ਟੀ. ਵੀ. ਦੇ ਰਾਮ ਨੇ ਛੱਡੀ ਅਦਾਕਾਰੀ, ਆਪਣੇ ਪਿੰਡ ਜਾ ਕੇ ਬਣਿਆ ਕਿਸਾਨ

07/20/2021 3:07:11 PM

ਮੁੰਬਈ : ਟੀਵੀ ਦੇ ਮਸ਼ਹੂਰ ਸੀਰੀਅਲ 'ਸੀਆ ਕੇ ਰਾਮ' ਨਾਲ ਘਰ-ਘਰ 'ਚ ਖ਼ਾਸ ਪਛਾਣ ਬਣਾਉਣ ਵਾਲੇ ਅਦਾਕਾਰ ਆਸ਼ੀਸ਼ ਸ਼ਰਮਾ ਨੇ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਖ਼ਬਰ ਸੁਣਦੇ ਸਾਰ ਹੀ ਉਸ ਦੇ ਪ੍ਰਸ਼ੰਸਕ ਬਹੁਤ ਨਿਰਾਸ਼ ਹੋ ਗਏ ਹਨ। ਆਸ਼ੀਸ਼ ਨੇ ਇਸ ਸ਼ੋਅ ਵਿਚ ਰਾਮ ਦਾ ਕਿਰਦਾਰ ਨਿਭਾਇਆ ਸੀ। ਅਸ਼ੀਸ਼ ਇਨ੍ਹੀਂ ਦਿਨੀਂ ਅਦਾਕਾਰੀ ਅਤੇ ਮੁੰਬਈ ਨੂੰ ਛੱਡ ਕੇ ਆਪਣੇ ਪਿੰਡ ਰਹਿ ਰਹੇ ਹਨ ਅਤੇ ਖੇਤੀਬਾੜੀ ਕਰ ਰਿਹਾ ਹੈ। ਆਸ਼ੀਸ਼ ਨੇ ਅਜਿਹਾ ਕਰਨ ਪਿੱਛੇ ਇਕ ਵੱਡਾ ਕਾਰਨ ਦੱਸਿਆ।

PunjabKesari
ਟੀਵੀ ਅਦਾਕਾਰ ਆਸ਼ੀਸ਼ ਸ਼ਰਮਾ ਨੇ ਹਾਲ ਹੀ ਵਿਚ ਦਿੱਤੇ ਇੰਟਰਵਿਊ ਵਿਚ ਆਪਣੀ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਰ ਜੀਵਨ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ। ਆਸ਼ੀਸ਼ ਨੇ ਕਿਹਾ, “ਇਸ ਮਹਾਮਾਰੀ ਨੇ ਸਾਨੂੰ ਜ਼ਿੰਦਗੀ ਦੇ ਸਾਰੇ ਸੁੱਖਾਂ ਅਤੇ ਖੁਸ਼ੀਆਂ ਦੀ ਇਕ ਵਾਰ ਫਿਰ ਕਦਰ ਕਰਨ ਦੀ ਸਿੱਖਿਆ ਦਿੱਤੀ ਹੈ। ਅਸੀਂ ਇਨ੍ਹਾਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਭੁੱਲ ਗਏ ਸੀ। ਇਸ ਮੁਸ਼ਕਲ ਸਮੇਂ ਨੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਇਸ ਬਾਰੇ ਸੋਚਣ ਦਾ ਮੌਕਾ ਦਿੱਤਾ ਹੈ ਕਿ ਅਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ ਹਾਂ। ਇਸ ਦੌਰਾਨ ਹਰੇਕ ਨੇ ਸਿੱਖਿਆ ਕਿ ਕਿਵੇਂ ਘੱਟ ਸਹੂਲਤਾਂ ਵਾਲੀਆਂ ਛੋਟੀਆਂ ਚੀਜ਼ਾਂ ਸਾਡੀ ਜ਼ਿੰਦਗੀ ਨੂੰ ਵਧੇਰੇ ਸੁੰਦਰ ਬਣਾਉਂਦੀਆਂ ਹਨ। ਇਸ ਸਮੇਂ ਦੌਰਾਨ ਜਦੋਂ ਮੈਂ ਰਾਜਸਥਾਨ ਦੇ ਸਵਾਈ ਮਾਧੋਪੁਰ ਨੇੜੇ ਆਪਣੇ ਪਿੰਡ ਥਾਨੇਰਾ ਗਿਆ। ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ‘ਮਾਂ ਪ੍ਰਕ੍ਰਿਤੀ ਦੇ ਨਜ਼ਦੀਕ’ ਰਹਿਣਾ ਚਾਹੁੰਦਾ ਹਾਂ।

