ਅਭਿਮਨਿਊ ਦਸਾਨੀ ਦੀ ਸਭ ਤੋਂ ਵੱਡੀ ਮਸਾਲਾ ਐਂਟਰਟੇਨਰ ‘ਨਿਕੰਮਾ’ ਦਾ ਸ਼ਾਨਦਾਰ ਮੋਸ਼ਨ ਪੋਸਟਰ ਰਿਲੀਜ਼

Friday, May 13, 2022 - 03:38 PM (IST)

ਅਭਿਮਨਿਊ ਦਸਾਨੀ ਦੀ ਸਭ ਤੋਂ ਵੱਡੀ ਮਸਾਲਾ ਐਂਟਰਟੇਨਰ ‘ਨਿਕੰਮਾ’ ਦਾ ਸ਼ਾਨਦਾਰ ਮੋਸ਼ਨ ਪੋਸਟਰ ਰਿਲੀਜ਼

ਮੁੰਬਈ: ਪ੍ਰਸ਼ੰਸਕਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਅਦਾਕਾਰ ਅਭਿਮਨਿਊ ਦਸਾਨੀ ਨੇ ਆਪਣੀ ਅਗਲੀ ਪਾਵਰ-ਪੈਕ ਫ਼ਿਲਮ ਦੇ ਮੋਸ਼ਨ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਅਸੀਂ ਗੱਲ ਕਰ ਰਹੇ ਹਾਂ ਸਾਲ ਦੇ ਸਭ ਤੋਂ ਵੱਡੇ ਮਸਾਲਾ ਐਂਟਰਟੇਨਰ ‘ਨਿਕੰਮਾ’ ਦੀ ਜਿਸ ਨੂੰ ਨਿਰਮਾਤਾ ਪੇਸ਼ ਕਰਨ ਲਈ ਤਿਆਰ ਹੈ। ਇਹ ਫ਼ਿਲਮ ਐਕਸ਼ਨ ,ਕਾਮੇਡੀ, ਰੋਮਾਂਸ ਅਤੇ ਡਰਾਮੇ ਦੇ ਤੱਤਾਂ ਨਾਲ ਭਰਪੂਰ ਹੈ।

ਇਹ ਵੀ ਪੜ੍ਹੋ: Bollywood vs South Actors Controversy: ਸੁਨੀਲ ਸ਼ੈੱਟੀ ਨੇ ਮਹੇਸ਼ ਬਾਬੂ ਨੂੰ ਆਪਣੇ ਅੰਦਾਜ਼ ’ਚ ਦਿੱਤਾ ਜਵਾਬ

ਅਜਿਹੇ ’ਚ ਅਭਿਮਨਿਊ ਦਸਾਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ‘ਨਿਕੰਮਾ’ ਦਾ ਮੋਸ਼ਨ ਪੋਸਟਰ ਸਾਂਝਾ ਕੀਤਾ ਹੈ। ਜਿਸ ’ਚ ਅਸੀਂ ਅਦਾਕਾਰਾਂ ਦੇ  ਕਿਰਦਾਰ ਦੀ ਝਲਕ ਸਾਫ਼ ਤੌਰ ’ਤੇ ਦੇਖ ਸਕਦੇ ਹਾਂ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੱਗੇ ਵਧਦੇ ਹੋਏ ਅਭਿਮਨਿਊ ਇਕ ਤੋਂ ਬਾਅਦ ਇਕ ਦਿਲਚਸਪ ਅਤੇ ਪ੍ਰਭਾਵਸ਼ਾਲੀ ਕਿਰਦਾਰ ਕਰਦੇ ਨਜ਼ਰ ਆ ਰਹੇ ਹਨ। ਵਾਸਨ  ਬਾਲਾ ਦੀ ‘ਮਰਦ ਕੋ ਦਰਦ ਨਹੀਂ ਹੋਤਾ’ ਨਾਲ ਆਪਣੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਅਦਾਕਾਰ ਨੇ ਵਿਸ਼ਵ ਪੱਧਰ ’ਤੇ ਸੁਰਖੀਆਂ ਹਾਸਲ ਕੀਤੀਆਂ ਹਨ। ਅਦਾਕਾਰ ਨੇ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲਾਂ ’ਚ ਪੁਰਸਕਾਰ ਜਿੱਤੇ ਹਨ। 

ਇਹ ਵੀ ਪੜ੍ਹੋ: PEACOCK ਨੂੰ ਆਪਣੇ ਹੱਥਾਂ ਨਾਲ ਦਾਣੇ ਖੁਆਉਂਦੀ ਨਜ਼ਰ ਆਈ ਸ਼ਹਿਨਾਜ਼ ਖੰਭ ਫ਼ੈਲਾਕੇ ਨੱਚ ਰਿਹਾ ਮੋਰ 

ਆਖਰੀ ਵਾਰ ਕਰਨ ਜੌਹਰ ਦੀ ‘ਮੀਨਾਕਸ਼ੀ ਸੁੰਦਰੇਸ਼ਵਰ’ ’ਚ ਨਜ਼ਰ ਆਉਣ ਵਾਲੇ ਅਭਿਮਨਿਊ ਨੇ ਆਪਣੇ ਡਿਜੀਟਲ ਡੈਬਿਊ ’ਚ ਦਿਲ ਨੂੰ ਛੂਹਣ ਵਾਲੀ ਇਕ ਵੱਖਰੀ ਭੂਮਿਕਾ ਨਿਭਾਈ ਹੈ। ਪਹਿਲੇ ਪ੍ਰੋਜੈਕਟਾਂ ’ਚ ਆਪਣੇ ਐਕਸ਼ਨ, ਅਦਾਕਾਰੀ ਅਤੇ ਰੋਮਾਂਟਿਕ ਅਵਤਾਰ ਨਾਲ ਪਛਾਣ ਬਣਾਉਣ ਤੋਂ ਬਾਅਦ ਅਭਿਮਨਿਊ ਦਸਾਨੀ ਹੁਣ ‘ਨਿਕੰਮਾ’ ’ਚ ਆਪਣੇ ਉੱਚ-ਵੋਲਟੇਜ ਅਤੇ ਵਧੀਆ ਪ੍ਰਦਰਸ਼ਨ ਕਾਰਨ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰਨ ਲਈ ਤਿਆਰ ਹਨ।


author

Anuradha

Content Editor

Related News