''ਸੀਰੀਅਲ ਕਿੱਸਰ'' ਦੇ ਟੈਗ ਤੋਂ ਪਰੇਸ਼ਾਨ ਹੋਏ ਅਦਾਕਾਰ ਇਮਰਾਨ ਹਾਸ਼ਮੀ, ਆਖੀ ਇਹ ਗੱਲ

08/26/2021 1:28:24 PM

ਮੁੰਬਈ : ਫਿਲਮਾਂ ਵਿਚ ਆਪਣੀ ਅਦਾਕਾਰੀ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਕਿਸਿੰਗ ਸੀਨਜ਼ ਕਰਕੇ ਵੀ ਸੁਰਖੀਆਂ ਵਿਚ ਰਹਿੰਦੇ ਹਨ। ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਉਹ ਆਪਣੀ ਹਰ ਫਿਲਮ ਵਿਚ ਹੀਰੋਇਨ ਨੂੰ ਕਿੱਸ ਕਰਦੇ ਸੀ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਬਾਲੀਵੁੱਡ ਦੇ 'ਸੀਰੀਅਲ ਕਿੱਸਰ' ਦਾ ਟੈਗ ਮਿਲ ਗਿਆ ਪਰ ਹੁਣ ਇਮਰਾਨ ਹਾਸ਼ਮੀ ਦਾ ਕਹਿਣਾ ਹੈ ਕਿ ਅਦਾਕਾਰਾ ਨੂੰ ਕਿੱਸ ਕਰਨ ਅਤੇ ਅਜਿਹੇ ਟੈਗਸ ਸੁਣ ਕੇ ਉਹ ਪਰੇਸ਼ਾਨ ਹੋ ਗਏ ਹਨ।

इमरान हाशमी जीवनी | Emraan Hashmi Biography in Hindi - Filmibeat Hindi
ਇਮਰਾਨ ਹਾਸ਼ਮੀ ਨੇ ਅੰਗਰੇਜ਼ੀ ਵੈਬਸਾਈਟ ਬਾਲੀਵੁੱਡ ਬਬਲ ਨਾਲ ਗੱਲਬਾਤ ਕੀਤੀ। ਇਸ ਦੌਰਾਨ ਆਪਣੀਆਂ ਆਉਣ ਵਾਲੀਆਂ ਫਿਲਮਾਂ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਕਰੀਅਰ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਇਮਰਾਨ ਹਾਸ਼ਮੀ ਨੇ ਕਿਹਾ ਹੈ ਕਿ ਉਹ 'ਸੀਰੀਅਲ ਕਿੱਸਰ' ਟੈਗ ਤੋਂ ਬਹੁਤ ਪਰੇਸ਼ਾਨ ਹਨ। ਇਮਰਾਨ ਹਾਸ਼ਮੀ ਨੇ ਕਿਹਾ ਕਿ ਉਹ ਆਪਣੀ ਹਰ ਹੀਰੋਇਨ ਨੂੰ ਕਿੱਸ ਕਰ ਕੇ ਥੱਕ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ 'ਸੀਰੀਅਲ ਕਿੱਸਰ' ਦੇ ਟੈਗ ਬਾਰੇ ਦਰਸ਼ਕਾਂ ਦਾ ਨਜ਼ਰੀਆ ਬਦਲਣ ਦੇ ਯੋਗ ਹਨ ਜਾਂ ਨਹੀਂ?
ਇਸ ਬਾਰੇ ਇਮਰਾਨ ਹਾਸ਼ਮੀ ਨੇ ਕਿਹਾ, 'ਆਪਣੇ ਕਰੀਅਰ ਦੇ ਪਹਿਲੇ 10 ਸਾਲਾਂ ਵਿਚ, ਮੈਂ ਅਜਿਹੀਆਂ ਫਿਲਮਾਂ ਕਰ ਰਿਹਾ ਸੀ। ਬਦਕਿਸਮਤੀ ਨਾਲ, ਮੈਂ ਇਸ ਨੂੰ ਆਪਣੇ ਲਈ ਕੀਤਾ। ਮੈਂ ਆਪਣੇ ਆਪ ਨੂੰ ਇਕ ਸੀਰੀਅਲ ਕਿੱਸਰ ਦਾ ਟੈਗ ਇਕ ਮਜ਼ਾਕ ਦੇ ਰੂਪ ਵਿਚ ਦਿੱਤਾ ਸੀ ਪਰ ਫਿਰ ਇਹ ਫੈਲ ਗਿਆ। ਮੀਡੀਆ ਨੇ ਇਸ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਅਤੇ ਫਿਰ ਸਭ ਕੁਝ ਬਦਲ ਗਿਆ। ਇਹ ਇਕ ਆਰਟੀਕਲ ਅਤੇ ਫਿਲਮ ਰਿਵਿਊ ਹੋ ਸਕਦਾ ਹੈ, ਜੋ ਸਭ 'ਤੇ ਹਾਵੀ ਹੋ ਗਿਆ ਅਤੇ ਇਕ ਤਰਜੀਹ ਬਣ ਗਿਆ।

