ਅਦਾਕਾਰ ਅਮਨ ਨੇ ਬਿਆਨ ਕੀਤਾ ਮਾਂ ਨੂੰ ਖੋਹਣ ਦਾ ਦਰਦ, ਆਖੀ ਇਹ ਗੱਲ
Tuesday, Apr 27, 2021 - 07:09 PM (IST)
ਮੁੰਬਈ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਹਾਲਾਤ ਇੰਨੇ ਵਿਗੜ ਗਏ ਹਨ ਜਿਨ੍ਹਾਂ ਨੂੰ ਸੰਭਾਲ ਪਾਉਣਾ ਮੁਸ਼ਕਿਲ ਹੋ ਗਿਆ ਹੈ। ਕੋਰੋਨਾ ਦੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਬੀਤੇ ਦਿਨੀਂ ‘ਕਿਉਂਕਿ ਸਾਸ ਵੀ ਕਭੀ ਬਹੁ ਥੀ’ ਫੇਮ ਅਦਾਕਾਰ ਅਮਨ ਵਰਮਾ ਨੇ ਕੋਰੋਨਾ ਕਾਰਨ ਆਪਣੀ ਮਾਂ ਕੈਲਾਸ਼ ਵਰਮਾ ਨੂੰ ਖੋਹ ਦਿੱਤਾ ਸੀ। ਹਾਲ ਹੀ ’ਚ ਅਦਾਕਾਰਾ ਨੇ ਇਕ ਇੰਟਰਵਿਊ ’ਚ ਮਾਂ ਨੂੰ ਖੋਹਣ ਅਤੇ ਨਾ ਮਿਲ ਪਾਉਣ ਦੇ ਦਰਦ ਨੂੰ ਬਿਆਨ ਕੀਤਾ ਹੈ।
ਅਮਨ ਨੇ ਕਿਹਾ ਕਿ ‘ਮੇਰੇ ਹਸਪਤਾਲ ਪਹੁੰਚਣ ਤੋਂ 12 ਮਿੰਟ ਪਹਿਲਾਂ ਮੇਰੀ ਮਾਂ ਚੱਲ ਵਸੀ। ਇਹ ਸਾਰੀ ਉਮਰ ਮੇਰੇ ਦਿਲ ’ਚ ਰਹੇਗਾ। ਮਾਂ ਘਰ ’ਚ ਫਿਸਲ ਕੇ ਡਿੱਗ ਗਈ ਸੀ ਅਤੇ ਉਨ੍ਹਾਂ ਨੂੰ ਨੋਇਡਾ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਜਿਥੇ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ। ਕੋਰੋਨਾ ਤੋਂ ਇਲਾਵਾ ਮਾਂ ਨੂੰ ਹਾਈਪਰਟੈਂਸ਼ਨ ਵਰਗੀ ਹੈਲਥ ਪ੍ਰਾਬਲਮ ਵੀ ਸੀ। ਪੰਜ ਦਿਨ ਤੋਂ ਬਾਅਦ ਮਾਂ ਦੇ ਸਰੀਰ ’ਚ ਆਕਸੀਜਨ ਲੈਵਲ ਖਤਰਨਾਕ ਲੈਵਲ ਤੱਕ ਡਿੱਗ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ’।
ਸ਼ਮਸ਼ਾਨ ਘਾਟ ’ਚ ਦਿਲ ਦਹਿਲਾ ਦੇਣ ਵਾਲੇ ਮੰਜਰ ਨੂੰ ਦੇਖ ਕੇ ਅਮਨ ਨੇ ਕਿਹਾ ‘ਅੰਤਿਮ ਸੰਸਕਾਰ ਡਰਾ ਦੇਣ ਵਾਲੇ ਹੁੰਦੇ ਹਨ ਪਰ ਇਲੈਕਟ੍ਰਿਕ ਕ੍ਰਿਮੇਟੋਰੀਅਮ ਦੇ ਦੌਰਾਨ ਇੰਨੀ ਭੀੜ ਇਕੱਠੀ ਹੋ ਗਈ ਸੀ ਕਿ ਨਾਨ-ਕੋਵਿਡ ਅਤੇ ਕੋਵਿਡ ਮਰੀਜ਼ਾਂ ਦਾ ਇਕੱਠੇ ਸੰਸਕਾਰ ਕੀਤਾ ਗਿਆ। ਉਹ ਬਹੁਤ ਹੀ ਡਰਾਵਨਾ ਸੀ’। ਦੱਸ ਦੇਈਏ ਕਿ ਅਮਨ ਨੇ ਪੋਸਟ ਸਾਂਝੀ ਕਰ ਮਾਂ ਦੇ ਦਿਹਾਂਤ ਦੀ ਖ਼ਬਰ ਦਿੱਤੀ ਸੀ ਅਤੇ ਲਿਖਿਆ ਸੀ ‘ਜੀਵਨ ਇਕ ਪੂਰਨ ਗੋਲਾਕਾਰ ਰੂਪ ’ਚ ਆਉਂਦਾ ਹੈ’। ਭਾਰੀ ਦਿਲ ਨਾਲ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਮਾਂ ਕੈਲਾਸ਼ ਵਰਮਾ ਹੁਣ ਇਸ ਦੁਨੀਆ ’ਚ ਨਹੀਂ ਰਹੀ। ਪਲੀਜ਼ ਉਨ੍ਹਾਂ ਨੂੰ ਆਪਣੀਆਂ ਦੁਆਵਾਂ ਅਤੇ ਪ੍ਰਾਥਨਾਵਾਂ ’ਚ ਰੱਖੋ।