‘ਲਾਲ ਸਿੰਘ ਚੱਢਾ’ ਦੇ ਬਾਈਕਾਟ ’ਤੇ ਬੋਲੇ ਆਮਿਰ ਖ਼ਾਨ, ਕਿਹਾ- ‘ਜਿਨ੍ਹਾਂ ਨੇ ਫ਼ਿਲਮ ਨਹੀਂ ਦੇਖਣੀ...’

08/10/2022 12:33:02 PM

ਮੁੰਬਈ (ਬਿਊਰੋ)– ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਫ਼ਿਲਮ ‘ਲਾਲ ਸਿੰਘ ਚੱਢਾ’ ਨੂੰ ਪ੍ਰਮੋਟ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੇ ਹਨ। ਨੌਰਥ ਹੀ ਨਹੀਂ, ਸਾਊਥ ਇੰਡਸਟਰੀ ’ਚ ਵੀ ਫ਼ਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਹੋ ਰਹੀ ਹੈ। ਇਸ ਸਭ ਦੇ ਬਾਵਜੂਦ ਸੋਸ਼ਲ ਮੀਡੀਆ ’ਤੇ ਆਮਿਰ ਖ਼ਾਨ ਤੇ ਉਨ੍ਹਾਂ ਦੀ ਫ਼ਿਲਮ ਨੂੰ ਬਾਈਕਾਟ ਕਰਨ ਦੀ ਵੀ ਮੰਗ ਹੋ ਰਹੀ ਹੈ। ਬਾਈਕਾਟ ਟਰੈਂਡ ਤੋਂ ਬਾਅਦ ਆਮਿਰ ਨੇ ਲੋਕਾਂ ਨੂੰ ਫ਼ਿਲਮ ਦੇਖਣ ਦੀ ਅਪੀਲ ਕੀਤੀ ਸੀ। ਫਿਰ ਵੀ ਟਰੋਲਿੰਗ ਬੰਦ ਨਹੀਂ ਹੋਈ। ਹੁਣ ਆਮਿਰ ਨੇ ਮੁੜ ਟਰੋਲਿੰਗ ’ਤੇ ਪ੍ਰਤੀਕਿਿਰਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

ਸੋਸ਼ਲ ਮੀਡੀਆ ’ਤੇ ਆਮਿਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਨ੍ਹਾਂ ਨੇ ਪਿਆਰ ਨਾਲ ਹੇਟਰਜ਼ ਨੂੰ ਜਵਾਬ ਦਿੱਤਾ ਹੈ। ਆਮਿਰ ਕਹਿੰਦੇ ਹਨ, ‘‘ਜੇਕਰ ਮੈਂ ਕਿਸੇ ਦਾ ਦਿਲ ਦੁਖਾਇਆ ਹੈ, ਕਿਸੇ ਚੀਜ਼ ਨਾਲ ਤਾਂ ਮੈਨੂੰ ਉਸ ਗੱਲ ਦਾ ਦੁੱਖ ਹੈ। ਮੈਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਸੀ। ਜਿਨ੍ਹਾਂ ਨੇ ਫ਼ਿਲਮ ਨਹੀਂ ਦੇਖਣੀ, ਮੈਂ ਉਸ ਗੱਲ ਦੀ ਇੱਜ਼ਤ ਕਰਾਂਗਾ ਤੇ ਕੀ ਕਹਿ ਸਕਦਾ ਹਾਂ ਪਰ ਮੈਂ ਚਾਹਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮੇਰੀ ਫ਼ਿਲਮ ਦੇਖਣ।’’

ਉਨ੍ਹਾਂ ਅੱਗੇ ਕਿਹਾ, ‘‘ਅਸੀਂ ਬੜੀ ਮਿਹਨਤ ਨਾਲ ਫ਼ਿਲਮ ਬਣਾਈ ਹੈ। ਸਿਰਫ ਮੈਂ ਨਹੀਂ ਹਾਂ ਫ਼ਿਲਮ ’ਚ, ਫ਼ਿਲਮ ਜੋ ਬਣਦੀ ਹੈ, ਉਹ ਸਾਰੇ ਲੋਕਾਂ ਦੀ ਮਿਹਨਤ ਨਾਲ ਬਣਦੀ ਹੈ। ਮੈਂ ਉਮੀਦ ਕਰਾਂਗਾ ਲੋਕਾਂ ਨੂੰ ਫ਼ਿਲਮ ਪਸੰਦ ਆਏ।’’

PunjabKesari

ਇਸ ਤੋਂ ਪਹਿਲਾਂ ਬਾਈਕਾਟ ਟਰੈਂਡ ’ਤੇ ਬੋਲਦਿਆਂ ਆਮਿਰ ਖ਼ਾਨ ਨੇ ਕਿਹਾ ਸੀ ਕਿ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੈਨੂੰ ਭਾਰਤ ਨਾਲ ਪਿਆਰ ਨਹੀਂ ਹੈ ਪਰ ਅਜਿਹਾ ਨਹੀਂ ਹੈ। ਮੈਂ ਲੋਕਾਂ ਨੂੰ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇਖਣ ਦੀ ਅਪੀਲ ਕਰਦਾ ਹਾਂ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News