ਹੁਣ ਅਭਿਨਵ ਕੋਹਲੀ ਨੇ ਪਤਨੀ ਸ਼ਵੇਤਾ ਤਿਵਾਰੀ ''ਤੇ ਲਾਏ ਗੰਭੀਰ ਦੋਸ਼

11/01/2020 4:39:13 PM

ਮੁੰਬਈ (ਬਿਊਰੋ) : ਅਦਾਕਾਰਾ ਸ਼ਵੇਤਾ ਤਿਵਾਰੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਇਕ ਵਾਰ ਫਿਰ ਉਸ ਦੇ ਦੂਜੇ ਪਤੀ ਅਭਿਨਵ ਕੋਹਲੀ ਨੇ ਉਸ 'ਤੇ ਕੁਝ ਦੋਸ਼ ਲਗਾਏ ਹਨ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਅਭਿਨਵ ਨੇ ਕਿਹਾ ਹੈ ਕਿ ਸ਼ਵੇਤਾ ਤਿਵਾਰੀ ਆਪਣੇ ਬੇਟੇ ਨੂੰ ਉਸ ਤੋਂ ਦੂਰ ਲੈ ਗਈ ਅਤੇ ਉਸ ਜਗ੍ਹਾ 'ਤੇ, ਜਿਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ। ਅਭਿਨਵ ਦਾ ਦਾਅਵਾ ਹੈ ਕਿ ਉਸ ਦਾ ਬੇਟਾ ਰਿਆਨਸ਼ ਗਾਇਬ ਹੋ ਗਿਆ ਹੈ। ਰੇਯਾਂਸ਼ 40 ਦਿਨਾਂ ਲਈ ਉਸ ਨਾਲ ਸੀ ਅਤੇ ਸ਼ਵੇਤਾ ਐਤਵਾਰ ਨੂੰ ਉਸ ਨੂੰ ਲੈ ਗਈ। ਅਭਿਨਵ ਦਾ ਕਹਿਣਾ ਹੈ ਕਿ ਉਸ ਨੇ 5 ਦਿਨਾਂ ਤੋਂ ਆਪਣੇ ਬੇਟੇ ਨਾਲ ਗੱਲ ਨਹੀਂ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : 'ਬਿੱਗ ਬੌਸ 14' 'ਚ ਹੋਵੇਗੀ ਹੁਣ ਇਸ ਪੰਜਾਬੀ ਗੱਭਰੂ ਦੀ ਐਂਟਰੀ, ਸਭ ਤੋਂ ਮਹਿੰਗਾ ਹੋਵੇਗਾ ਘਰ ਦਾ ਮੁਕਾਬਲੇਬਾਜ਼

ਉਸ ਨੇ ਟਾਈਮਜ਼ ਆਫ ਇੰਡੀਆ ਨੂੰ ਕਿਹਾ, ''ਮੇਰਾ ਬੇਟਾ ਰੇਯਾਂਸ਼ ਐਤਵਾਰ (25 ਅਕਤੂਬਰ) ਤੋਂ ਲਾਪਤਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ, ਉਹ 40 ਦਿਨ ਉਥੇ ਰਿਹਾ ਪਰ ਪਿਛਲੇ ਐਤਵਾਰ ਨੂੰ ਸ਼ਵੇਤਾ ਮੇਰੇ ਬੇਟੇ ਨੂੰ ਉਸ ਜਗ੍ਹਾ ਲੈ ਗਈ, ਜਿਸ ਬਾਰੇ ਮੈਨੂੰ ਨਹੀਂ ਪਤਾ।'' ਉਸ ਨੇ ਦੱਸਿਆ ਕਿ ਸ਼ਵੇਤਾ ਨਾ ਤਾਂ ਉਨ੍ਹਾਂ ਨਾਲ ਗੱਲ ਕਰ ਰਹੀ ਹੈ ਅਤੇ ਨਾ ਹੀ ਮੇਰਾ ਫੋਨ ਚੱਕ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ : ਬਿੱਗ ਬੌਸ 14 : ਰੈੱਡ ਜ਼ੋਨ 'ਚ ਪਹੁੰਚੇ ਇਹ ਚਾਰ ਮੁਕਾਬਲੇਬਾਜ਼, ਕੌਣ ਹੋਵੇਗਾ ਇਸ ਹਫ਼ਤੇ ਘਰ ਤੋਂ ਬਾਹਰ?

ਅਭਿਨਵ ਨੇ ਕਿਹਾ, ''ਮੈਂ ਵੱਡੀਆਂ ਉਮੀਦਾਂ ਨਾਲ ਉਸ ਦੇ ਸੈੱਟ 'ਤੇ ਗਿਆ। ਮੈਂ ਸੋਚਿਆ ਕਿ ਉਹ ਮੈਨੂੰ ਨਜ਼ਰ ਅੰਦਾਜ਼ ਕਰੇਗੀ ਪਰ ਮੈਂ ਆਪਣੇ ਬੇਟੇ ਨੂੰ ਵੇਖ ਸਕਾਂਗੀ। ਰਿਕਾਰਡਿੰਗ ਦਾ ਸਬੂਤ ਰੱਖਣ ਲਈ ਮੈਂ ਇਕ ਵੀਡੀਓ ਵੀ ਬਣਾਇਆ ਪਰ ਉਸ ਨੇ ਮੈਨੂੰ ਕੁਝ ਨਹੀਂ ਦੱਸਿਆ।'' ਮੇਰਾ ਸੁਨੇਹਾ ਵੀ ਉਸ ਨੂੰ ਭੇਜਿਆ ਗਿਆ ਸੀ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।''

ਇਹ ਖ਼ਬਰ ਵੀ ਪੜ੍ਹੋ : ਜਨਾਨੀਆਂ 'ਤੇ ਮੁਕੇਸ਼ ਖੰਨਾ ਦਾ ਵਿਵਾਦਿਤ ਬਿਆਨ, ਲੋਕਾਂ ਨੇ ਕਿਹਾ 'ਆਪਣੀ ਸੋਚ ਅਤੇ ਮਾਨਸਿਕਤਾ ਨੂੰ ਦੋਸ਼ੀ ਠਹਿਰਾਓ...'

ਦੱਸ ਦੇਈਏ ਕਿ ਸ਼ਵੇਤਾ ਨੇ ਘਰੇਲੂ ਹਿੰਸਾ ਦੇ ਮਾਮਲੇ 'ਚ ਆਪਣੇ ਪਤੀ ਅਭਿਨਵ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਇਸ ਗੱਲ 'ਤੇ ਪੁਲਸ ਕੀ ਕਾਰਵਾਈ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। 

ਇਹ ਖ਼ਬਰ ਵੀ ਪੜ੍ਹੋ : ਦਿਲਪ੍ਰੀਤ ਢਿੱਲੋਂ ਤੋਂ ਦੂਰ ਹੋ ਕੇ ਦੇਖੋ ਕੀ ਹੋਇਆ ਅੰਬਰ ਧਾਲੀਵਾਲ ਦਾ ਹਾਲ, ਤਸਵੀਰਾਂ ਵਾਇਰਲ


sunita

Content Editor

Related News