ਅਦਾਕਾਰ ਅਨੁਪਮ ਖੇਰ ਨੇ ਮਾਂ ਦੁਲਾਰੀ ਨਾਲ ਲਗਵਾਈ ਕੋਰੋਨਾ ਵੈਕਸੀਨ

Wednesday, Mar 10, 2021 - 10:44 AM (IST)

ਅਦਾਕਾਰ ਅਨੁਪਮ ਖੇਰ ਨੇ ਮਾਂ ਦੁਲਾਰੀ ਨਾਲ ਲਗਵਾਈ ਕੋਰੋਨਾ ਵੈਕਸੀਨ

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਮੁੰਬਈ ਸਥਿਤ ਕੋਕੀਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਕੋਰੋਨਾ ਦਾ ਟੀਕਾ ਲਗਵਾਇਆ ਹੈ। ਇਸ ਦੀ ਜਾਣਕਾਰੀ ਅਨੁਪਮ ਖੇਰ ਨੇ ਖ਼ੁਦ ਸੋਸ਼ਲ ਮੀਡੀਆ ’ਤੇ ਦਿੱਤੀ। ਅਨੁਪਮ ਖੇਰ ਨੇ ਵੈਕਸੀਨੇਸ਼ਨ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਟੀਕੇ ਲਈ ਡਾਕਟਰਾਂ, ਮੈਡੀਕਲ ਸਟਾਫ਼ ਵਿਗਿਆਨੀਆਂ ਅਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ। 

PunjabKesari
ਅਨੁਪਮ ਨੇ ਟੀਕਾਕਰਣ ਤੋਂ ਬਾਅਦ ਪੀ.ਐੱਮ.ਓ ਅਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਟੈਗ ਕਰਦੇ ਹੋਏ ਇਕ ਵੀਡੀਓ ਟਵੀਟ ਕੀਤੀ ਹੈ ਜਿਸ ’ਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ। ਦੇਸ਼ ਦੇ ਸਾਰੇ ਡਾਕਟਰਾਂ, ਮੈਡੀਕਲ ਸਟਾਫ਼, ਵਿਗਿਆਨੀਆਂ ਅਤੇ ਭਾਰਤ ਸਰਕਾਰ ਨੂੰ ਇਸ ਲਈ ਧੰਨਵਾਦ ਕਿਹਾ। ਇੰਡੀਆ ਰਾਕਸ। ਜੈ ਹੋ। 

 
 
 
 
 
 
 
 
 
 
 
 
 
 
 

A post shared by Anupam Kher (@anupampkher)


ਵੀਡੀਓ ’ਚ ਅਨੁਪਮ ਖੇਰ ਟੀਕਾ ਲਗਾਉਣ ਤੋਂ ਪਹਿਲੇ ਭਗਵਾਨ ਦਾ ਨਾਂ ਲੈਂਦੇ ਹੋਏ ਸੁਣਾਈ ਦਿੱਤੇ। ਟੀਕਾ ਲਗਾਉਣ ਤੋਂ ਬਾਅਦ ਨਰਸ ਨੇ ਕਿਹਾ ਕਿ ‘ਸਰ ਹੋ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਵੇਰੋਨੀਕਾ ਜੀ ਲੱਗ ਗਿਆ? ਇਹ ਤਾਂ ਬਹੁਤ ਚੰਗਾ ਹੈ। ਤੁਸੀਂ ਤਾਂ ਜਾਦੂਗਰ ਹੋ। ਜੈ ਹੋ। 
ਦੱਸ ਦੇਈਏ ਕਿ ਪਿਛਲੇ ਸਾਲ ਅਨੁਪਮ ਖੇਰ ਦੀ ਮਾਂ ਦੁਲਾਰੀ, ਉਸ ਦੇ ਭਰਾ ਰਾਜੂ ਅਤੇ ਉਸ ਦਾ ਪਰਿਵਾਰ ਕੋਵਿਡ-19 ਤੋਂ ਇੰਫੈਕਟਿਡ ਪਾਏ ਗਏ ਸਨ। 

 
 
 
 
 
 
 
 
 
 
 
 
 
 
 

A post shared by Anupam Kher (@anupampkher)


ਵਰਣਨਯੋਗ ਹੈ ਕਿ ਭਾਰਤ ’ਚ ਕੋਰੋਨਾ ਟੀਕਾਕਰਣ ਮੁਹਿੰਮ ਦਾ ਦੂਜਾ ਪੜ੍ਹਾਅ ਸ਼ੁਰੂ ਹੋ ਚੁੱਕਾ ਹੈ। ਇਸ ਪੜ੍ਹਾਅ ’ਚ 60 ਸਾਲ ਦੇ ਉੱਪਰ ਵਾਲਿਆਂ ਨੂੰ ਟੀਕਾ ਲਗਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਵੀ ਜੋ 45 ਸਾਲ ਤੋਂ ਜ਼ਿਆਦਾ ਹਨ ਅਤੇ ਕਿਸੇ ਬਿਮਾਰੀ ਨਾਲ ਪੀੜਤ ਹਨ। 

PunjabKesari
ਦੱਸ ਦੇਈਏ ਕਿ ਦੂਜੇ ਪੜ੍ਹਾਅ ’ਚ ਬਾਲੀਵੁੱਡ ਦੇ ਅਦਾਕਾਰ ਅਨੁਪਮ ਖੇਰ, ਪਰੇਸ਼ ਰਾਵਲ, ਸੰਸਦ ਮੈਂਬਰ ਅਤੇ ਅਦਾਕਾਰਾ ਹੇਮਾ ਮਾਲਿਨੀ, ਫ਼ਿਲਮ ਨਿਰਮਾਤਾ ਰਾਕੇਸ਼ ਰੋਸ਼ਨ, ਜਾਨੀ ਲੀਵਰ, ਸਤੀਸ਼ ਸ਼ਾਹ, ਸੈਫ ਅਲੀ ਖ਼ਾਨ, ਕਮਲ ਹਸਨ ਟੀਕਾ ਲਗਵਾ ਚੁੱਕੇ ਹਨ। ਇਸ ਤੋਂ ਪਹਿਲੇ ਦਿਨ ’ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਪੀ.ਐੱਮ. ਮੋਦੀ ਨੂੰ ਕੋਰੋਨਾ ਵੈਕਸੀਨ ਲਈ ਵਧਾਈ ਦਿੱਤੀ। 


author

Aarti dhillon

Content Editor

Related News