ਮੁੰਬਈ ’ਚ ਖੁੱਲ੍ਹੀ ਤਾਲਾਬੰਦੀ ਤਾਂ ਜਿਮ ’ਚ ਵਰਕਆਊਟ ਕਰਨ ਪਹੁੰਚੇ ਸਿਤਾਰੇ

Monday, Jun 07, 2021 - 06:23 PM (IST)

ਮੁੰਬਈ ’ਚ ਖੁੱਲ੍ਹੀ ਤਾਲਾਬੰਦੀ ਤਾਂ ਜਿਮ ’ਚ ਵਰਕਆਊਟ ਕਰਨ ਪਹੁੰਚੇ ਸਿਤਾਰੇ

ਮੁੰਬਈ (ਬਿਊਰੋ)– ਮਹਾਰਾਸ਼ਟਰ ’ਚ ਅੱਜ ਤੋਂ ਤਾਲਾਬੰਦੀ ਖੁੱਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਜਿਹੇ ’ਚ ਬਾਜ਼ਾਰਾਂ ਦੇ ਨਾਲ-ਨਾਲ ਜਿਮ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਬਾਲੀਵੁੱਡ ਦੇ ਸਿਤਾਰਿਆਂ ਲਈ ਇਹ ਖੁਸ਼ੀ ਦੀ ਗੱਲ ਹੈ। ਲੰਮੇ ਸਮੇਂ ਬਾਅਦ ਇਕ ਵਾਰ ਮੁੜ ਬਾਲੀਵੁੱਡ ਸਿਤਾਰੇ ਜਿਮ ਜਾਂਦੇ ਨਜ਼ਰ ਆਏ।

ਸਾਰਾ ਅਲੀ ਖ਼ਾਨ, ਪੂਜਾ ਹੇਗੜੇ ਤੇ ਇਮਰਾਨ ਹਾਸ਼ਮੀ ਵਰਗੇ ਸਿਤਾਰਿਆਂ ਨੂੰ ਆਪਣੇ ਜਿਮ ਦੇ ਬਾਹਰ ਦੇਖਿਆ ਗਿਆ। ਜਿਥੇ ਸਾਰਾ ਅਲੀ ਖ਼ਾਨ ਜਿਮ ’ਚ ਜਾ ਰਹੀ ਸੀ, ਉਥੇ ਇਮਰਾਨ ਵਰਕਆਊਟ ਤੋਂ ਬਾਅਦ ਵਾਪਸ ਆ ਰਹੇ ਸਨ।

ਇਮਰਾਨ ਹਾਸ਼ਮੀ ਨੂੰ ਬਲੈਕ ਸ਼ਾਟਸ ਤੇ ਟੀ-ਸ਼ਰਟ ’ਚ ਦੇਖਿਆ ਗਿਆ। ਉਨ੍ਹਾਂ ਨੇ ਇਕ ਵੱਡਾ ਡਫਲ ਬੈਗ ਫੜਿਆ ਹੋਇਆ ਸੀ। ਸਿਰ ’ਤੇ ਲਾਲ ਰੰਗ ਦਾ ਰੁਮਾਲ ਬੰਨ੍ਹ ਕੇ ਇਮਰਾਨ ਹਾਸ਼ਮੀ ਨੂੰ ਵਰਕਆਊਟ ਤੋਂ ਬਾਅਦ ਉਨ੍ਹਾਂ ਦੀ ਗੱਡੀ ’ਚ ਬੈਠਦੇ ਦੇਖਿਆ ਗਿਆ।

PunjabKesari

ਸਫੈਦ ਆਊਟਫਿਟ ’ਚ ਸਾਰਾ ਅਲੀ ਖ਼ਾਨ ਆਪਣਾ ਕਲਾਸਿਕ ਪਿੰਕ ਬੈਗ ਲੈ ਕੇ ਵਰਕਆਊਟ ਲਈ ਜਾਂਦੀ ਨਜ਼ਰ ਆਈ। ਇਸ ਮੌਕੇ ਉਸ ਨੇ ਫੋਟੋਗ੍ਰਾਫਰਾਂ ਨੂੰ ਹੈਲੋ ਵੀ ਕਿਹਾ। ਕਾਫੀ ਸਮੇਂ ਬਾਅਦ ਸਾਰਾ ਅਲੀ ਖ਼ਾਨ ਨੂੰ ਜਿਮ ਜਾਂਦੇ ਦੇਖਿਆ ਗਿਆ ਹੈ।

PunjabKesari

ਦਬੰਗ ਗਰਲ ਸੋਨਾਕਸ਼ੀ ਸਿਨ੍ਹਾ ਵੀ ਆਪਣੀ ਪਿਲਾਟੇ ਕਲਾਸ ਤੋਂ ਆਉਂਦੀ ਦੇਖੀ ਗਈ। ਸੋਨਾਕਸ਼ੀ ਆਪਣੀ ਫਿਟਨੈੱਸ ਦਾ ਖਾਸ ਧਿਆਨ ਰੱਖਦੀ ਹੈ। ਅਜਿਹੇ ’ਚ ਉਹ ਤਾਲਾਬੰਦੀ ਤੋਂ ਪਹਿਲਾਂ ਲਗਾਤਾਰ ਕਸਰਤ ਲਈ ਜਿਮ ਜਾਂਦੀ ਸੀ। ਹੁਣ ਤਾਲਾਬੰਦੀ ਖੁੱਲ੍ਹਣ ਤੋਂ ਬਾਅਦ ਉਹ ਮੁੜ ਜਿਮ ਦੇ ਬਾਹਰ ਦੇਖੀ ਗਈ ਹੈ।

PunjabKesari

ਸਾਊਥ ਤੇ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਪੂਜਾ ਹੇਗੜੇ ਕਿਊਟ ਅੰਦਾਜ਼ ’ਚ ਆਪਣੇ ਜਿਮ ਦੇ ਬਾਹਰ ਨਜ਼ਰ ਆਈ। ਆਪਣੇ ਰੈੱਡ ਐਂਡ ਬਲੈਕ ਵਰਕਆਊਟ ਆਊਟਫਿਟ ਨਾਲ ਪੂਜਾ ਹੇਗੜੇ ਨੇ ਦੋ ਪੋਨੀਟੇਲ ਬਣਾਈਆਂ ਸਨ। ਉਸ ਦਾ ਇਹ ਲੁੱਕ ਕਾਫੀ ਪਿਆਰਾ ਸੀ।

PunjabKesari

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News