ਆਸਟ੍ਰੇਲੀਆ-ਨਿਊਜ਼ੀਲੈਂਡ ਟੂਰ ਲਈ ਤਿਆਰ ''ਤੁਮ ਦਿਲ ਕੀ ਧੜਕਨ ਮੇਂ'' ਫੇਮ ਅਭਿਜੀਤ ਭੱਟਾਚਾਰੀਆ
Saturday, Jul 20, 2024 - 12:28 PM (IST)
ਮੁੰਬਈ (ਬਿਊਰੋ) : ਪੰਜਾਬੀ ਅਤੇ ਹਿੰਦੀ ਸਿਨੇਮਾ ਦਾ ਘੇਰਾ ਹੋਵੇ ਜਾਂ ਫਿਰ ਸੰਗੀਤ ਦੀ ਵਿਸ਼ਾਲ ਦੁਨੀਆ, ਇਸ ਨਾਲ ਜੁੜਿਆ ਹਰ ਵੱਡਾ ਅਤੇ ਚਰਚਿਤ ਨਾਂ ਅੱਜਕੱਲ੍ਹ ਇੰਟਰਨੈਸ਼ਨਲ ਸੋਅਜ਼ ਦਾ ਹਿੱਸਾ ਬਣਿਆ ਨਜ਼ਰੀ ਆ ਰਿਹਾ ਹੈ, ਜਿਸ ਮੱਦੇਨਜ਼ਰ ਹੀ ਵਿਦੇਸ਼ਾਂ ਵੱਲ ਪਰਵਾਜ਼ ਭਰ ਰਹੇ ਅਜਿਹੇ ਹੀ ਚਿਹਰਿਆਂ ਵਿਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ। ਮਸ਼ਹੂਰ ਬਾਲੀਵੁੱਡ ਗਾਇਕ ਅਭਿਜੀਤ ਭੱਟਾਚਾਰੀਆ, ਜੋ ਅਪਣੇ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਸੋਅਜ਼ ਲਈ ਪੂਰੀ ਤਰਾਂ ਤਿਆਰ ਹਨ, ਜੋ ਅਕਤੂਬਰ ਅਤੇ ਨਵੰਬਰ ਵਿੱਚ ਉੱਥੋ ਦੇ ਵੱਖ-ਵੱਖ ਹਿੱਸਿਆਂ ਵਿਚ ਆਯੋਜਿਤ ਹੋਣ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਹੋਈ ਇਕ ਹੋਰ ਉਪਲੱਬਧੀ, ਮਿਲਿਆ ਮਿਊਜ਼ਿਕ ਕੈਨੇਡਾ ਦਾ ਗੋਲਡਨ ਸਰਟੀਫਿਕੇਟ
'ਦੇਸੀ ਰੋਕਸ ਇੰਟਰਟੇਨਮੈਂਟ' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਕੀਤੇ ਜਾ ਰਹੇ ਇੰਨ੍ਹਾਂ ਸੋਅਜ਼ ਦੀ ਸਮੁੱਚੀ ਕਮਾਂਡ ਮੰਨੇ ਪ੍ਰਮੰਨੇ ਇੰਟਰਨੈਸ਼ਨਲ ਪ੍ਰਮੋਟਰ ਡੇਵ ਸਿੱਧੂ ਸੰਭਾਲ ਰਹੇ ਹਨ, ਜੋ ਆਸਟ੍ਰੇਲੀਆਂ ਅਤੇ ਨਿਊਜ਼ੀਲੈਂਡ ਦੀ ਧਰਤੀ ਨੂੰ ਬਹੁ-ਕਲਾਵਾਂ ਦੇ ਸੰਗਮ ਵਜੋਂ ਵਿਕਸਿਤ ਕਰਨ ਵਿਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀਆਂ ਇਸ ਦਿਸ਼ਾਂ ਵਿਚ ਕੀਤੀਆਂ ਜਾ ਰਹੀਆਂ ਸਲਾਹੁਤਾ ਭਰੀਆਂ ਕੋਸ਼ਿਸਾਂ ਦਾ ਇਜ਼ਹਾਰ ਉਨ੍ਹਾਂ ਵੱਲੋਂ ਬੈਕ-ਟੂ-ਬੈਕ ਅਤੇ ਪਿਛਲੇ ਲੰਮੇਂ ਸਮੇਂ ਤੋਂ ਕਰਵਾਏ ਜਾ ਰਹੇ ਬੇਸ਼ੁਮਾਰ ਬਿਹਤਰੀਨ ਸ਼ੋਅਜ਼ ਕਰਵਾ ਰਹੇ ਹਨ, ਜਿਸ ਵਿਚ ਬੀ ਪਰਾਕ, ਅਮੀਸ਼ਾ ਪਟੇਲ, ਰਾਹਤ ਫਤਿਹ ਅਲੀ ਖਾਨ, ਸ਼ਿਪਰਾ ਗੋਇਲ, ਬੱਬੂ ਮਾਨ ਦੇ ਲਾਈਵ ਕੰਸਰਟ ਅਤੇ ਮੀਟ ਐਂਡ ਗ੍ਰੀਟ ਪ੍ਰੋਗਰਾਮ ਸ਼ਾਮਲ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ
ਹਿੰਦੀ ਸਿਨੇਮਾ ਦੇ ਅਜ਼ੀਮ ਗਾਇਕਾ ਵਿਚ ਅਪਣਾ ਸ਼ੁਮਾਰ ਕਰਵਾਉਂਦੇ ਅਭਿਜੀਤ ਭੱਟਾਚਾਰੀਆ ਕਾਫ਼ੀ ਸਮੇਂ ਬਾਅਦ ਉਕਤ ਮੁਲਕਾਂ ਵਿਚ ਅਪਣੀ ਗਾਇਕੀ ਦਾ ਜਾਦੂ ਦੁਹਰਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਮਨ ਨੂੰ ਛੂਹ ਲੈਣ ਵਾਲੀ ਆਵਾਜ਼ ਅਤੇ ਸਦਾ ਬਹਾਰ ਗਾਣਿਆਂ ਦਾ ਆਨੰਦ ਮਾਣਨ ਲਈ ਦਰਸ਼ਕ ਵਰਗ ਕਾਫ਼ੀ ਬੇਕਰਾਰ ਨਜ਼ਰ ਆ ਰਿਹਾ ਹੈ, ਜਿੰਨ੍ਹਾਂ ਦੇ ਇੰਨਾਂ ਪ੍ਰਸ਼ੰਸਕਾਂ ਵਿਚ ਬਜ਼ੁਰਗਾਂ ਤੋਂ ਲੈ ਕੇ ਟੀਨ ਏਜ਼ਰ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ
ਹਿੰਦੀ ਤੋਂ ਇਲਾਵਾ ਆਪਣੀ ਮਾਤ ਭਾਸ਼ਾ ਬੰਗਾਲੀ ਦੇ ਨਾਲ-ਨਾਲ ਮਰਾਠੀ, ਨੇਪਾਲੀ, ਤਾਮਿਲ, ਭੋਜਪੁਰੀ, ਪੰਜਾਬੀ, ਉੜੀਆ ਅਤੇ ਹੋਰ ਕਈ ਭਾਸ਼ਾਵਾਂ ਵਿਚ ਗੀਤ ਗਾਇਨ ਕਰ ਚੁੱਕੇ ਹਨ ਇਹ ਬੇਮਿਸਾਲ ਗਾਇਕ, ਜਿਨ੍ਹਾਂ ਵੱਲੋਂ ਗਾਏ ਅਣਗਿਣਤ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿਚ ਸਫ਼ਲ ਰਹੇ ਹਨ, ਜਿਸ ਵਿਚ 'ਬਾਦਸ਼ਾਹ', 'ਚੁਨਰੀ ਚੁਨਰੀ', 'ਮੈਂ ਅਗਰ ਸਾਹਮਣੇ', 'ਆਖੋਂ ਮੇਂ ਬਸੇ ਹੋ ਤੁਮ', 'ਝਾਂਜਰਿਆ', 'ਜ਼ਰਾ ਸਾ ਝੂਮ ਲੂ ਮੈਂ', 'ਤੁਮ ਦਿਲ ਕੀ ਧੜਕਨ ਮੇਂ' ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਦਾ ਦਿਲਾਂ ਨੂੰ ਧੂਹ ਲੈਣ ਵਾਲਾ ਜਾਦੂ ਅੱਜ ਵੀ ਲੋਕਮਨਾਂ ਵਿਚ ਕਾਇਮ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।