ਕਿਉਂ ਲਾਈਕ ਕੀਤੀ ਅਭਿਸ਼ੇਕ ਬੱਚਨ ਨੇ 'ਤਲਾਕ' ਵਾਲੀ ਪੋਸਟ, ਐਸ਼ਵਰਿਆ ਦੇ ਇਸ ਦੋਸਤ ਨਾਲ ਹੈ ਕੁਨੈਕਸ਼ਨ

Saturday, Jul 20, 2024 - 05:30 PM (IST)

ਕਿਉਂ ਲਾਈਕ ਕੀਤੀ ਅਭਿਸ਼ੇਕ ਬੱਚਨ ਨੇ 'ਤਲਾਕ' ਵਾਲੀ ਪੋਸਟ, ਐਸ਼ਵਰਿਆ ਦੇ ਇਸ ਦੋਸਤ ਨਾਲ ਹੈ ਕੁਨੈਕਸ਼ਨ

ਐਂਟਰਟੇਨਮੈਂਟ ਡੈਸਕ : ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਪਿਛਲੇ ਕਈ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਜੋੜਾ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ 'ਚ ਸ਼ਾਮਲ ਹੋਇਆ ਸੀ, ਪਰ ਜਦੋਂ ਉਹ ਵੱਖਰੇ ਤੌਰ 'ਤੇ ਪਹੁੰਚੇ ਤਾਂ ਇਸ ਦੌਰਾਨ ਦੋਵਾਂ ਵਿਚਾਲੇ ਸਭ ਕੁਝ ਠੀਕ ਨਾ ਹੋਣ ਦੀਆਂ ਖ਼ਬਰਾਂ ਨੂੰ ਤੂਲ ਮਿਲ ਗਿਆ। ਇਸ ਦੇ ਨਾਲ ਹੀ ਹਾਲ ਹੀ 'ਚ 'ਜੂਨੀਅਰ ਬਿਗ ਬੀ' ਨੇ ਤਲਾਕ ਨਾਲ ਜੁੜੀ ਇਕ ਪੋਸਟ ਨੂੰ ਲਾਈਕ ਕੀਤਾ ਸੀ ਜਿਸ ਤੋਂ ਬਾਅਦ ਇਨ੍ਹਾਂ ਅਟਕਲਾਂ ਨੂੰ ਹੋਰ ਜ਼ੋਰ ਮਿਲਿਆ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

PunjabKesari

ਤਲਾਕ ਨਾਲ ਜੁੜੀ ਪੋਸਟ ਕੀਤੀ ਸੀ ਲਾਈਕ 
ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਨੂੰ ਬਾਲੀਵੁੱਡ ਦੇ ਪਾਵਰ ਕਪਲ ਮੰਨਿਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਾਲੇ ਦਰਾਰ ਦੀਆਂ ਖ਼ਬਰਾਂ ਆ ਰਹੀਆਂ ਹਨ। ਅਨੰਤ ਅੰਬਾਨੀ ਦੇ ਵਿਆਹ 'ਚ ਜਦੋਂ ਦੋਵੇਂ ਵੱਖਰੇ ਤੌਰ 'ਤੇ ਪਹੁੰਚੇ ਤੇ ਇਕੱਠੇ ਪੋਜ਼ ਵੀ ਨਹੀਂ ਦਿੱਤੇ ਤਾਂ ਅਫਵਾਹਾਂ ਦਾ ਇਹ ਬਾਜ਼ਾਰ ਹੋਰ ਗਰਮ ਹੋ ਗਿਆ। ਇਨ੍ਹਾਂ ਅਫਵਾਹਾਂ ਵਿਚਕਾਰ ਅਭਿਸ਼ੇਕ ਨੇ ਤਲਾਕ ਨਾਲ ਜੁੜੀ ਪੋਸਟ ਨੂੰ ਪਸੰਦ ਕੀਤਾ, ਜਿਸ ਦਾ ਅਸਲ ਕਾਰਨ ਹੁਣ ਸਾਹਮਣੇ ਆਇਆ ਹੈ।
Reddit 'ਤੇ ਇਕ ਪੋਸਟ ਸਾਹਮਣੇ ਆਈ ਹੈ, ਜਿਸ 'ਚ ਅਭਿਸ਼ੇਕ ਦੇ ਇਸ ਪੋਸਟ ਨੂੰ ਪਸੰਦ ਕਰਨ ਦਾ ਕਾਰਨ ਦੱਸਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੋਸਟ 'ਚ ਐਸ਼ਵਰਿਆ ਦੇ ਕਰੀਬੀ ਦੋਸਤ ਜੀਰਕ ਮਾਰਕਰ ਦੇ ਇਨਪੁਟਸ ਸ਼ਾਮਲ ਸਨ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

