''ਤਾਰੇ ਵਾਲਾ ਮੁੰਡਾ'' ਆਤਿਸ਼ ਦਰਸ਼ਕਾਂ ਲਈ ਲੈ ਕੇ ਆਏ ਸਾਲ ਦਾ ਸਭ ਤੋਂ ਵੱਡਾ ਰੋਮਾਂਟਿਕ ਬੀਟ ਨੰਬਰ ''ਡੈਮ ਸੀਰੀਅਸ''

11/07/2020 4:53:45 PM

ਚੰਡੀਗੜ੍ਹ (ਬਿਊਰੋ) :  ਰੋਮਾਂਸ ਹਮੇਸ਼ਾ ਹੀ ਸੰਗੀਤ ਉਦਯੋਗ ਦੀ ਰੀੜ ਦੀ ਹੱਡੀ ਰਿਹਾ ਹੈ, ਹਾਲਾਂਕਿ ਛੋਟੇ-ਮੋਟੇ ਫੇਰ ਬਦਲ 'ਚ ਕੋਈ ਨੁਕਸਾਨ ਨਹੀਂ ਹੈ। ਇਸ ਵਾਰ ਸਾਡੀ ਸੰਗੀਤ ਜਗਤ ਦਾ ਰੋਮਾਂਟਿਕ ਲੜਕਾ ਆਤਿਸ਼ ਆਪਣੇ ਰੋਮਾਂਟਿਕ ਗੀਤ 'ਡੈਮ ਸੀਰੀਅਸ' ਲੈ ਕੇ ਆਇਆ ਹੈ, ਜਿਸ 'ਚ ਬੀਟ ਦਾ ਤੜਕਾ ਹੈ। ਗੀਤ 'ਡੈਮ ਸੀਰੀਅਸ' ਨੂੰ ਨਵਜੀਤ ਨੇ ਲਿਖਿਆ ਹੈ, ਜਿਸ ਨੇ ਇਸ ਗੀਤ ਨੂੰ ਕੰਪੋਜ਼ ਵੀ ਕੀਤਾ ਹੈ। ਗੀਤ ਦਾ ਸੰਗੀਤ ਜੈਮੀਤ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਦੀ ਵੀਡੀਓ ਤੇਜੀ ਸੰਧੂ ਵਲੋਂ ਡਾਇਰੈਕਟ ਕੀਤੀ ਗਈ ਹੈ। ਉਨ੍ਹਾਂ ਨੇ ਇਸ ਗੀਤ ਦੀ ਵੀਡੀਓ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਣਾਇਆ ਹੈ। ਉਨ੍ਹਾਂ ਦਾ ਇਹ ਗੀਤ ਵ੍ਹਾਈਟ ਹਿੱਲ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ।

ਗੀਤ ਦਾ ਵੀਡੀਓ :-

ਗੀਤ ਬਾਰੇ ਗੱਲ ਕਰਦਿਆਂ ਆਤਿਸ਼ ਨੇ ਕਿਹਾ, 'ਮੇਰੀ ਮਨਪਸੰਦ ਸ਼ੈਲੀ ਰੋਮਾਂਸ ਹੈ। ਹਾਲਾਂਕਿ ਇਕ ਬੀਟ ਰੋਮਾਂਟਿਕ ਨੰਬਰ ਉਹ ਚੀਜ਼ ਹੈ, ਜੋ ਇੰਨੇ ਲੰਮੇ ਸਮੇਂ ਲਈ ਕਰਨਾ ਚਾਹੁੰਦਾ ਸੀ। ਮੈਂ ਸਰੋਤਿਆਂ ਦੇ ਇਸ ਗੀਤ ਨੂੰ ਸੁਣਨ ਲਈ ਉਤਸ਼ਾਹਤ ਸੀ। ਜਦੋਂ ਤੋਂ ਮੈਂ ਰਿਕਾਰਡ ਕੀਤਾ ਹੈ ਮੈਂ ਇਸ ਨੂੰ ਗੁਣਗੁਣਾਉਂਦਾ ਰਿਹਾ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਲੋਕ ਸਾਡੇ ਟਰੈਕ ਦਾ ਅਨੰਦ ਲੈ ਰਹੇ ਹਨ ਅਤੇ ਹੁਣ ਤੱਕ ਦਾ ਹੁੰਗਾਰਾ ਬਹੁਤ-ਬਹੁਤ ਹੀ ਜ਼ਬਰਦਸਤ ਰਿਹਾ ਹੈ।

PunjabKesari

ਗੀਤ ਦੇ ਨਿਰਦੇਸ਼ਕ ਤੇਜੀ ਸੰਧੂ ਨੇ ਕਿਹਾ, 'ਮੇਰਾ ਇਕੋ ਇਕ ਧਿਆਨ ਹਮੇਸ਼ਾ ਰਿਹਾ ਹੈ ਕਿ ਵੀਡੀਓ ਨੂੰ ਉਜਾਗਰ ਕਰਦਿਆਂ, ਗਾਣੇ ਦੇ ਬੋਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ 'ਡੈਮ ਸੀਰੀਅਸ' 'ਚ ਵੀ ਮੈਂ ਦੋਵਾਂ ਵਿਚਕਾਰ ਸੰਤੁਲਨ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਜਿਵੇਂ ਕਿ ਲੋਕ ਪਹਿਲਾਂ ਹੀ ਸਾਡੇ ਯਤਨਾਂ ਨੂੰ ਪਿਆਰ ਕਰਦੇ ਹਨ, ਅਸੀਂ ਸ਼ਬਦਾਂ 'ਚ ਬਿਆਨ ਵੀ ਨਹੀਂ ਕਰ ਸਕਦੇ।"

PunjabKesari
ਦੱਸਣਯੋਗ ਹੈ ਕਿ ਗੀਤ 'ਡੈਮ ਸੀਰੀਅਸ' 4 ਨਵੰਬਰ 2020 ਨੂੰ 'ਵ੍ਹਾਈਟ ਹਿੱਲ ਮਿਊਜ਼ਿਕ' ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

PunjabKesari


sunita

Content Editor

Related News