਾਂ ਨੂੰ ਇਸ ਹਰਕਤ ਲਈ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਵੀਡੀਓ 'ਚ ਦੋਵਾਂ ਦਾ ਇਸ ਤਰ੍ਹਾਂ ਕਿੱਸ ਕਰਨਾ ਪਸੰਦ ਨਹੀਂ ਆਇਆ ਅਤੇ ਇੱਕ ਯੂਜ਼ਰ ਨੇ ਲਿਖਿਆ ਹੈ ਕਿ “ਕੁਝ ਸ਼ਰਮ ਕਰੋ”, ਜਦਕਿ ਦੂਜੇ ਨੇ ਲਿਖਿਆ ਕਿ “ਤੁਸੀਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ”।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News