ਸ਼ਰੇਆਮ ‘ਬਿੱਗ ਬੌਸ’ ਦੇ ਘਰ ’ਚ ਸਿਗਰਟ ਪੀ ਰਹੇ ਸਨ ਮੁਕਾਬਲੇਬਾਜ਼, ਮੇਕਰਜ਼ ਨੇ ਲਿਆ ਵੱਡਾ ਐਕਸ਼ਨ

Wednesday, Nov 16, 2022 - 02:33 PM (IST)

ਸ਼ਰੇਆਮ ‘ਬਿੱਗ ਬੌਸ’ ਦੇ ਘਰ ’ਚ ਸਿਗਰਟ ਪੀ ਰਹੇ ਸਨ ਮੁਕਾਬਲੇਬਾਜ਼, ਮੇਕਰਜ਼ ਨੇ ਲਿਆ ਵੱਡਾ ਐਕਸ਼ਨ

ਮੁੰਬਈ (ਬਿਊਰੋ)– ‘ਬਿੱਗ ਬੌਸ’ ਦੇ ਆਗਾਮੀ ਐਪੀਸੋਡ ’ਚ ਜ਼ੋਰਦਾਰ ਹੰਗਾਮਾ ਹੋਣ ਵਾਲਾ ਹੈ। ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਘਰਵਾਲਿਆਂ ਦਾ ਕੈਮਰੇ ਸਾਹਮਣੇ ਸਿਗਰਟ ਪੀਣਾ ਜਾਰੀ ਹੈ। ਮੁਕਾਬਲੇਬਾਜ਼ਾਂ ਦੇ ਸ਼ਰੇਆਮ ਸਿਗਰਟਨੋਸ਼ੀ ਕਰਨ ਦੀ ਹਰਕਤ ਨਾਲ ਮੇਕਰਜ਼ ਦਾ ਪਾਰਾ ਹਾਈ ਹੋ ਗਿਆ ਹੈ। ‘ਬਿੱਗ ਬੌਸ’ ਵੀ ਇਸ ਨੂੰ ਦੇਖ ਹੈਰਾਨ ਹੋ ਗਏ ਹਨ।

‘ਵੀਕੈਂਡ ਕਾ ਵਾਰ’ ’ਚ ਹੋਸਟ ਸਲਮਾਨ ਖ਼ਾਨ ਨੇ ਵੀ ਸਮੋਕਿੰਗ ਰੂਮ ਤੋਂ ਬਾਹਰ ਸਿਗਰਟ ਪੀਣ ’ਤੇ ਘਰਵਾਲਿਆਂ ਦੀ ਕਲਾਸ ਲਗਾਈ ਸੀ। ਹੋਸਟ ਦੀ ਝਾੜ ਤੋਂ ਬਾਅਦ ਵੀ ਘਰਵਾਲੇ ਨਹੀਂ ਮੰਨੇ। ਇਸ ਲਈ ਹੁਣ ‘ਬਿੱਗ ਬੌਸ’ ਨੂੰ ਸਖ਼ਤ ਐਕਸ਼ਨ ਲੈਣ ’ਤੇ ਮਜਬੂਰ ਹੋਣਾ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਸ਼ੋਅ ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ‘ਬਿੱਗ ਬੌਸ’ ਸਾਰੇ ਘਰਵਾਲਿਆਂ ਦੀ ਕਲਾਸ ਲਗਾਉਂਦੇ ਕਹਿੰਦੇ ਹਨ, ‘‘ਤੁਹਾਡੇ ਵਰਗੇ ਹੀਰੋ ਹੋਣ ਤਾਂ ਵਿਲੇਨ ਦੀ ਲੋੜ ਹੀ ਕੀ ਹੈ। ਮੁਬਾਰਕ ਹੋ, ਹੋਣਾ ਤਾਂ ਤੁਹਾਡੇ ਤਜਰਬੇ ’ਤੇ ਮਾਣ ਚਾਹੀਦਾ ਸੀ ਪਰ ਤੁਹਾਡੀ ਇਕ ਹਰਕਤ ’ਤੇ ਬੇਹੱਦ ਸ਼ਰਮਿੰਦਗੀ ਹੋ ਰਹੀ ਹੈ।’’

‘ਬਿੱਗ ਬੌਸ’ ਦੇ ਇਤਿਹਾਸ ’ਚ ਜਿਥੇ ਇਸ ਸਮੇਂ ਆਮ ਤੌਰ ’ਤੇ ਸ਼ੋਅ ਨੂੰ ਹੋਰ ਵਧਾਉਣ ਦੀ ਗੱਲ ਸ਼ੁਰੂ ਹੁੰਦੀ ਹੈ, ‘ਬਿੱਗ ਬੌਸ’ ਦੇ ਇਤਿਹਾਸ ’ਚ ਤੁਹਾਡੀ ਮਿਹਰਬਾਨੀ ਨਾਲ ਅੱਜ ਅਸੀਂ ਇਸ ਸ਼ੋਅ ਨੂੰ, ਅੱਜ ਤੁਹਾਡੇ ਲੋਕਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੋਵੇਗਾ ਕਿਉਂਕਿ ਸ਼ਰਮ ਤਾਂ ਤੁਹਾਡੇ ’ਚੋਂ ਕਿਸੇ ਨੂੰ ਨਹੀਂ ਆਉਂਦੀ ਹੈ।

ਗੱਲ ਇਥੇ ਹੀ ਖ਼ਤਮ ਨਹੀਂ ਹੋਈ, ‘ਬਿੱਗ ਬੌਸ’ ਨੇ ਘਰਵਾਲਿਆਂ ਨੂੰ ਸਖ਼ਤ ਸਬਕ ਸਿਖਾਉਂਦਿਆਂ ਸਮੋਕਿੰਗ ਰੂਮ ਨੂੰ ਬੰਦ ਕਰ ਦਿੱਤਾ ਹੈ। ਸਮੋਕਿੰਗ ਰੂਮ ਦੇ ਅੱਗੇ ਵੱਡਾ ਬੋਰਡ ਰੱਖ ਦਿੱਤਾ ਹੈ, ਜਿਸ ’ਤੇ ਲਿਖਿਆ ਹੈ, ‘‘ਅਸੀਂ ਬੇਵਕੂਫ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News