ਫ਼ਿਲਮ ਇੰਡਸਟਰੀ ਤੋਂ ਆਈ ਦੁਖਦਾਈ ਖ਼ਬਰ, ਮਸ਼ਹੂਰ ਅਦਾਕਾਰ ਦੀ ਹੋਈ ਮੌਤ

02/03/2024 1:17:59 PM

ਮੁੰਬਈ (ਬਿਊਰੋ) : ਫ਼ਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਅਮਰੀਕੀ ਅਦਾਕਾਰ ਕਾਰਲ ਵੇਦਰਸ ਦਾ ਵੀ ਦਿਹਾਂਤ ਹੋ ਗਿਆ ਹੈ। ਕਾਰਲ ਵੇਦਰਜ਼ 76 ਸਾਲ ਦੇ ਸਨ। ਖ਼ਬਰਾਂ ਮੁਤਾਬਕ, ਉਨ੍ਹਾਂ ਦੀ ਮੌਤ ਵੀ ਕੱਲ੍ਹ ਯਾਨੀ 2 ਫਰਵਰੀ ਨੂੰ ਹੋਈ ਹੈ। 

ਇਹ ਖ਼ਬਰ ਵੀ ਪੜ੍ਹੋ : ਜਿਸ ਕੈਂਸਰ ਨੇ ਲਈ ਅਦਾਕਾਰਾ ਪੂਨਮ ਪਾਂਡੇ ਦੀ ਜਾਨ, ਉਸ ’ਤੇ ਬਜਟ ’ਚ ਹੋਇਆ ਵੱਡਾ ਐਲਾਨ

ਦੱਸ ਦੇਈਏ ਕਿ 'ਰੌਕੀ' ਫਰੈਂਚਾਇਜ਼ੀ 'ਚ ਬਾਕਸਰ ਅਪੋਲੋ ਕ੍ਰੀਡ ਦੀ ਭੂਮਿਕਾ ਨਿਭਾਉਣ ਵਾਲੇ ਕਾਰਲ ਵੇਦਰਜ਼ ਦੀ ਮੌਤ ਤੋਂ ਪ੍ਰਸ਼ੰਸਕ ਸਦਮੇ 'ਚ ਹਨ। ਇਸ ਤੋਂ ਇਲਾਵਾ ਅਦਾਕਾਰ ਦੇ ਦਿਹਾਂਤ ਨਾਲ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਿਆ ਹੈ। ਹਰ ਕੋਈ ਵਿਛੜੀ ਰੂਹ ਦੀ ਸ਼ਾਂਤੀ ਲਈ ਅਰਦਾਸ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸੂਤਰਾਂ ਦਾ ਦਾਅਵਾ: ਕੈਂਸਰ ਨਾਲ ਨਹੀਂ, ਇਸ ਕਾਰਨ ਹੋਈ ਪੂਨਮ ਪਾਂਡੇ ਦੀ ਮੌਤ!

ਡੈੱਡਲਾਈਨ ਅਨੁਸਾਰ, ਕਾਰਲ ਦੇ ਪਰਿਵਾਰ ਨੇ ਕਿਹਾ ਕਿ ਅਸੀਂ ਇਸ ਖ਼ਬਰ ਨੂੰ ਸਾਂਝਾ ਕਰਦੇ ਹੋਏ ਬਹੁਤ ਦੁਖੀ ਹਾਂ। ਵੇਦਰਸ ਬਹੁਤ ਸਾਦਾ ਵਿਅਕਤੀ ਸੀ ਅਤੇ ਉਹ ਹਮੇਸ਼ਾ ਆਪਣੇ ਕੰਮ ਵੱਲ ਵੱਧ ਧਿਆਨ ਦਿੰਦਾ ਸੀ। ਕਾਰਲ ਨੂੰ ਟੀ. ਵੀ., ਫ਼ਿਲਮ, ਖੇਡਾਂ ਅਤੇ ਕਲਾ 'ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।  ਜੇਕਰ ਕਾਰਲ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਮੇਸ਼ਾ ਹੀ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨੇ ਫ਼ਿਲਮਾਂ ਅਤੇ ਟੀ. ਵੀ. 'ਚ 75 ਤੋਂ ਵੱਧ ਸ਼ੋਅ ਕੀਤੇ ਹਨ।

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News