ਇੰਤਜ਼ਾਰ ਖ਼ਤਮ, ਕੱਲ ਰਿਲੀਜ਼ ਹੋਵੇਗਾ ਬੌਬੀ ਦਿਓਲ ਦੀ ‘ਆਸ਼ਰਮ 3’ ਦਾ ਟਰੇਲਰ

05/12/2022 3:54:32 PM

ਮੁੰਬਈ (ਬਿਊਰੋ)– ਬੌਬੀ ਦਿਓਲ ਤੇ ‘ਆਸ਼ਰਮ’ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਜਾ ਰਿਹਾ ਹੈ। ਇਸ ਮਸ਼ਹੂਰ ਵੈੱਬ ਸੀਰੀਜ਼ ਦਾ ਤੀਜਾ ਭਾਗ ਜਲਦ ਰਿਲੀਜ਼ ਹੋਣ ਵਾਲਾ ਹੈ।

ਇਸ ਗੱਲ ਦੀ ਜਾਣਕਾਰੀ ‘ਆਸ਼ਰਮ 3’ ਦੇ ਰਿਲੀਜ਼ ਹੋਏ ਇਕ ਟੀਜ਼ਰ ਤੋਂ ਮਿਲਦੀ ਹੈ, ਜੋ ਕੁਝ ਘੰਟੇ ਪਹਿਲਾਂ ਹੀ ਐੱਮ. ਐਕਸ. ਪਲੇਅਰ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ ਇਨ੍ਹਾਂ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ ਫ਼ਿਲਮ ‘ਸੌਂਕਣ ਸੌਂਕਣੇ’

ਟੀਜ਼ਰ ’ਚ ਦੇਖਿਆ ਜਾ ਸਕਦਾ ਹੈ ਕਿ ਬੌਬੀ ਦਿਓਲ ਤੇ ਪ੍ਰਕਾਸ਼ ਝਾ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਨਾਲ ਹੀ ਲੋਕਾਂ ਤੇ ਮੀਡੀਆ ਦੀ ਵੈੱਬ ਸੀਰੀਜ਼ ਨੂੰ ਲੈ ਕੇ ਪ੍ਰਤੀਕਿਰਿਆ ਤੇ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ।

ਹਾਲਾਂਕਿ ਟੀਜ਼ਰ ’ਚ ਬੌਬੀ ਦਿਓਲ ਦਾ ਕੋਈ ਡਾਇਲਾਗ ਨਹੀਂ ਹੈ ਪਰ ਉਨ੍ਹਾਂ ਦੀ ਲੁੱਕ ਜ਼ਰੂਰ ਦਿਖਾਈ ਗਈ ਹੈ। ਦੱਸ ਦੇਈਏ ਕਿ ‘ਆਸ਼ਰਮ 3’ ਦਾ ਟਰੇਲਰ ਕੱਲ ਯਾਨੀ 13 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਵੈੱਬ ਸੀਰੀਜ਼ ’ਚ ਬੌਬੀ ਦਿਓਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਵੈੱਬ ਸੀਰੀਜ਼ ਦੇ ਪਹਿਲਾਂ 2 ਭਾਗ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ। ਲੋਕ ਕਾਫੀ ਸਮੇਂ ਤੋਂ ਇਸ ਦੇ ਤੀਜੇ ਭਾਗ ਦੀ ਉਡੀਕ ਕਰ ਰਹੇ ਸਨ, ਜੋ ਹੁਣ ਪੂਰੀ ਹੋਣ ਜਾ ਰਹੀ ਹੈ। ਉਮੀਦ ਹੈ ਕਿ ਕੱਲ ਟਰੇਲਰ ਰਿਲੀਜ਼ ਹੋਣ ਦੇ ਨਾਲ ਇਸ ਵੈੱਬ ਸੀਰੀਜ਼ ਦੀ ਰਿਲੀਜ਼ਿੰਗ ਡੇਟ ਵੀ ਐਲਾਨ ਕਰ ਦਿੱਤੀ ਜਾਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 

 

 

 

 

 


Rahul Singh

Content Editor

Related News