ਅਦਾਕਾਰਾ ਅਭਿਲਾਸ਼ਾ ਪਾਟਿਲ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ
Thursday, May 06, 2021 - 12:46 PM (IST)
ਮੁੰਬਈ:ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ, ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਤੇਜ਼ੀ ਨਾਲ ਇਸ ਦੀ ਚਪੇਟ ’ਚ ਆ ਰਹੇ ਹਨ। ਕਈ ਬਾਲੀਵੁੱਡ ਅਤੇ ਟੀ.ਵੀ. ਸਿਤਾਰੇ ਕੋਰੋਨਾ ਦੇ ਕਾਰਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ। ਹੁਣ ਅਦਾਕਾਰਾ ਅਭਿਲਾਸ਼ਾ ਪਾਟਿਲ ਦਾ ਵੀ ਕੋਰੋਨਾ ਦੇ ਚੱਲਦੇ ਦਿਹਾਂਤ ਹੋ ਗਿਆ ਹੈ। ਅਭਿਲਾਸ਼ਾ ਸ਼ੂਟਿੰਗੇ ਦੇ ਸਿਲਸਿਲੇ ’ਚ ਵਾਰਾਣਸੀ ’ਚ ਸੀ ਅਤੇ ਜਦੋਂ ਉਹ ਮੁੰਬਈ ਵਾਪਸ ਆਈ ਤਾਂ ਉਸ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੋਏ ਤਾਂ ਅਦਾਕਾਰਾ ਨੇ ਆਪਣਾ ਟੈਸਟ ਕਰਵਾਇਆ ਜੋ ਪਾਜ਼ੇਟਿਵ ਨਿਕਲਿਆ।
ਅਭਿਲਾਸ਼ਾ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ’ਚ ਆਈ.ਸੀ.ਯੂ. ’ਚ ਦਾਖ਼ਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ। ਕੁਝ ਦਿਨਾਂ ਬਾਅਦ ਉਸ ਨੇ ਦਮ ਤੋੜ ਦਿੱਤਾ। ਉਨ੍ਹਾਂ ਦੇ ਦਿਹਾਂਤ ਨਾਲ ਸਾਊਥ ਅਤੇ ਹਿੰਦੀ ਸਿਨੇਮਾ ’ਚ ਸੋਗ ਦੀ ਲਹਿਰ ਦੌੜ ਗਈ।
ਦੱਸ ਦੇਈਏ ਕਿ ਅਭਿਲਾਸ਼ਾ ਨੇ ‘ਤੇ ਅੱਠ ਦਿਵਸ’, ‘ਬਾਇਕੋ ਦੇਤਾ ਕਾ ਬਾਇਕੋ’, ‘ਪਰਵਾਸ’ ਅਤੇ ‘ਤੁਝਾ ਮਾਝਾ ਅਰੇਂਜ ਮੈਰੇਜ’ ਵਰਗੀਆਂ ਕਈ ਮਰਾਠੀ ਫ਼ਿਲਮਾਂ ’ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਅਭਿਲਾਸ਼ਾ ਨੇ ‘ਬਦਰੀਨਾਥ ਕੀ ਦੁਲਹਨੀਆਂ’, ‘ਗੁੱਡ ਨਿਊਜ਼’, ‘ਮਲਾਲ’ ਅਤੇ ‘ਛਿਛੋਰੇ’ ਵਰਗੀਆਂ ਹਿੰਦੀ ਫ਼ਿਲਮਾਂ ’ਚ ਵੀ ਕੰਮ ਕੀਤਾ ਸੀ।