ਗਿੱਪੀ ਗਰੇਵਾਲ ਵੱਲੋਂ ਨਵੀਂ ਧਾਰਮਿਕ ਫ਼ਿਲਮ ਦਾ ਐਲਾਨ, ਵਿਸਾਖੀ ਮੌਕੇ ਹੋਵੇਗੀ ਰਿਲੀਜ਼

Saturday, Oct 12, 2024 - 09:54 AM (IST)

ਮੁੰਬਈ (ਬਿਊਰੋ) : ਪੰਜਾਬੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਕਾਮਯਾਬੀ ਨੇ ਦੇਸ਼-ਵਿਦੇਸ਼ਾਂ 'ਚ ਪੰਜਾਬੀ ਸਿਨੇਮਾ ਦੇ ਪੱਧਰ ਨੂੰ ਹੋਰ ਉੱਚਾ ਚੁੱਕ ਦਿੱਤਾ ਹੈ। ਇਸ ਮਾਣਮੱਤੀ ਸਫ਼ਲਤਾ ਤੋਂ ਉਤਸ਼ਾਹਿਤ ਹੋਏ ਅਦਾਕਾਰ ਗਿੱਪੀ ਗਰੇਵਾਲ ਵੱਲੋਂ ਅਪਣੀ ਨਵੀਂ ਪੰਜਾਬੀ ਫ਼ਿਲਮ 'ਅਕਾਲ' ਦਾ ਐਲਾਨ ਕਰ ਦਿੱਤਾ ਗਿਆ, ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।

'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਜਾਣ ਵਾਲੀ ਇਸ ਫ਼ਿਲਮ 'ਚ ਲੀਡ ਰੋਲ ਅਦਾ ਕਰਦੇ ਨਜ਼ਰੀ ਪੈਣਗੇ ਗਿੱਪੀ ਗਰੇਵਾਲ, ਜਿਨ੍ਹਾਂ ਦੇ ਪੈਰੇਲਰ ਰੋਲਜ਼ ਅਦਾ ਕਰਨ ਵਾਲੇ ਕਲਾਕਾਰਾਂ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਖੁਲਾਸਾ ਫਿਲਹਾਲ ਨਹੀਂ ਕੀਤਾ ਗਿਆ ਪਰ ਇਸ ਸੰਬੰਧੀ ਨਿਰਮਾਣ ਟੀਮ ਦੁਆਰਾ ਜਲਦ ਰਿਵੀਲਿੰਗ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

ਉਕਤ ਸੰਬੰਧੀ ਰਸਮੀ ਜਾਣਕਾਰੀ ਜਾਰੀ ਕਰਦਿਆਂ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਇੱਕ ਹੋਰ ਬਿਹਤਰੀਨ ਫ਼ਿਲਮ 10 ਅਪ੍ਰੈਲ 2025 ਨੂੰ ਵਿਸਾਖੀ ਦੌਰਾਨ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾਵੇਗੀ। ਉਨ੍ਹਾਂ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਮਿਲ ਰਹੇ ਟਿਕਟ ਖਿੜਕੀ ਹੁੰਗਾਰੇ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਮੂਹ ਦਰਸ਼ਕਾਂ ਦਾ ਤਹਿ ਦਿਲੋਂ ਤੋਂ ਸ਼ੁਕਰੀਆਂ ਅਦਾ ਕਰਦੇ ਹਨ, ਜੋ ਇਸ ਫ਼ਿਲਮ ਨੂੰ ਇੰਨਾਂ ਪਿਆਰ ਦੇ ਰਹੇ ਹਨ। ਉਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ ਵੀ ਧਾਰਮਿਕ ਅਤੇ ਪਰਿਵਾਰਿਕ ਵਿਸ਼ੇਸਾਰ ਅਧੀਨ ਬਣਾਈ ਜਾਵੇਗੀ, ਜਿਸ 'ਚ ਕਦਰਾਂ ਕੀਮਤਾਂ ਅਤੇ ਅਸਲ ਰੰਗਾਂ ਦੀ ਤਰਜ਼ਮਾਨੀ ਕਰਦੇ ਪੁਰਾਤਨ ਪੰਜਾਬ ਅਤੇ ਸਿੱਖ ਇਤਿਹਾਸ ਨੂੰ ਵੀ ਉਭਾਰਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੀ ਫ਼ਿਲਮ 'ਪੰਜਾਬ 95' ਨੂੰ ਲੈ ਕੇ ਭਖਿਆ ਵਿਵਾਦ, SGPC ਨੇ ਜਥੇਦਾਰ ਕੋਲ ਚੁੱਕਿਆ ਮਾਮਲਾ

ਜੇਕਰ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਗਿੱਪੀ ਗਰੇਵਾਲ ਇਨੀਂ ਦਿਨੀਂ ਆਪਣੀ ਇੱਕ ਹੋਰ ਨਿਰਮਾਣ ਅਧਿਨ ਫ਼ਿਲਮ 'ਕੈਰੀ ਆਨ ਜੱਟੀਏ' ਨੂੰ ਵੀ ਸੰਪੂਰਨਤਾ ਦੇਣ 'ਚ ਜੁਟੇ ਹੋਏ ਹਨ। ਇਸ ਫ਼ਿਲਮ 'ਚ ਸੁਨੀਲ ਗਰੋਵਰ, ਸਰਗੁਣ ਮਹਿਤਾ, ਜੈਸਮੀਨ ਭਸੀਨ, ਨਾਸਿਰ ਚੁਣੋਤੀ ਸਮੇਤ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਵੱਡੇ ਕਲਾਕਾਰ ਲੀਡਿੰਗ ਭੂਮਿਕਾਵਾਂ 'ਚ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਹੋਮ ਪ੍ਰੋਡੋਕਸ਼ਨ ਵੱਲੋਂ ਹੀ ਬਣਾਈ ਜਾ ਰਹੀ 'ਵਾਰਨਿੰਗ 3' ਵੀ ਨਿਰਮਾਣ ਚਰਨ 'ਚੋਂ ਗੁਜ਼ਰ ਰਹੀ ਹੈ, ਜਿਸ ਦਾ ਨਿਰਦੇਸ਼ਨ ਅਮਰ ਹੁੰਦਲ ਵੱਲੋਂ ਕੀਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News