ਆਮਿਰ ਖ਼ੁਦ ‘ਲਾਲ ਸਿੰਘ ਚੱਢਾ’ ਖਿਲਾਫ਼ ਮਾਹੌਲ ਬਣਾ ਰਹੇ, ਕੰਗਨਾ ਰਣੌਤ ਨੇ ਕਿਹਾ - ‘ਉਹ ਹੈ ਮਾਸਟਰ ਮਾਈਂਡ’

08/04/2022 5:20:39 PM

ਬਾਲੀਵੁੱਡ ਡੈਸਕ- ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਦੀ ਬਾਈਕਾਟ ਕਰਨ ਦੀ ਮੰਗ ਕੀਤੀ ਗਈ ਸੀ। ਇਸ ਦੇ ਨਾਲ #Boycottlaalsinghchaddha ਟ੍ਰੈਂਡ ਕਰ ਰਿਹਾ ਹੈ। ਹੁਣ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਦੇ ਦਾਅਵਾ ਕੀਤਾ ਹੈ।  ਦਰਅਸਲ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦ ਵਧਦਾ ਜਾ ਰਿਹਾ ਹੈ।

ਆਮਿਰ ਖ਼ਾਨ ਨੇ ਦਰਸ਼ਕਾਂ ਨੇ ਉਨ੍ਹਾਂ ਨੂੰ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ। ਹਾਲ ਹੀ ’ਚ  ਹੁਣ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਜ਼ਰੀਏ ਉਨ੍ਹਾਂ ’ਤੇ ਗੰਭੀਰ ਦੋਸ਼ ਲਗਾਇਆ ਹੈ ਕਿ ਫ਼ਿਲਮ ‘ਲਾਲ ਸਿੰਘ ਚੱਢਾ’ ਦਾ ਨੈਗੇਟਿਵ ਪ੍ਰਮੋਸ਼ਨ ਕੋਈ ਹੋਰ ਨਹੀਂ ਸਗੋਂ ਆਮਿਰ ਖ਼ੁਦ ਕਰ ਰਹੇ ਹਨ। 

ਇਹ ਵੀ ਪੜ੍ਹੋ : ਭੈਣਾਂ ਦਾ ਭਰਾ ਲਈ ਪਿਆਰ! ਸਿੱਧੂ ਮੂਸੇਵਾਲੇ ਦੇ ਬੁੱਤ ਦੇ ਗੁੱਟ 'ਤੇ ਰੱਖੜੀ ਬੰਨ ਰਹੀਆਂ ਨੇ ਕੁੜੀਆਂ

ਅਦਾਕਾਰਾ ਨੇ ਕਿਹਾ ਕਿ ਆਮਿਰ ਖ਼ੁਦ ਇਸ ਦਾ ਮਾਸਟਰ ਮਾਈਂਡ ਹੈ। ਕਾਮੇਡੀ ਫ਼ਿਲਮ ਦੇ ਸੀਕਵਲ ਨੂੰ ਛੱਡ ਕੇ ਇਸ ਸਾਲ ਕੋਈ ਵੀ ਫ਼ਿਲਮ ਬਾਕਸ ਆਫ਼ਿਸ ’ਤੇ ਨਹੀਂ ਚੱਲੀ। ਦਰਸ਼ਕਾਂ ਨੇ ਸਿਰਫ਼ ਸਾਊਥ ਦੀਆਂ ਫ਼ਿਲਮਾਂ ਹੀ ਦੇਖੀਆਂ ਹਨ, ਜਿਨ੍ਹਾਂ ਦੀਆਂ ਜੜ੍ਹਾਂ ਭਾਰਤੀ ਸੰਸਕ੍ਰਿਤੀ ਦੀਆਂ ਗਹਿਰਾਈਆਂ ’ਚ ਹਨ। ਜਿਸ ’ਚ ਲੋਕਲ ਸਵਾਦ ਦੇਖਣ ਨੂੰ ਮਿਲਦਾ ਹੈ। ਕੰਗਨਾ ਨੇ ਪੋਸਟ ’ਚ ਕਿਹਾ ਕਿ ਅੱਜ ਦੇ ਮਾਹੌਲ ’ਚ ਹਾਲੀਵੁੱਡ ਦੇ ਰੀਮੇਕ ਵੀ ਨਹੀਂ ਚੱਲਣਗੇ ਪਰ ਲੋਕ ਕਹਿਣਗੇ ਕਿ ਭਾਰਤੀ ਅਸਹਿਣਸ਼ੀਲ ਹਨ। 

PunjabKesari

ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਦੀ ਵੀਡੀਓ ਹੋਈ ਵਾਇਰਲ, ਦੌੜ ਜਿੱਤਣ ਦਾ ਜਨੂੰਨ ਅਦਾਕਾਰ ਦੇ ਚਿਹਰੇ ’ਤੇ ਆਇਆ ਨਜ਼ਰ

ਅਦਾਕਾਰਾ ਨੇ ਅੱਗੇ  ਕਿਹਾ ਕਿ ਆਮਿਰ ਨੇ ਪੀ.ਕੇ ਵਰਗੀ ਹਿੰਦੂ ਵਿਰੋਧੀ ਫ਼ਿਲਮ ਬਣਾ ਕੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਦਿੱਤੀ। ਫ਼ਿਲਮਾਂ ਨੂੰ ਧਰਮ ਦਾ ਮੁੱਦਾ ਨਾ ਬਣਾਓ। ਦਰਅਸਲ ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਇਸਦੇ ਪਿੱਛੇ ਮਾੜੀਆਂ ਫ਼ਿਲਮਾਂ ਅਤੇ ਲੋਕਾਂ ਦੀ ਮਾੜੀ ਅਦਾਕਾਰੀ ਛੁਪੀ ਹੁੰਦੀ ਹੈ। ਇਨ੍ਹੀਂ ਦਿਨੀਂ ਆਮਿਰ ਖ਼ਾਨ 11 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ‘ਲਾਲ ਸਿੰਘ ਚੱਢਾ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। 


Shivani Bassan

Content Editor

Related News