ਮਸ਼ਹੂਰ ਅਦਾਕਾਰ ਅਰੁਣ ਵਰਮਾ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ

01/20/2022 5:21:38 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਤੇ ਅਕਸ਼ੇ ਕੁਮਾਰ ਨਾਲ ਸਕ੍ਰੀਨ ਸਾਂਝੀ ਕਰਨ ਵਾਲੇ ਅਰੁਣ ਵਰਮਾ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਭੋਪਾਲ ਵਾਸੀ ਅਰੁਣ ਵਰਮਾ ਦਾ ਪੀਪਲਜ਼ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਵੀਰਵਾਰ ਸਵੇਰੇ ਉਨ੍ਹਾਂ ਨੇ ਆਖਰੀ ਸਾਹ ਲਿਆ। ਅਮਿਤਾਭ ਬੱਚਨ, ਅਕਸ਼ੇ ਕੁਮਾਰ, ਸਲਮਾਨ ਖ਼ਾਨ ਤੇ ਸੰਜੇ ਦੱਤ ਤੋਂ ਇਲਾਵਾ ਅਰੁਣ ਵਰਮਾ ਨੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ।

ਅਰੁਣ ਵਰਮਾ ਦੀ ਮੌਤ ਦੀ ਜਾਣਕਾਰੀ ਸ਼ਾਇਰ ਉਦੈ ਦਹੀਆ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ, ‘ਬਹੁਤ ਹੀ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਮੇਰੇ ਦੋਸਤ ਅਦਾਕਾਰ ਅਰੁਣ ਵਰਮਾ ਦਾ ਅੱਜ ਸਵੇਰੇ ਭੋਪਾਲ ’ਚ ਦਿਹਾਂਤ ਹੋ ਗਿਆ ਹੈ। ਵਾਹਿਗੁਰੂ ਉਸ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ…।’

ਇਹ ਖ਼ਬਰ ਵੀ ਪੜ੍ਹੋ - ਗਾਇਕਾ ਅਫਸਾਨਾ ਖ਼ਾਨ ਦੇ ਮੰਗੇਤਰ ਸਾਜ਼ ਨੂੰ 'ਬੰਬੀਹਾ ਗੈਂਗ' ਵਲੋਂ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਣੋ ਕੀ ਹੈ ਮਾਮਲਾ

ਅਰੁਣ ਵਰਮਾ ਨੇ ਸਲਮਾਨ ਖ਼ਾਨ ਦੀ ਫ਼ਿਲਮ ‘ਕਿੱਕ’ ’ਚ ਕੰਮ ਕੀਤਾ ਸੀ। ਅਰੁਣ ਵਰਮਾ ਨੂੰ ਥੀਏਟਰ ਦਾ ਬਹੁਤ ਸ਼ੌਕ ਸੀ, ਉਹ ਇਸ ਦੀਆਂ ਬਾਰੀਕੀਆਂ ਸਿੱਖਣ ਲਈ ਮਸ਼ਹੂਰ ਥੀਏਟਰ ਕਲਾਕਾਰ ਬਾਵ ਕਾਰੰਤ ਕੋਲ ਗਿਆ। ਉਹ ਉਸ ਦਾ ਚੇਲਾ ਸੀ।

ਅਦਾਕਾਰੀ ਦੀ ਸਿਖਲਾਈ ਲੈਣ ਤੋਂ ਬਾਅਦ ਅਰੁਣ ਵਰਮਾ ਮੁੰਬਈ ਚਲੇ ਗਏ। ਉਹ ਸੰਨੀ ਦਿਓਲ ਨਾਲ ਫ਼ਿਲਮ ‘ਡਕੈਤ’ ’ਚ ਨਜ਼ਰ ਆਏ ਸਨ। ਜਾਵੇਦ ਅਖਤਰ ਨੇ ਇਹ ਆਫਰ ਅਰੁਣ ਵਰਮਾ ਨੂੰ ਦਿੱਤਾ। ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ’ਚ ਨਜ਼ਰ ਆਏ। ਅਰੁਣ ਵਰਮਾ ਨੇ ‘ਨਾਇਕ’, ‘ਪ੍ਰੇਮ ਗ੍ਰੰਥ’, ‘ਮੁਝਸੇ ਸ਼ਾਦੀ ਕਰੋਗੀ’, ‘ਹੀਰੋਪੰਤੀ’, ‘ਖਲਨਾਇਕ’ ਵਰਗੀਆਂ ਕਈ ਫ਼ਿਲਮਾਂ ’ਚ ਕੰਮ ਕੀਤਾ। ਉਹ ਲਗਭਗ 80 ਫ਼ਿਲਮਾਂ ਦਾ ਹਿੱਸਾ ਰਹੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News