ਆਧੁਨਿਕ, ਮਿਥਿਹਾਸਿਕ ਨਾਲ ਭਰਪੂਰ ਹੈ ਆਯੂਸ਼ ਸ਼ਰਮਾ ਦੀ ਅਨਟਾਈਟਲਡ ਫ਼ਿਲਮ 'ਏ. ਐੱਸ.-03'

Friday, Oct 07, 2022 - 11:17 AM (IST)

ਆਧੁਨਿਕ, ਮਿਥਿਹਾਸਿਕ ਨਾਲ ਭਰਪੂਰ ਹੈ ਆਯੂਸ਼ ਸ਼ਰਮਾ ਦੀ ਅਨਟਾਈਟਲਡ ਫ਼ਿਲਮ 'ਏ. ਐੱਸ.-03'

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਆਯੂਸ਼ ਸ਼ਰਮਾ ਦੀ ਆਉਣ ਵਾਲੀ 'ਅਨਟਾਈਟਲਡ ਓ. ਐੱਸ-03' ਇਕ ਆਧੁਨਿਕ, ਮਿਥਿਹਾਸਿਕ ਤੇ ਸਾਹਸ ਨਾਲ ਭਰਪੂਰ ਹੈ, ਜੋ ਅਸੀਮਤ ਸੰਭਾਵਨਾਵਾਂ ਦੇ ਇਕ ਵਿਲੱਖਣ ਸੰਸਾਰ 'ਤੇ ਆਧਾਰਿਤ ਉੱਚ-ਆਕਟੇਨ ਐਕਸ਼ਨ ਨਾਲ ਭਰਪੂਰ ਹੈ। ਇਸ ਦਾ ਨਿਰਦੇਸ਼ਨ ਨਿਰਦੇਸ਼ਕ ਜੋੜੀ ਫਾਇਰ ਐਂਡ ਆਈਸ (ਰਵੀ ਵਰਮਾ ਤੇ ਇਮਰਾਨ ਸਰਦਾਰੀਆ) ਅਭਿਨੀਤ ਅਤੇ ਕਿਲਫਟਨ ਸਟੂਡੀਓਜ਼ ਵੱਲੋਂ ਨਿਰਮਿਤ ਕੀਤਾ ਗਿਆ ਹੈ। ਐਕਸ਼ਨ ਐਡਵੈਂਚਰ 'ਚ ਇਕ ਪ੍ਰਤਿਭਾਸ਼ਾਲੀ ਟੀਮ ਹੈ, ਜਿਵੇਂ ਕਿ ਅਰਜੁਨ ਸ਼ੈਟੀ ਵੱਲੋਂ ਸਿਨੇਮਾਟੋਗ੍ਰਾਫੀ, ਰਵੀ ਬਸਰੂਰ ਵੱਲੋਂ ਸੰਗੀਤ ਦਿੱਤਾ ਗਿਆ ਹੈ, ਜੋ ਬਲਾਕਬਸਟਰ ਫ਼ਿਲਮ 'ਕੇ. ਜੀ. ਐੱਫ.' ਅਤੇ 'ਕੇ. ਜੀ. ਐੱਫ.-2' ਲਈ ਪ੍ਰਸਿੱਧ ਹੈ।

ਇਹ ਖ਼ਬਰ ਵੀ ਪੜ੍ਹੋ : ਬੰਬੀਹਾ ਗਰੁੱਪ ਦੀ ਧਮਕੀ ਤੋਂ ਬਾਅਦ ਭਾਰਤ ਪਰਤੇ ਮਨਕੀਰਤ ਔਲਖ, ਦਿੱਲੀ ’ਚ ਲਾਉਣਗੇ ਸ਼ੋਅ

ਸ਼ਿਵ ਕੁਮਾਰ ਵੱਲੋਂ ਕਲਾ ਨਿਰਦੇਸ਼ਨ 'ਕੇ. ਜੀ. ਐੱਫ.', 'ਕੇ. ਜੀ. ਐੱਫ.-2' , ਸਾਲਾਰ ਤੇ ਐੱਮ. ਚੰਦਰਮੌਲੀ ਵੱਲੋਂ ਲਿਖੀ ਕਹਾਣੀ ਹੈ। 'ਕੇ. ਜੀ. ਐੱਫ.', 'ਕੇ. ਜੀ. ਐੱਫ.-2' ਤੇ 'ਕਬਜ਼ਾ' ਲਈ ਵੀ ਜਾਣਿਆ ਜਾਂਦਾ ਹੈ। ਫਾਇਰ ਐਂਡ ਆਈਸ (ਆਈ. ਐੱਸ./ਆਰ. ਵੀ.) ਦੀ ਇਹ ਫ਼ਿਲਮ ਵਿਜੇ ਵਲਭਾਨੀ, ਕਲੋਲ ਦਾਸ ਤੇ ਵਕੀਲ ਖ਼ਾਨ ਵੱਲੋਂ ਨਿਰਮਿਤ ਹੈ, ਜੋ 2023 'ਚ ਰਿਲੀਜ਼ ਹੋਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਕੀ ਗਾਇਕ ਉਦਿਤ ਨਾਰਾਇਣ ਨੂੰ ਪਿਆ ਹੈ ਦਿਲ ਦਾ ਦੌਰਾ? ਜਾਣੋ ਵਾਇਰਲ ਹੋ ਰਹੀ ਖ਼ਬਰ ਦੀ ਸੱਚਾਈ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News