PunjabKesari
ਆਸ਼ੀਸ਼ ਨੇ ਅੱਗੇ ਕਿਹਾ, 'ਕੋਰੋਨਾ ਮਹਾਮਾਰੀ ਵਿਚ ਤਾਲਾਬੰਦੀ ਲੱਗਣ ਕਾਰਨ ਲੋਕਾਂ ਨੂੰ ਰੁਜ਼ਗਾਰ ਸੰਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹ ਸਭ ਦੇਣ ਤੋਂ ਬਾਅਦ, ਮੈਂ ਫੈਸਲਾ ਕੀਤਾ ਕਿ ਹੁਣ ਮੈਂ ਆਪਣੀਆਂ ਜੜ੍ਹਾਂ ਵੱਲ ਵਾਪਸ ਜਾਵਾਂਗਾ ਅਤੇ ਇਕ ਕਿਸਾਨ ਬਣਾਂਗਾ। ਸਾਲਾਂ ਤੋਂ ਸਾਡੇ ਘਰ ਦਾ ਕਿੱਤਾ ਖੇਤੀਬਾੜੀ ਕਰ ਰਿਹਾ ਹੈ ਪਰ ਮੈਂ ਮੁੰਬਈ ਆ ਕੇ ਇਸ ਤੋਂ ਦੂਰ ਚਲਾ ਗਿਆ ਸੀ। ਇਸ ਲਈ ਮੈਂ ਵਾਪਸ ਆ ਕੇ ਫ਼ਲਦਾਇਕ ਜੀਵਨ ਜੀਉਣ ਦਾ ਫ਼ੈਸਲਾ ਕੀਤਾ ਹੈ।

PunjabKesari
ਆਪਣੀ ਖੇਤੀ ਬਾਰੇ ਗੱਲ ਕਰਦਿਆਂ ਆਸ਼ੀਸ਼ ਸ਼ਰਮਾ ਨੇ ਇਸ ਇੰਟਰਵਿਊ ਵਿਚ ਕਿਹਾ, ‘ਮੇਰੇ ਕੋਲ ਪਿੰਡ ਵਿਚ 40 ਏਕੜ ਜ਼ਮੀਨ ਹੈ ਅਤੇ ਇਸ ਦੇ ਨਾਲ 40 ਗਾਵਾਂ ਵੀ ਹਨ। ਫਾਰਮ ਜੈਪੁਰ ਦੇ ਨੇੜੇ ਹੈ। ਇਸਦੇ ਨਾਲ ਹੀ ਹੁਣ ਮੈਂ ਇਸ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਵੀ ਫੈਲਾਉਣਾ ਚਾਹੁੰਦਾ ਹਾਂ। ਦੱਸ ਦੇਈਏ ਕਿ ਬਹੁਤ ਜਲਦੀ ਆਸ਼ੀਸ਼ ਸ਼ਰਮਾ ਕਰਨ ਰਜ਼ਦਾਨ ਦੀ ਫ਼ਿਲਮ 'ਹਿੰਦੂਤਵ' 'ਚ ਨਜ਼ਰ ਆਉਣ ਵਾਲੇ ਹਨ।


Aarti dhillon

Content Editor

Related News