''ਚਿਹਰੇ'' ਦੀ ਰਿਲੀਜ਼ਿੰਗ ''ਤੇ ਰੀਆ ਚੱਕਰਵਰਤੀ ਵਲੋਂ ਸਾਂਝੀ ਕੀਤੀ ਪੋਸਟ ਬਣੀ ਚਰਚਾ ਦਾ ਵਿਸ਼ਾ

Friday, Aug 27, 2021 - 11:29 AM (IST)

''ਚਿਹਰੇ'' ਦੀ ਰਿਲੀਜ਼ਿੰਗ ''ਤੇ ਰੀਆ ਚੱਕਰਵਰਤੀ ਵਲੋਂ ਸਾਂਝੀ ਕੀਤੀ ਪੋਸਟ ਬਣੀ ਚਰਚਾ ਦਾ ਵਿਸ਼ਾ

ਮੁੰਬਈ- ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਸਾਲ 2020 'ਚ ਅਦਾਕਾਰ ਅਤੇ ਪ੍ਰੇਮੀ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਤੋਂ ਬਾਅਦ ਹੀ ਸਵਾਲਾਂ ਦੇ ਘੇਰੇ 'ਚ ਸੀ। ਸੁਸ਼ਾਂਤ ਮਾਮਲੇ 'ਚ ਡਰੱਗ ਐਂਗਲ ਆਉਣ ਤੋਂ ਬਾਅਦ ਉਸ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਇਨ੍ਹਾਂ ਸਭ ਤੋਂ ਬਾਅਦ ਰੀਆ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਫਿਲਮ ਚਿਹਰੇ ਦੀ ਵਜ੍ਹਾ ਨਾਲ ਇਕ ਵਾਰ ਫਿਰ ਤੋਂ ਉਹ ਸੁਰਖੀਆਂ 'ਚ ਆ ਗਈ ਹੈ। 

Bollywood Tadka
ਰੀਆ ਚੱਕਰਵਰਤੀ, ਅਮਿਤਾਬ ਬੱਚਨ, ਇਮਰਾਨ ਹਾਸ਼ਮੀ ਸਟਾਰਰ ਫਿਲਮ 'ਚਿਹਰੇ' ਅੱਜ ਭਾਵ 27 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਫਿਲਮ ਰਿਲੀਜ਼ ਤੋਂ ਪਹਿਲਾਂ ਰੀਆ ਨੇ ਇਕ ਖਾਸ ਪੋਸਟ ਸ਼ੇਅਰ ਕੀਤਾ ਹੈ। ਰੀਆ ਨੇ ਇੰਸਟਾ ਸਟੋਰੀ 'ਤੇ ਲਿਖਿਆ-'ਇਕ ਮਿੰਟ ਦਾ ਸਮਾਂ ਲਓ ਅਤੇ ਧੰਨਵਾਦ ਕਹੋ'। ਆਭਾਰ ਜਤਾਉਣਾ ਪਾਵਰਫੁੱਲ ਹੁੰਦਾ ਹੈ'। ਰੀਆ ਦੀ ਇਹ ਪੋਸਟ ਕਾਫੀ ਚਰਚਾ 'ਚ ਹੈ।

Bollywood Tadka
ਦੱਸ ਦੇਈਏ ਕਿ ਕਾਨੂੰਨੀ ਪਚੜੇ 'ਚ ਫਸੀ ਹੋਣ ਦੀ ਵਜ੍ਹਾ ਕਾਰਨ ਰੀਆ ਦੀ ਪਰਸਨਲ ਅਤੇ ਪ੍ਰੋਫੈਸ਼ਨਲ ਜ਼ਿੰਦਗੀ 'ਤੇ ਕਾਫੀ ਅਸਰ ਪਿਆ। ਖਬਰਾਂ ਆਈਆਂ ਸਨ ਕਿ ਮਾਮਲੇ 'ਚ ਫਸੇ ਹੋਣ ਦੀ ਵਜ੍ਹਾ ਨਾਲ ਰੀਆ ਨੂੰ ਫਿਲਮ ਨਹੀਂ ਮਿਲ ਰਹੀ। ਇੰਨਾ ਹੀ ਨਹੀਂ ਫਿਲਮ 'ਚਿਹਰੇ' ਦੇ ਪੋਸਟਰ ਅਤੇ ਟੀਜ਼ਰ ਤੋਂ ਗਾਇਬ ਹੈ। ਹਾਲਾਂਕਿ ਟ੍ਰੇਲਰ 'ਚ ਉਹ ਨਜ਼ਰ ਆਈ ਹੈ। ਹਾਲਾਂਕਿ ਟ੍ਰੇਲਰ 'ਚ ਵੀ ਉਸ ਦੀ ਝਲਕ ਦਿਖਾਈ ਗਈ। ਟ੍ਰੇਲਰ ਲਾਂਚ ਦੇ ਸਮੇਂ ਫਿਲਮ ਨਿਰਮਾਤਾ ਆਨੰਦ ਪੰਡਿਤ ਨੇ ਇਕ ਬਿਆਨ 'ਚ ਕਿਹਾ ਕਿ ਰੀਆ ਹਮੇਸ਼ਾ ਫਿਲਮ ਦੀ ਹਿੱਸਾ ਸੀ। ਉਨ੍ਹਾਂ ਨੇ ਕਿਹਾ ਸੀ-'ਫਿਲਮ 'ਚ ਰੀਆ ਦੇ ਨਾ ਹੋਣ ਦਾ ਕੋਈ ਸਵਾਲ ਹੀ ਨਹੀਂ ਸੀ। ਉਹ 'ਚਿਹਰੇ' ਫਿਲਮ ਦਾ ਮੁੱਖ ਹਿੱਸਾ ਸੀ ਅਤੇ ਹਮੇਸ਼ਾ ਰਹੇਗੀ'।

Bollywood Tadka
ਫਿਲਮ 'ਚਿਹਰੇ ਦੀ ਗੱਲ ਕਰੀਏ ਤਾਂ ਫਿਲਮ 'ਚ ਅਮਿਤਾਬ ਬੱਚਨ ਅਤੇ ਇਮਰਾਨ ਖਾਨ ਦੇ ਇਨਸਾਫ ਅਤੇ ਸਜ਼ਾ ਦੇ ਖੇਡ 'ਚ ਇਕ-ਦੂਜੇ ਦੇ ਖਿਲਾਫ ਖੜ੍ਹੇ ਹਨ। ਰੂਮੀ ਜਾਫਰੀ ਵਲੋਂ ਨਿਰਦੇਸ਼ਿਤ 'ਚਿਹਰੇ' ਫਿਲਮ 'ਚ ਅਨੂੰ ਕਪੂਰ, ਰਘੁਵੀਰ ਯਾਦਵ, ਕ੍ਰਿਸਟਲ ਡਿਸੂਜ਼ਾ ਅਤੇ ਸਿਧਾਂਤ ਕਪੂਰ ਵੀ ਹਨ। 


author

Aarti dhillon

Content Editor

Related News