ਛੁੱਟੀ ਮਿਲਣ ਦੇ ਬਾਵਜੂਦ ਵੀ ਘਰ ਨਹੀਂ ਜਾ ਰਿਹਾ ਅਭਿਸ਼ੇਕ, ਜਾਣੋ ਕੀ ਹੈ ਵਜ੍ਹਾ

07/13/2020 5:01:28 PM

ਮੁੰਬਈ (ਵੈੱਬ ਡੈਸਕ) - ਸ਼ਨੀਵਾਰ ਰਾਤ ਮਹਾਨਾਇਕ ਅਮਿਤਾਭ ਬੱਚਨ ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਐਸ਼ਵਰਿਆ ਰਾਏ ਬੱਚਨ ਤੇ ਆਰਾਧਿਆ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਇਨ੍ਹਾਂ ਦੋਵਾਂ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਯਾ ਬੱਚਨ ਦੀ ਕੋਰੋਨਾ ਰਿਪੋਰਟ ਨੇਗੈਟਿਵ ਆਈ ਹੈ। ਬੱਚਨ ਪਰਿਵਾਰ ਨਾਲ ਰਹਿ ਰਹੀ ਅਭਿਸ਼ੇਕ ਦੀ ਭੈਣ ਸ਼ਵੇਤਾ ਤੇ ਉਨ੍ਹਾਂ ਦੇ ਦੋਵੇਂ ਬੱਚਿਆਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਆਈ ਹੈ।
ਅਭਿਸ਼ੇਕ ਬੱਚਨ ਨੇ ਐਤਵਾਰ ਦੁਪਹਿਰ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਦੀਆਂ ਖ਼ਬਰਾਂ ਵਿਚਾਲੇ ਟਵੀਟ ਕਰਕੇ ਸਾਫ਼ ਕੀਤਾ ਹੈ ਕਿ ਉਹ ਆਪਣੇ ਪਿਤਾ ਨਾਲ ਹਸਪਤਾਲ 'ਚ ਹੀ ਰਹਿਣਗੇ। ਆਰਾਧਿਆ ਤੇ ਐਸ਼ਵਰਿਆ ਸੈਲਫ ਕਵਾਰੰਟੀਨ 'ਚ ਰਹਿਣ ਦੀ ਜਾਣਕਾਰੀ ਦਿੰਦੇ ਹੋਏ ਅਭਿਸ਼ੇਕ ਨੇ ਲਿਖਿਆ ਕਿ ਜਦੋਂ ਤੱਕ ਡਾਕਟਰ ਮੇਰੇ ਘਰ ਜਾਣ ਬਾਰੇ ਇੱਕ ਰਾਏ ਨਹੀਂ ਬਣਾ ਲੈਂਦੇ, ਉਹ ਆਪਣੇ ਪਿਤਾ ਨਾਲ ਹਸਪਤਾਲ 'ਚ ਹੀ ਉਨ੍ਹਾਂ ਦੀ ਨਿਗਰਾਨੀ 'ਚ ਰਹਿਣਗੇ। ਦਰਅਸਲ, ਹਿੰਦੀ ਫ਼ਿਲਮ ਉਦਯੋਗ 'ਚ ਸ਼ਨੀਵਾਰ ਦੀ ਸ਼ਾਮ ਤੋਂ ਹੀ ਕੋਰੋਨਾ ਨੂੰ ਲੈ ਕੇ ਹੜਕੰਪ ਮਚਿਆ ਹੋਇਆ ਹੈ।

ਅਮਿਤਾਭ ਬੱਚਨ ਸਮੇਤ ਉਨ੍ਹਾਂ ਦਾ ਪੂਰਾ ਪਰਿਵਾਰ ਕੋਰੋਨਾ ਦੀ ਚਪੇਟ 'ਚ ਆ ਗਏ ਹਨ, ਜਦੋਂ ਕਿ ਜਯਾ ਬੱਚਨ ਦੀ ਰਿਪੋਰਟ ਨੈਗਟਿਵ ਆਈ ਹੈ ਪਰ ਹੁਣ ਵੱਡਾ ਸਵਾਲ ਇਹ ਹੈ ਕਿ ਬੱਚਨ ਪਰਿਵਾਰ ਤੱਕ ਕੋਰੋਨਾ ਵਾਇਰਸ ਪਹੁੰਚਿਆ ਕਿਸ ਤਰ੍ਹਾਂ। ਖ਼ਬਰਾਂ ਦੀ ਮੰਨੀਏ ਤਾਂ ਅਭਿਸ਼ੇਕ ਬੱਚਨ ਕੁਝ ਦਿਨਾਂ ਤੋਂ ਘਰੋਂ ਬਾਹਰ ਜਾ ਰਹੇ ਸਨ। ਅਭਿਸ਼ੇਕ ਬੱਚਨ ਆਪਣੀ ਵੈੱਬ ਸੀਰੀਜ਼ ਦੀ ਡਬਿੰਗ ਲਈ ਸਟੂਡੀਓ ਜਾਂਦੇ ਸਨ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਵੀ ਆਪਣੇ ਡਬਿੰਗ ਸਟੂਡੀਓ ਜਨਕ 'ਚ ਗਏ ਸਨ। ਉਹ ਕਿਸੇ ਵਿਗਿਆਪਨ ਦੀ ਡਬਿੰਗ ਲਈ ਗਏ ਸਨ।

ਦੱਸਣਯੋਗ ਹੈ ਕਿ 'ਜਨਕ' ਅਮਿਤਾਭ ਬੱਚਨ ਦਾ ਹੀ ਬੰਗਲਾ ਹੈ, ਜਿਸ 'ਚ ਉਨ੍ਹਾਂ ਨੇ ਆਪਣਾ ਦਫ਼ਤਰ ਅਤੇ ਸਟੂਡੀਓ ਬਣਾਇਆ ਹੋਇਆ ਹੈ। ਬਿੱਗ ਬੀ ਦਾ ਇਹ ਘਰ ਜੁਹੂ ਸਥਿਤ ਹੈ, ਜਿੱਥੇ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਆਏ ਹਨ। ਕਿਹਾ ਇਹ ਵੀ ਜਾਂਦਾ ਹੈ ਕਿ ਅਮਿਤਾਭ ਦੇ ਘਰ ਕੋਰੋਨਾ ਕਿਸੇ ਸਟਾਫ਼ ਮੈਂਬਰ ਦੇ ਜ਼ਰੀਏ ਪਹੁੰਚਿਆ ਹੋਵੇ।


sunita

Content Editor

Related News