PunjabKesari

ਪੋਸਟ 'ਚ ਕੀ ਲਿਖਿਆ ਸੀ ?
ਜਿਸ ਪੋਸਟ ਨੂੰ ਅਭਿਸ਼ੇਕ ਬੱਚਨ ਨੇ ਲਾਈਕ ਕੀਤਾ ਤੇ ਜਿਸ ਨੂੰ ਲੈ ਕੇ ਐਸ਼ਵਰਿਆ ਨਾਲ ਉਨ੍ਹਾਂ ਦੇ ਖ਼ਰਾਬ ਸਬੰਧਾਂ ਦੀ ਅਫਵਾਹ ਫੈਲਣ ਲੱਗੀ, ਉਸ ਪੋਸਟ 'ਚ ਲਿਖਿਆ ਸੀ, 'ਜਦੋਂ ਪਿਆਰ ਕਰਨਾ ਆਸਾਨ ਨਹੀਂ ਰਹਿ ਜਾਂਦਾ। ਲੰਬੇ ਸਮੇਂ ਤੋਂ ਸ਼ਾਦੀਸ਼ੁਦਾ ਕਪਲ ਹੁਣ ਅਲੱਗ ਹੋ ਰਹੇ ਹਨ। ਇਨ੍ਹਾਂ ਦੇ ਫੈਸਲੇ ਆਖਿਰ ਕਿਸ ਕਾਰਨ ਪ੍ਰਭਾਵਿਤ ਹਨ ਤੇ ਗ੍ਰੇਅ ਤਲਾਕ ਵਧਣ ਦਾ ਕਾਰਨ ਕੀ ਹੈ ?' ਜਦੋਂ ਅਭਿਸ਼ੇਕ ਨੇ ਤਲਾਕ ਦੀ ਇਸ ਪੋਸਟ ਨੂੰ ਪਸੰਦ ਕਰਨ ਦਾ ਅਸਲ ਕਾਰਨ ਦੱਸਿਆ ਤਾਂ ਯੂਜ਼ਰਜ਼ ਨੇ ਰਾਹਤ ਦਾ ਸਾਹ ਲਿਆ। ਇਕ ਨੇ ਟਿੱਪਣੀ ਕੀਤੀ, 'ਕੀ ਇਹ ਸਿਰਫ ਮੈਂ ਹੀ ਮਹਿਸੂਸ ਕੀਤਾ ਕਿ ਅਭਿਸ਼ੇਕ ਦੀ ਪੋਸਟ ਨੂੰ ਪਸੰਦ ਕਰਨ ਦਾ ਕੋਈ ਹੋਰ ਮਤਲਬ ਨਹੀਂ ਸੀ ਤੇ ਉਹ ਬਸ ਇੰਝ ਹੀ ਕੀਤਾ ਗਿਆ ਸੀ।' ਇਕ ਹੋਰ ਨੇ ਕੁਮੈਂਟ ਕੀਤਾ, 'ਚੰਗਾ ਹੈ ਇਨ੍ਹਾਂ ਵਿਚਾਲੇ ਕੁਝ ਅਜਿਹਾ ਨਹੀਂ ਹੈ।'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News