'ਬੁੱਢਾ ਹੋ ਗਿਆਂ, ਹੁਣ ਕੌਣ ਮਿਲੇਗੀ...?' 2 ਪਤਨੀਆਂ ਨਾਲ ਤਲਾਕ ਮਗਰੋਂ ਨਵੀਂ ਗਰਲਫ੍ਰੈਂਡ ਬਾਰੇ ਖੁੱਲ੍ਹ ਕੇ ਬੋਲੇ ਆਮਿਰ

Monday, Jun 02, 2025 - 03:07 PM (IST)

'ਬੁੱਢਾ ਹੋ ਗਿਆਂ, ਹੁਣ ਕੌਣ ਮਿਲੇਗੀ...?' 2 ਪਤਨੀਆਂ ਨਾਲ ਤਲਾਕ ਮਗਰੋਂ ਨਵੀਂ ਗਰਲਫ੍ਰੈਂਡ ਬਾਰੇ ਖੁੱਲ੍ਹ ਕੇ ਬੋਲੇ ਆਮਿਰ

ਮੁੰਬਈ– ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਨੇ ਆਪਣੀ ਨਵੀਂ ਗਰਲਫ੍ਰੈਂਡ ਗੌਰੀ ਸਪ੍ਰੈਟ ਨਾਲ ਰਿਸ਼ਤੇ ਨੂੰ ਲੈ ਕੇ ਪਹਿਲੀ ਵਾਰ ਖੁੱਲ ਕੇ ਗੱਲ ਕੀਤੀ ਹੈ। ਇੱਕ ਪੌਡਕਾਸਟ ਇੰਟਰਵਿਊ 'ਚ ਆਮਿਰ ਨੇ ਕਬੂਲਿਆ ਕਿ ਗੌਰੀ ਦੇ ਜ਼ਿੰਦਗੀ 'ਚ ਆਉਣ ਨਾਲ ਉਨ੍ਹਾਂ ਦੀ ਸੋਚ ਹੀ ਬਦਲ ਗਈ ਹੈ।

ਇਹ ਵੀ ਪੜ੍ਹੋ: ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ TV ਸਟਾਰ, 24 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

"ਮੈਂ ਸੋਚ ਲਿਆ ਸੀ ਕਿ ਹੁਣ ਕਦੇ ਵੀ ਵਿਆਹ ਨਹੀਂ ਕਰਾਂਗਾ"

ਪੌਡਕਾਸਟਰ ਰਾਜ ਸ਼ਮਾਨੀ ਨਾਲ ਗੱਲਬਾਤ ਦੌਰਾਨ ਆਮਿਰ ਖਾਨ ਨੇ ਕਿਹਾ, 'ਗੌਰੀ ਸਪ੍ਰੈਟ ਨੂੰ ਮਿਲਣ ਤੋਂ ਪਹਿਲਾਂ, ਮੈਂ ਸੋਚਦਾ ਸੀ ਕਿ ਮੈਂ ਬੁੱਢਾ ਹੋ ਗਿਆ ਹਾਂ। ਇਸ ਉਮਰ ਵਿੱਚ ਮੈਨੂੰ ਕੌਣ ਮਿਲੇਗੀ? ਆਮਿਰ ਨੇ ਕਿਹਾ ਕਿ ਗੌਰੀ ਦੇ ਆਉਣ ਤੋਂ ਪਹਿਲਾਂ ਉਹ ਥੈਰੇਪੀ ਲੈ ਰਹੇ ਸਨ, ਕਿਉਂਕਿ ਉਹ ਸੈਲਫ ਲਵ ਅਤੇ ਸੈਲਫ ਰਿਸਪੈਕਟ 'ਤੇ ਧਿਆਨ ਦੇਣਾ ਸਿਖ ਰਹੇ ਸਨ। ਮੈਂ ਸੋਚਿਆ ਕਿ ਪਹਿਲਾਂ ਮੈਂ ਆਪਣੇ ਆਪ ਨਾਲ ਪਿਆਰ ਕਰਨਾ ਸਿੱਖਾਂ। ਆਪਣੇ ਆਪ ਨੂੰ ਠੀਕ ਕਰਾਂ ਅਤੇ ਜਦੋਂ ਮੈਂ ਠੀਕ ਹੋਇਆ, ਤਾਂ ਗੌਰੀ ਮਿਲੀ।

