ਅਦਾਕਾਰ ਦਰਸ਼ਨ ਥੁਗੂਦੀਪ ਦੀ ਪਤਨੀ ਨੇ ਉਪ- ਮੁੱਖਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕਿਉਂ

Wednesday, Jul 24, 2024 - 04:43 PM (IST)

ਅਦਾਕਾਰ ਦਰਸ਼ਨ ਥੁਗੂਦੀਪ ਦੀ ਪਤਨੀ ਨੇ ਉਪ- ਮੁੱਖਮੰਤਰੀ ਨਾਲ ਕੀਤੀ ਮੁਲਾਕਾਤ, ਜਾਣੋ ਕਿਉਂ

ਐਟਰਟੇਨਮੈਂਟ ਡੈਸਕ- ਰੇਣੁਕਾਸਵਾਮੀ ਹੱਤਿਆ ਕਾਂਡ ਦੇ ਦੋਸ਼ੀ ਕੰਨੜ ਅਦਾਕਾਰ ਦਰਸ਼ਨ ਥੁਗੂਦੀਪ ਦੀ ਪਤਨੀ ਵਿਜੇ ਲਕਸ਼ਮੀ ਨੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਬੁੱਧਵਾਰ ਨੂੰ ਉਪ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ। ਸ਼ਿਵਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਮੁਲਾਕਾਤ ਦੇ ਕਾਰਨ ਦੀ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਸ਼ਾਹਰੁਖ ਖ਼ਾਨ ਨੂੰ ਫਰਾਂਸ 'ਚ ਮਿਲਿਆ ਵੱਡਾ ਸਨਮਾਨ, ਹਰ ਪਾਸੇ ਛਿੜੀ ਚਰਚਾ

ਉਨ੍ਹਾਂ ਦੱਸਿਆ ਕਿ ਇਹ ਮੀਟਿੰਗ ਅਦਾਕਾਰ ਦੇ ਬੇਟੇ ਵਿਨੇਸ਼ ਥੂਗੁਦੀਪਾ ਦੇ ਸਕੂਲ 'ਚ ਦਾਖ਼ਲੇ ਸਬੰਧੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਕਤਲ ਕੇਸ 'ਚ ਅਦਾਕਾਰ ਦੀ ਮਦਦ ਕਰਨਗੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਪੁਲਸ ਦੀ ਜਾਂਚ 'ਚ ਦਖਲ ਨਹੀਂ ਦੇ ਸਕਦੇ।

ਇਹ ਖ਼ਬਰ ਵੀ ਪੜ੍ਹੋ - ਸ਼ੋਅ 'ਛੋਟੀ ਸਰਦਾਰਨੀ' ਦੇ ਇਸ ਮਸ਼ਹੂਰ ਅਦਾਕਾਰ 'ਤੇ ਗੁੰਡਿਆਂ ਨੇ ਦਿਨ-ਦਿਹਾੜੇ ਕੀਤਾ ਹਮਲਾ, ਭੰਨ੍ਹੇ ਕਾਰ ਦੇ ਸ਼ੀਸ਼ੇ

ਇਸ ਮੀਟਿੰਗ ਸਬੰਧੀ ਉਪ ਮੁੱਖ ਮੰਤਰੀ ਨੇ ਕਿਹਾ ਕਿ ਦਰਸ਼ਨ ਦਾ ਪੁੱਤਰ ਪਹਿਲਾਂ ਉਨ੍ਹਾਂ ਦੇ ਸਕੂਲ 'ਚ ਪੜ੍ਹਦਾ ਸੀ, ਪਰ ਉਸ ਨੂੰ ਕਿਸੇ ਹੋਰ ਸਕੂਲ 'ਚ ਭੇਜ ਦਿੱਤਾ ਗਿਆ। ਹੁਣ ਦਰਸ਼ਨ ਦੀ ਪਤਨੀ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਇੱਕ ਵਾਰ ਫਿਰ ਉਨ੍ਹਾਂ ਦੇ ਸਕੂਲ ਵਿੱਚ ਪੜ੍ਹੇ। ਸ਼ਿਵਕੁਮਾਰ ਨੇ ਅੱਗੇ ਕਿਹਾ ਕਿ ਉਹ ਇਸ ਸਬੰਧ 'ਚ ਪ੍ਰਿੰਸੀਪਲ ਨਾਲ ਗੱਲ ਕਰਨਗੇ, ਕਿਉਂਕਿ ਇਸ 'ਚ ਜਾਂਚ ਨਾਲ ਜੁੜੀਆਂ ਕਈ ਰਸਮਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਵਿਜੇਲਕਸ਼ਮੀ ਆਪਣੇ ਪੁੱਤਰ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਚਿੰਤਤ ਹੈ।
 


author

Priyanka

Content Editor

Related News