2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ

Sunday, Jun 01, 2025 - 09:55 AM (IST)

2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ

ਚੇਨੱਈ – ਦੱਖਣੀ ਭਾਰਤ ਦੇ ਮਸ਼ਹੂਰ ਅਭਿਨੇਤਾ ਬਾਲਾ ਅਤੇ ਉਨ੍ਹਾਂ ਦੀ ਪਤਨੀ ਕੋਕਿਲਾ ਇੱਕ ਵਾਰ ਫਿਰ ਖ਼ਬਰਾਂ ਵਿੱਚ ਹਨ। ਵਿਆਹ ਤੋਂ ਬਾਅਦ ਅਕਸਰ ਚਰਚਾ ਦਾ ਕੇਂਦਰ ਬਣੇ ਰਹਿਣ ਵਾਲੇ ਇਸ ਜੋੜੇ ਦੀ ਹਾਲ ਹੀ ਵਿੱਚ ਰਜਿਸਟਰਾਰ ਦਫ਼ਤਰ ਤੋਂ ਵਾਇਰਲ ਹੋਈ ਤਸਵੀਰ ਨੇ ਲੋਕਾਂ ਦੀ ਦਿਲਚਸਪੀ ਨੂੰ ਹੋਰ ਵਧਾ ਦਿੱਤਾ ਹੈ।

ਤਸਵੀਰ ਵਿੱਚ ਬਾਲਾ ਨੂੰ ਕੋਕਿਲਾ ਨਾਲ ਵਿਆਹ ਦੀ ਰਸਮਾਂ ਪੂਰੀ ਕਰਨ ਮਗਰੋਂ ਵਿਆਹ ਰਜਿਸਟਰ 'ਤੇ ਹਸਤਾਖਰ ਕਰਦੇ ਹੋਏ ਵੇਖਿਆ ਗਿਆ। ਇਸ ਤਸਵੀਰ ਨਾਲ ਜੁੜੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਐਡੱਪੱਲੀ ਸਬ-ਰਜਿਸਟਰ ਦਫ਼ਤਰ ਦੀ ਹੈ, ਜਿਸ ਦੀ ਕੈਪਸ਼ਨ ਵਿਚ ਲਿਖਿਆ ਸੀ, "Congratulations Kokila"।

ਇਹ ਵੀ ਪੜ੍ਹੋ: LPG ਗੈਸ ਸਿਲੰਡਰ ਹੋਇਆ ਸਸਤਾ, ਨਵੇਂ ਰੇਟ ਜਾਰੀ

 
 
 
 
 
 
 
 
 
 
 
 
 
 
 
 

A post shared by Filmactor Bala (@actorbala)

 

ਤੀਜੇ ਵਿਆਹ ਨੂੰ ਦੱਸਿਆ "ਅੰਤਿਮ ਵਿਆਹ"

