‘ਆਜਾ ਮੈਕਸੀਕੋ ਚੱਲੀਏ’ ਦਾ ਬਾਕਸ ਆਫਿਸ ’ਤੇ ਧਮਾਕਾ, ਪਹਿਲੇ ਦਿਨ ਕਮਾਏ ਇੰਨੇ ਕਰੋੜ

Saturday, Feb 26, 2022 - 06:20 PM (IST)

‘ਆਜਾ ਮੈਕਸੀਕੋ ਚੱਲੀਏ’ ਦਾ ਬਾਕਸ ਆਫਿਸ ’ਤੇ ਧਮਾਕਾ, ਪਹਿਲੇ ਦਿਨ ਕਮਾਏ ਇੰਨੇ ਕਰੋੜ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ 25 ਫਰਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਐਮੀ ਵਿਰਕ ਸਟਾਰਰ ਇਸ ਫ਼ਿਲਮ ਦੀ ਉਡੀਕ ਉਸ ਦੇ ਪ੍ਰਸ਼ੰਸਕਾਂ ਨੂੰ ਚਿਰਾਂ ਤੋਂ ਸੀ। ਇਸ ’ਚ ਪੰਜਾਬੀਆਂ ਵਲੋਂ ਡੌਂਕੀ ਲਗਾਉਣ ਦੇ ਵਿਸ਼ੇ ਨੂੰ ਚੁੱਕਿਆ ਗਿਆ ਹੈ।

ਫ਼ਿਲਮ ’ਚ ਜਿਥੇ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ, ਉਥੇ ਡੌਂਕੀ ਵਰਗੇ ਗੰਭੀਰ ਮੁੱਦੇ ਨੂੰ ਵੀ ਦਿਖਾਇਆ ਗਿਆ ਹੈ। ਫ਼ਿਲਮ ’ਚ ਐਮੀ ਵਿਰਕ ਨਾਲ ਜ਼ਫਰੀ ਖ਼ਾਨ, ਨਾਸਿਰ ਚਿਨੌਟੀ, ਹਨੀ ਮੱਟੂ ਤੇ ਹੋਰ ਬਹੁਤ ਸਾਰੇ ਕਲਾਕਾਰ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਦੀ ਕਾਰ ’ਚ ਮੌਜੂਦ ਰੀਨਾ ਰਾਏ ਨੇ ਬਿਆਨ ਕੀਤਾ ਭਿਆਨਕ ਮੰਜ਼ਰ

ਫ਼ਿਲਮ ਰਾਕੇਸ਼ ਧਵਨ ਵਲੋਂ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ। ਫ਼ਿਲਮ ਨੂੰ ਰਿਲੀਜ਼ ਤੋਂ ਬਾਅਦ ਲੋਕਾਂ ਦਾ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਨੂੰ ਦੇਖ ਕੇ ਮਿਲਦੀ ਹੈ।

ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਬਾਰੇ ਦੱਸਦਿਆਂ ਐਮੀ ਵਿਰਕ ਨੇ ਇਕ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਪੋਸਟ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਫ਼ਿਲਮ ਨੇ ਪਹਿਲੇ ਦਿਨ 2.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਕਮਾਈ ਦੁਨੀਆ ਭਰ ਦੀ ਕਲੈਕਸ਼ਨ ਨੂੰ ਮਿਲਾ ਕੇ ਹੋਈ ਹੈ।

ਪੋਸਟ ਨਾਲ ਐਮੀ ਵਿਰਕ ਲਿਖਦੇ ਹਨ, ‘ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰਿਓ। ਫ਼ਿਲਮ ਨੂੰ ਇੰਨਾ ਆਦਰ ਮਾਣ ਬਖਸ਼ਣ ਲਈ। ਵਾਹਿਗੁਰੂ ਕਿਰਪਾ ਰੱਖਣ। ਆਜਾ ਮੈਕਸੀਕੋ ਚੱਲੀਏ।’

ਇਸ ਪੋਸਟ ’ਤੇ ਐਮੀ ਵਿਰਕ ਦੇ ਚਾਹੁਣ ਵਾਲਿਆਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਨੇ ਵੀ ਕੁਮੈਂਟ ਕੀਤੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News