ਪਟਾਕੇ ਚਲਾਉਣ ਵਾਲੇ ਇਸ਼ਤਿਹਾਰ ਕਾਰਨ ਲੋਕਾਂ ਦੇ ਨਿਸ਼ਾਨੇ ’ਤੇ ਆਏ ਆਮਿਰ ਖ਼ਾਨ

10/22/2021 2:22:41 PM

ਮੁੰਬਈ (ਬਿਊਰੋ)– ਇਨ੍ਹੀਂ ਦਿਨੀਂ ਹਰ ਪਾਸੇ ਕ੍ਰਿਕਟ ਵਰਲਡ ਕੱਪ ਤੇ ਦੀਵਾਲੀ ਦੇ ਮੌਕੇ ’ਤੇ ਟੀ. ਵੀ. ’ਤੇ ਕਈ ਤਰ੍ਹਾਂ ਦੇ ਨਵੇਂ ਇਸ਼ਤਿਹਾਰ ਆਉਣੇ ਸ਼ੁਰੂ ਹੋ ਚੁੱਕੇ ਹਨ। ਇਸ ਵਿਚਾਲੇ ਸੜਕ ’ਤੇ ਪਟਾਕੇ ਨਾ ਚਲਾਉਣ ਦੀ ਅਪੀਲ ਨੂੰ ਲੈ ਕੇ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦਾ ਵੀ ਇਕ ਇਸ਼ਤਿਹਾਰ ਸਾਹਮਣੇ ਆਇਆ ਹੈ ਪਰ ਇਸ਼ਤਿਹਾਰ ਕਾਰਨ ਹੁਣ ਆਮਿਰ ਖ਼ਾਨ ਲਈ ਮੁਸੀਬਤ ਖੜ੍ਹੀ ਹੋ ਗਈ ਹੈ। ਉਹ ਸੋਸ਼ਲ ਮੀਡੀਆ ’ਤੇ ਟਰੋਲ ਹੋ ਰਹੇ ਹਨ। ਨਾਲ ਹੀ ਕਰਨਾਟਕ ਤੋਂ ਬੀ. ਜੇ. ਪੀ. ਦੇ ਸੰਸਦ ਮੈਂਬਰ ਅਨੰਤਕੁਮਾਰ ਹੇਗੜੇ ਨੇ ਵੀ ਉਸ ਦੇ ਵਿਰੋਧ ’ਚ ਇਕ ਚਿੱਠੀ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਅਫ਼ਗਾਨਿਸਤਾਨ ’ਚ ਜਨਮੇ ਕਾਦਰ ਖ਼ਾਨ ਦੀ ਮੁੰਬਈ ਨੇ ਬਦਲੀ ਸੀ ਕਿਸਮਤ, 1500 ਰੁਪਏ ਇਕੱਠੇ ਦੇਖ ਹੋਏ ਸਨ ਹੈਰਾਨ

ਅਨੰਤਕੁਮਾਰ ਹੇਗੜੇ ਨੇ ਸੜਕ ’ਤੇ ਪਟਾਕੇ ਨਾ ਚਲਾਉਣ ਦੀ ਅਪੀਲ ਵਾਲੇ ਇਸ਼ਤਿਹਾਰ ’ਤੇ ਇਤਰਾਜ਼ ਜਤਾਉਂਦਿਆਂ ਸੀਏਟ ਟਾਇਰ ਕੰਪਨੀ ਦੇ ਮੁਖੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਭਵਿੱਖ ’ਚ ਕੰਪਨੀ ਹਿੰਦੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰੇਗੀ ਤੇ ਉਨ੍ਹਾਂ ਨੂੰ ਠੇਸ ਨਹੀਂ ਪਹੁੰਚਾਏਗੀ ਕਿਉਂਕਿ ਇਸ ਤਰ੍ਹਾਂ ਦੇ ਇਸ਼ਤਿਹਾਰ ਹਿੰਦੂਆਂ ’ਚ ਅਸ਼ਾਂਤੀ ਪੈਦਾ ਕਰ ਰਹੇ ਹਨ। ਕੰਪਨੀ ਦੇ ਐੱਮ. ਡੀ. ਤੇ ਸੀ. ਈ. ਓ. ਅਨੰਤ ਵਰਧਨ ਗੋਇਨਕਾ ਨੂੰ 14 ਅਕਤੂਬਰ ਨੂੰ ਲਿਖੀ ਇਕ ਚਿੱਠੀ ’ਚ ਅਨੰਤਕੁਮਾਰ ਨੇ ਉਸ ਇਸ਼ਤਿਹਾਰ ’ਤੇ ਇਤਰਾਜ਼ ਜਤਾਇਆ, ਜਿਸ ’ਚ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਲੋਕਾਂ ਨੂੰ ਸੜਕਾਂ ’ਤੇ ਪਟਾਕੇ ਨਾ ਚਲਾਉਣ ਦੀ ਸਲਾਹ ਦਿੰਦੇ ਹਨ।

ਇਸ ਚਿੱਠੀ ’ਚ ਹੇਗੜੇ ਨੇ ਇਹ ਵੀ ਲਿਖਿਆ ਹੈ, ‘ਕੰਪਨੀ ਨੂੰ ਨਮਾਜ਼ ਦੇ ਨਾਂ ’ਤੇ ਸੜਕਾਂ ਨੂੰ ਜਾਮ ਕਰਨ ਤੇ ਅਜ਼ਾਨ ਦੌਰਾਨ ਮਸਜਿਦਾਂ ਤੋਂ ਹੋਣ ਵਾਲੇ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਦਾ ਵੀ ਹੱਲ ਕਰਨਾ ਚਾਹੀਦਾ ਹੈ।’

ਹੇਗੜੇ ਨੇ ਕਿਹਾ, ‘ਕਿਉਂਕਿ ਤੁਸੀਂ ਆਮ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਮੁਸ਼ਕਿਲਾਂ ਪ੍ਰਤੀ ਉਤਸ਼ਾਹਿਤ ਤੇ ਸੰਵੇਦਨਸ਼ੀਲ ਹੋ ਤੇ ਤੁਸੀਂ ਵੀ ਹਿੰਦੂ ਭਾਈਚਾਰੇ ਤੋਂ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਸਦੀਆਂ ਤੋਂ ਹਿੰਦੂਆਂ ਨਾਲ ਕੀਤੇ ਗਏ ਭੇਦਭਾਵ ਨੂੰ ਮਹਿਸੂਸ ਕਰ ਸਕਦੇ ਹੋ। ਹਿੰਦੂ ਵਿਰੋਧ ਕਲਾਕਾਰਾਂ ਦਾ ਇਕ ਸਮੂਹ ਹਮੇਸ਼ਾ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ, ਜਦਕਿ ਉਹ ਕਦੇ ਵੀ ਆਪਣੇ ਭਾਈਚਾਰੇ ਦੇ ਗਲਤ ਕੰਮਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News