ਬਾਲਾ ਦਾ ਇਹ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ 2 ਵਿਆਹ ਹੋ ਚੁੱਕੇ ਹਨ। ਉਨ੍ਹਾਂ ਨੇ ਕੋਕਿਲਾ ਨੂੰ ਆਪਣੀ ਆਖ਼ਰੀ ਜੀਵਨ ਸਾਥੀ ਕਰਾਰ ਦਿੱਤਾ ਹੈ। ਕੋਕਿਲਾ ਬਾਲਾ ਦੇ ਮਾਮੇ ਦੀ ਕੁੜੀ ਹੈ। ਖ਼ਬਰਾਂ ਅਨੁਸਾਰ, ਵਿਆਹ ਤੋਂ ਪਹਿਲਾਂ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਕੋਕਿਲਾ ਨੂੰ ਉਨ੍ਹਾਂ ਦੇ ਪਿਤਾ ਵੱਲੋਂ ₹250 ਕਰੋੜ ਦੀ ਜਾਇਦਾਦ ਮਿਲੀ ਹੈ। ਬਾਲਾ ਨੇ ਇਹ ਵੀ ਦੱਸਿਆ ਹੈ ਕਿ ਕੋਕਿਲਾ ਤਾਮਿਲਨਾਡੂ ਦੇ ਇੱਕ ਅਮੀਰ ਪਰਿਵਾਰ ਤੋਂ ਹੈ। ਉਨ੍ਹਾਂ ਦੇ ਪਿਤਾ ਤਮਿਲਨਾਡੂ ਵਿੱਚ ਇੱਕ ਪ੍ਰਭਾਵਸ਼ਾਲੀ ਰਾਜਨੀਤਿਕ ਚਿਹਰਾ ਮੰਨੇ ਜਾਂਦੇ ਹਨ, ਹਾਲਾਂਕਿ, ਬਾਲਾ ਨੇ ਸਿਰਫ਼ ਆਪਣੀ ਸੱਸ ਨੂੰ ਜਨਤਕ ਤੌਰ 'ਤੇ ਪੇਸ਼ ਕੀਤਾ ਹੈ, ਆਪਣੇ ਸਹੁਰੇ ਨੂੰ ਨਹੀਂ।

ਇਹ ਵੀ ਪੜ੍ਹੋ: ਫਿਲਮ ਦੇ ਸੀਨ ਨੂੰ ਦੁਹਰਾਉਣ ਦੀ ਕੋਸ਼ਿਸ਼, ਥੀਏਟਰ 'ਚ ਸੱਪ ਲੈ ਕੇ ਪਹੁੰਚ ਗਿਆ ਮਹੇਸ਼ ਬਾਬੂ ਦਾ ਫੈਨ (ਵੇਖੋ ਵੀਡੀਓ)

ਵੈਕੋਮ 'ਚ ਵਸੇਰਾ, ਜਨਮਦਿਨ 'ਤੇ 3,000 ਨੂੰ ਖੁਆਇਆ ਭੋਜਨ

ਵਿਆਹ ਤੋਂ ਬਾਅਦ ਕੋਕਿਲਾ ਵੈਕੋਮ ਵਿੱਚ ਰਹਿ ਰਹੀ ਹੈ, ਜਿੱਥੇ ਉਨ੍ਹਾਂ ਦੀ ਮਾਂ ਵੀ ਉਨ੍ਹਾਂ ਨਾਲ ਰਹਿੰਦੀ ਹੈ। ਹਾਲ ਹੀ ਵਿੱਚ, ਬਾਲਾ ਨੇ ਤੇਨਕਾਸੀ ਮੰਦਰ ਵਿੱਚ ਕੋਕਿਲਾ ਦਾ ਜਨਮਦਿਨ ਮਨਾਇਆ, ਜਿੱਥੇ ਲਗਭਗ 3,000 ਲੋਕਾਂ ਲਈ ਭੋਜਨ ਦਾ ਆਯੋਜਨ ਕੀਤਾ ਗਿਆ।

ਕੀ ਕੋਕਿਲਾ ਗਰਭਵਤੀ ਹੈ?

ਕੁਝ ਅਟਕਲਾਂ ਇਹ ਵੀ ਹਨ ਕਿ ਕੋਕਿਲਾ ਗਰਭਵਤੀ ਹੈ, ਪਰ ਬਾਲਾ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਬਾਲਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਜੇ ਉਨ੍ਹਾਂ ਨੂੰ ਸੰਤਾਨ ਹੋਈ ਤਾਂ ਉਹ ਆਪਣੀ ਜਾਇਦਾਦ ਉਸ ਨੂੰ ਹੀ ਦੇਣਗੇ।

ਇਹ ਵੀ ਪੜ੍ਹੋ: 'Twist Nahi Twins...', ਪੰਜਾਬੀ ਗਾਇਕ ਮਿਲਿੰਦ ਗਾਬਾ ਬਣੇ ਪਿਤਾ, ਪਤਨੀ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News