Imran Hashmi Says Now The People Will Not Title Me Serial Kisser | इमरान  हाशमी अब परदे पर नहीं करेंगे Kiss, जानिए क्यों बोले- लोग अब मुझे 'सीरियल  किसर' के नाम से
ਇਮਰਾਨ ਹਾਸ਼ਮੀ ਨੇ ਅੱਗੇ ਕਿਹਾ, 'ਤੁਸੀਂ ਇਕ ਅਜਿਹੇ ਦੇਸ਼ ਵਿਚ ਰਹਿੰਦੇ ਹੋ ਜੋ ਪਰਦੇ 'ਤੇ ਸੈਕਸ਼ੁਐਲਿਟੀ ਦਿਖਾਉਣ ਨੂੰ ਲੈ ਕੇ ਬਹੁਤ ਓਬਜ਼ੈਸਿਵ ਹੈ। ਜਦੋਂ ਮੈਂ 2003 ਵਿਚ ਸ਼ੁਰੂਆਤ ਕੀਤੀ ਸੀ, ਉਸ ਸਮੇਂ ਇਹ ਹੈਰਾਨ ਕਰਨ ਵਾਲਾ ਸੀ ਕਿ ਇਕ ਆਦਮੀ ਆਪਣੀਆਂ ਸਾਰੀਆਂ ਹੀਰੋਇਨਾਂ ਨੂੰ ਕਿੱਸ ਕਰ ਰਿਹਾ ਸੀ। ਇਹ ਚਰਚਾ ਦਾ ਵਿਸ਼ਾ ਬਣ ਗਿਆ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਮੈਨੂੰ ਅਹਿਸਾਸ ਹੋਇਆ। ਮੈਨੂੰ ਲੱਗਾ ਕਿ ਮੈਂ ਅਜਿਹਾ ਕਰ ਕੇ ਪਰੇਸ਼ਾਨ ਹੋ ਰਿਹਾ ਸੀ ਕਿਉਂਕਿ ਉਨ੍ਹਾਂ ਫਿਲਮਾਂ ਨੇ ਮੈਨੂੰ ਅਜਿਹਾ ਮਹਿਸੂਸ ਕਰਵਾਇਆ ਕਿ ਮੈਂ ਇਹੀ ਕਰਨਾ ਹੈ। ਇਮਰਾਨ ਹਾਸ਼ਮੀ ਨੇ ਕਿਹਾ, ਇਕ ਸਮਾਂ ਆਇਆ ਜਦੋਂ ਮੈਂ ਸੈਚੂਰੇਸ਼ਨ ਪੁਆਇੰਟ 'ਤੇ ਪਹੁੰਚਿਆ ਜਦਕਿ ਉਹ ਫਿਲਮਾਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਸਨ। ਮੈਂ ਮਹਿਸੂਸ ਕੀਤਾ ਕਿ ਮੇਰੇ ਅੰਦਰ ਇਕ ਕਲਾਕਾਰ ਸੀ ਜੋ ਬਹੁਤ ਕੁਝ ਚਾਹੁੰਦਾ ਹੈ। 


Aarti dhillon

Content Editor

Related News