ਇਹ ਵੀ ਪੜ੍ਹੋ: ਖ਼ੂਬਸੂਰਤ ਅਦਾਕਾਰਾ ਨੇ ਤੇਜ਼ੀ ਨਾਲ ਘਟਾਇਆ ਭਾਰ, ਹੋ ਗਈ Fat to Fit, ਪਰ ਖੜ੍ਹੀ ਹੋ ਗਈ ਨਵੀਂ ਮੁਸੀਬਤ

ਗੌਰੀ ਸਪ੍ਰੈਟ ਨਾਲ ਮਿਲਣ ਦੀ ਕਹਾਣੀ

ਆਮਿਰ ਨੇ ਦੱਸਿਆ ਕਿ ਉਹ ਅਤੇ ਗੌਰੀ, ਜੋ ਕਿ ਬੈਂਗਲੌਰ ਦੀ ਰਹਿਣ ਵਾਲੀ ਹੈ, ਇੱਕ ਕੌਮਨ ਦੋਸਤ ਰਾਹੀਂ ਮਿਲੇ। ਦੋਵਾਂ ਦੇ ਵਿਚਕਾਰ ਪਹਿਲਾਂ ਦੋਸਤੀ ਹੋਈ, ਫਿਰ ਉਹ ਰਿਸ਼ਤਾ ਪਿਆਰ 'ਚ ਬਦਲ ਗਿਆ। ਮੈਂ ਕਦੇ ਇਸਦੀ ਯੋਜਨਾ ਨਹੀਂ ਬਣਾਈ ਸੀ। ਮੈਂ ਸੋਚਿਆ ਸੀ ਕਿ ਹੁਣ ਮੇਰੇ ਕੋਲ ਮਾਂ ਅਤੇ ਬੱਚੇ ਹਨ, ਮੈਨੂੰ ਕਿਸੇ ਸਾਥੀ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ: ਪ੍ਰੋਡਿਊਸਰ ਨੂੰ ਸਟੋਰੀ ਸੁਣਾ ਕੇ ਪਰਤ ਰਹੇ ਮਸ਼ਹੂਰ ਫਿਲਮ ਡਾਇਰੈਕਟਰ ਨੂੰ ਪਿਆ ਦਿਲ ਦਾ ਦੌਰਾ, ਰਸਤੇ 'ਚ ਹੀ ਹੋ ਗਈ ਮੌਤ

ਰੀਨਾ ਅਤੇ ਕਿਰਣ ਨੂੰ ਆਮਿਰ ਅਜੇ ਵੀ ਮੰਨਦੇ ਹਨ ਪਰਿਵਾਰ ਦਾ ਹਿੱਸਾ

ਆਮਿਰ ਨੇ ਆਪਣੇ ਪੁਰਾਣੇ ਰਿਸ਼ਤਿਆਂ 'ਤੇ ਵੀ ਖੁਲ ਕੇ ਗੱਲ ਕੀਤੀ। ਉਨ੍ਹਾਂ ਕਿਹਾ, ਮੈਂ ਰੀਨਾ ਤੇ ਕਿਰਣ ਨੂੰ ਅੱਜ ਵੀ ਆਪਣਾ ਪਰਿਵਾਰ ਮੰਨਦਾ ਹਾਂ। ਭਾਵੇਂ ਅਸੀਂ ਪਤੀ-ਪਤਨੀ ਨਹੀਂ ਰਹੇ, ਪਰ ਸਾਡੀ ਦੋਸਤੀ, ਇੱਜ਼ਤ ਅਜੇ ਵੀ ਕਾਇਮ ਹੈ। ਉਹ ਕਹਿੰਦੇ ਹਨ ਕਿ ਉਹ ਤਿੰਨੇ ਅਜੇ ਵੀ ਇਕ ਪਰਿਵਾਰ ਵਾਂਗ ਰਹਿੰਦੇ ਹਨ।

ਦੱਸ ਦੇਈਏ ਕਿ ਆਮਿਰ ਖਾਨ ਨੇ ਆਪਣੇ ਜਨਮਦਿਨ 'ਤੇ ਆਪਣੀ ਗਰਲਫ੍ਰੈਂਡ ਨਾਲ ਸਾਰਿਆਂ ਨੂੰ ਰੂ-ਬ-ਰੂ ਕਰਾਇਆ ਸੀ। ਆਮਿਰ ਖਾਨ ਅਤੇ ਗੌਰੀ ਸਪ੍ਰੈਟ ਪਿਛਲੇ ਡੇਢ ਸਾਲ ਤੋਂ ਰਿਸ਼ਤੇ ਵਿੱਚ ਹਨ। 

ਇਹ ਵੀ ਪੜ੍ਹੋ: 2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News