'ਦਿ ਕਪਿਲ ਸ਼ਰਮਾ ਸ਼ੋਅ' ਦਾ ਪ੍ਰੋਮੋ ਰਿਲੀਜ਼, ਹੁਣ ਕਪਿਲ ਦੇ ਸੱਸ-ਸਹੁਰੇ ਦੀ ਹੋਈ ਐਂਟਰੀ (ਵੀਡੀਓ)

Saturday, Sep 03, 2022 - 12:37 PM (IST)

'ਦਿ ਕਪਿਲ ਸ਼ਰਮਾ ਸ਼ੋਅ' ਦਾ ਪ੍ਰੋਮੋ ਰਿਲੀਜ਼, ਹੁਣ ਕਪਿਲ ਦੇ ਸੱਸ-ਸਹੁਰੇ ਦੀ ਹੋਈ ਐਂਟਰੀ (ਵੀਡੀਓ)

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨੇ ਲੋਕਾਂ ਨੂੰ ਲੰਬੇ ਸਮੇਂ ਤਕ ਖ਼ੂਬ ਹਸਾਇਆ। ਉੱਥੇ ਹੀ ਪ੍ਰਸ਼ੰਸਕ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜੇਕਰ ਤੁਸੀਂ ਵੀ ਇਸ ਸ਼ੋਅ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਇਹ ਪ੍ਰੋਮੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਦੋਂ ਤੋਂ ਇਹ ਪ੍ਰੋਮੋ ਸਾਹਮਣੇ ਆਇਆ ਹੈ, ਪ੍ਰਸ਼ੰਸਕਾਂ ਵਿਚ ਇਸ ਨੂੰ ਲੈ ਕੇ ਉਤਸ਼ਾਹ ਦੁੱਗਣਾ ਹੋ ਗਿਆ ਹੈ।

ਬੇਹੱਦ ਖ਼ਾਸ ਹੈ ਕਪਿਲ ਸ਼ਰਮਾ ਦਾ ਨਵਾਂ ਪ੍ਰੋਮੋ
'ਦਿ ਕਪਿਲ ਸ਼ਰਮਾ ਸ਼ੋਅ' ਇਕ ਵਾਰ ਫਿਰ ਧਮਾਕੇਦਾਰ ਆਗਾਜ਼ ਨਾਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ੋਅ 10 ਅਗਸਤ ਤੋਂ ਟੀ. ਵੀ. 'ਤੇ ਵਾਪਸੀ ਕਰ ਰਿਹਾ ਹੈ। ਇਸ ਵਾਰ ਤੁਹਾਨੂੰ ਸ਼ੋਅ 'ਚ ਕੁਝ ਨਵੇਂ ਅਤੇ ਕੁਝ ਪੁਰਾਣੇ ਚਿਹਰੇ ਦਿਖਣ ਵਾਲੇ ਹਨ। ਪ੍ਰੋਮੋ 'ਚ ਸਾਰਿਆਂ ਦਾ ਲੁਕ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਸ਼ੋਅ ਦਾ ਪਹਿਲਾ ਐਪੀਸੋਡ ਕਿਹੋ ਜਿਹਾ ਰਹੇਗਾ, ਇਹ ਤਾਂ ਕੁਝ ਹੀ ਦਿਨਾਂ 'ਚ ਪਤਾ ਲੱਗ ਜਾਵੇਗਾ। ਪ੍ਰੋਮੋ 'ਚ ਕਪਿਲ ਸ਼ਰਮਾ ਦਾ ਨਵਾਂ ਪਰਿਵਾਰ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਕਪਿਲ ਦੇ ਸੱਸ-ਸਹੁਰਾ ਨਵੇਂ ਸ਼ੋਅ 'ਚ ਆਉਣਗੇ ਨਜ਼ਰ
ਜੇਕਰ ਤੁਸੀਂ ਹਾਲੇ ਵੀ ਕਪਿਲ ਸ਼ਰਮਾ ਦੇ ਸੱਸ-ਸਹੁਰੇ ਤੋਂ ਅਣਜਾਣ ਸੀ ਤਾਂ ਤੁਹਾਨੂੰ ਦੱਸ ਦੇਈਏ ਕਿ 'ਦਿ ਕਪਿਲ ਸ਼ਰਮਾ' ਦੇ ਨਵੇਂ ਸੀਜ਼ਨ 'ਚ ਤੁਸੀਂ ਉਨ੍ਹਾਂ ਨਾਲ ਵੀ ਮੁਲਾਕਾਤ ਕਰੋਗੇ। ਪ੍ਰੋਮੋ 'ਚ ਕਪਿਲ ਸ਼ਰਮਾ ਅਤੇ ਸ਼ੋਅ 'ਚ ਉਸ ਦੀ ਪਤਨੀ ਭੂਰੀ ਦੇ ਕਿਰਦਾਰ 'ਚ ਸੁਮੋਨਾ ਚੱਕਰਵਰਤੀ ਨਜ਼ਰ ਆ ਰਹੀ ਹੈ। ਉੱਥੇ ਹੀ ਕਪਿਲ ਸ਼ਰਮਾ ਦੇ ਸੱਸ-ਸਹੁਰਾ ਆਪਣੀ ਕਾਮੇਡੀ ਨਾਲ ਮਨੋਰੰਜਨ ਦਾ ਤੜਕਾ ਲਾਉਂਦੇ ਨਜ਼ਰ ਆਉਣਗੇ। ਪ੍ਰੋਮੋ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਜਜ਼ਬਰਦਸਤ ਮਨੋਰੰਜਨ ਹੋਣ ਵਾਲਾ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਸਾਂਝੀ ਕਰੋ।


author

sunita

Content Editor

Related News