ਗਾਇਕ ਬੱਬੂ ਮਾਨ ਦਾ ਨਿੱਕੀ ਜਿਹੀ ਫੈਨ ਨਾਲ ਵੀਡੀਓ ਹੋਇਆ ਵਾਇਰਲ

Saturday, Oct 05, 2024 - 11:58 AM (IST)

ਜਲੰਧਰ- ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਬੱਬੂ ਮਾਨ ਆਪਣੀ ਨਿੱਕੀ ਜਿਹੀ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਉਨ੍ਹਾਂ ਦੀ ਇਹ ਛੋਟੀ ਜਿਹੀ ਫੈਨ ਗਾਇਕ ਦਾ ਮਸ਼ਹੂਰ ਗੀਤ ‘ਵੈਲੀ ਲਾਣੇ’ ਗਾ ਕੇ ਸੁਣਾ ਰਹੀ ਹੈ। ਬੱਬੂ ਮਾਨ ਵੀ ਆਪਣੀ ਇਸ ਫੈਨ ਨੂੰ ਮਿਲ ਕੇ ਬਹੁਤ ਹੀ ਖੁਸ਼ ਦਿਖਾਈ ਦਿੱਤੇ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਆਪਣੀ ਇਸ ਛੋਟੀ ਜਿਹੀ ਫੈਨ ਨੂੰ ਗੋਦੀ ਚੁੱਕਿਆ ਹੋਇਆ ਹੈ ।ਇਹ ਬੱਚੀ ਵੀ ਬੱਬੂ ਮਾਨ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਈ।ਇਸ ਛੋਟੀ ਫੈਨ ਦਾ ਵੀਡਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਬੱਬੂ ਮਾਨ ਦਾ ਅਸਲੀ ਨਾਂਅ ਤਜਿੰਦਰ ਸਿੰਘ ਮਾਨ ਹੈ, ਪਰ ਇੰਡਸਟਰੀ ‘ਚ ਉਹ ਬੱਬੂ ਮਾਨ ਨਾਂਅ ਦੇ ਨਾਲ ਮਸ਼ਹੂਰ ਹਨ ।  

 

 
 
 
 
 
 
 
 
 
 
 
 
 
 
 
 

A post shared by ❤️ਬੱਬੂ ਮਾਨ❤️ (@my_life_babbu_maan_)

ਕੰਮ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸੁੱਚਾ ਸੂਰਮਾ’ ਆਈ ਹੈ। ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News