ਅਭਿਨੇਤਾ ਅਨੁਪਮ ਖੇਰ ਦੇ ਘਰ ਕੋਰੋਨਾ ਨੇ ਦਿੱਤੀ ਦਸਤਕ, ਪਰਿਵਾਰ ਦੇ 4 ਮੈਂਬਰ ਆਏ ਪਾਜ਼ੇਟਿਵ

7/12/2020 11:37:07 AM

ਮੁੰਬਈ : ਅਭਿਨੇਤਾ ਅਨੁਪਮ ਖੇਰ ਦੀ ਮਾਂ ਸਮੇਤ ਪਰਿਵਾਰ ਦੇ 4 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਨੂੰ ਕੋਕਿਲਾਬੇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਦੀ ਜਾਣਕਾਰੀ ਖੁਦ ਅਨੁਪਮ ਖੇਰ ਨੇ ਐਤਵਾਰ ਸਵੇਰੇ ਟਵੀਟ ਕਰਕੇ ਦਿੱਤੀ ਹੈ।

 

ਅਨੁਪਮ ਖੇਰ ਨੇ ਵੀਡੀਓ ਵਿਚ ਦੱਸਿਆ ਕਿ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਮਾਂ ਦੁਲਾਰੀ ਦੀ ਸਿਹਤ ਖ਼ਰਾਬ ਸੀ। ਉਨ੍ਹਾਂ ਨੂੰ ਕੁੱਝ ਦਿਨਾਂ ਤੋਂ ਭੁੱਖ ਨਹੀਂ ਲੱਗ ਰਹੀ ਸੀ। ਡਾਕਟਰ ਦੀ ਸਲਾਹ 'ਤੇ ਉਨ੍ਹਾਂ ਨੇ ਮਾਂ ਦਾ ਬਲੱਡ ਟੈਸਟ ਕਰਾਇਆ, ਜਿਸ ਵਿਚ ਸਭ ਠੀਕ ਨਿਕਲਿਆ। ਬਾਅਦ ਵਿਚ ਸਕੈਨ ਕਰਵਾਈ ਅਤੇ ਫਿਰ ਕੋਵਿਡ-19 ਦੀ ਪੁਸ਼ਟੀ ਹੋਈ। ਇਸ ਤੋਂ ਬਾਅਦ ਅਨੁਪਮ ਅਤੇ ਉਨ੍ਹਾਂ ਦੇ ਭਰਾ ਨੇ ਵੀ ਆਪਣਾ ਕੋਰੋਨਾ ਟੈਸਟ ਕਰਵਾਇਆ। ਰਿਪੋਰਟ ਵਿਚ ਅਨੁਪਮ ਖੇਰ ਨੈਗੇਟਿਵ ਪਾਏ ਗਏ ਜਦੋਂਕਿ ਉਨ੍ਹਾਂ ਦੇ ਭਰਾ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਦੇ ਪਰਿਵਾਰ ਨੇ ਵੀ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ ਅਨੁਪਮ ਖੇਰ ਦੀ ਭਾਬੀ ਅਤੇ ਭਤੀਜੀ ਕੋਰੋਨਾ ਪਾਜ਼ੇਟਿਵ ਪਾਏ ਗਏ, ਜਦੋਂ ਕਿ ਭਤੀਜਾ ਨੈਗੇਟਿਵ ਪਾਇਆ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

Content Editor cherry