ਬੁਰਜ ਖ਼ਲੀਫ਼ਾ ''ਤੇ ਦਿਖਾਈ ਗਈ ''83'' ਦੀ ਝਲਕ, ਨਜ਼ਾਰਾ ਦੇਖ ਖੁਸ਼ੀ ਨਾਲ ਝੂਮੇ ਰਣਵੀਰ-ਦੀਪਿਕਾ

Friday, Dec 17, 2021 - 02:24 PM (IST)

ਬੁਰਜ ਖ਼ਲੀਫ਼ਾ ''ਤੇ ਦਿਖਾਈ ਗਈ ''83'' ਦੀ ਝਲਕ, ਨਜ਼ਾਰਾ ਦੇਖ ਖੁਸ਼ੀ ਨਾਲ ਝੂਮੇ ਰਣਵੀਰ-ਦੀਪਿਕਾ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘83 ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਦੋਵੇਂ ਸਿਤਾਰੇ ਫ਼ਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਦੋਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੋਵੇਂ ਬੁਰਜ ਖ਼ਲੀਫ਼ਾ ਦੇ ਕੋਲ ਨਜ਼ਰ ਆਏ।

PunjabKesari

ਦੱਸ ਦਈਏ ਇਸ ਖ਼ਾਸ ਮੌਕੇ 'ਤੇ ਬੁਰਜ ਖ਼ਲੀਫ਼ਾ 'ਤੇ ਫ਼ਿਲਮ ‘83 ਦੀ ਝਲਕ ਦਿਖਾਈ ਗਈ ਹੈ। ਫ਼ਿਲਮ ਦੀ ਇਕ ਝਲਕ ਦੇਖਦੇ ਹੀ ਦੋਵੇਂ ਸਿਤਾਰੇ ਕਾਫੀ ਉਤਸ਼ਾਹਿਤ ਹੋ ਗਏ ਹਨ।PunjabKesari
ਸੋਸ਼ਲ ਮੀਡੀਆ 'ਤੇ ਦੋਵਾਂ ਕਲਾਕਾਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਸ਼ੇਅਰ ਹੋ ਰਹੀਆਂ ਹਨ। ਇਸ ਪਲ ਨੂੰ ਦੇਖ ਰਣਵੀਰ ਸਿੰਘ ਅਤੇ ਦੀਪਿਕਾ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਰਣਵੀਰ ਕਹਿੰਦੇ ਹਨ, 'ਕਿਆ ਬਾਤ ਹੈ', ਇਸ ਪੋਸਟ 'ਤੇ ਦੋਵਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਪ੍ਰਸ਼ੰਸਕ ਹੁਣ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਖਾਸ ਕਰਕੇ ਕ੍ਰਿਕਟ ਪ੍ਰੇਮੀ।

 
 
 
 
 
 
 
 
 
 
 
 
 
 
 

A post shared by @deepveerparadiso


ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ 'ਚ ਰਣਵੀਰ ਸਿੰਘ ਨੇ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ। ਜਦਕਿ ਦੀਪਿਕਾ ਪਾਦੁਕੋਣ ਫ਼ਿਲਮ 'ਚ ਕਪਿਲ ਦੇਵ ਦੀ ਪਤਨੀ ਰੋਮੀ ਭਾਟੀਆ ਦਾ ਕਿਰਦਾਰ ਨਿਭਾਅ ਰਹੀ ਹੈ। ਕਬੀਰ ਖਾਨ ਦੁਆਰਾ ਨਿਰਦੇਸ਼ਤ, '83' 1983 ਦੇ ਕ੍ਰਿਕਟ ਵਿਸ਼ਵ ਕੱਪ 'ਚ ਭਾਰਤ ਦੀ ਇਤਿਹਾਸਕ ਜਿੱਤ 'ਤੇ ਅਧਾਰਿਤ ਹੈ।

 
 
 
 
 
 
 
 
 
 
 
 
 
 
 

A post shared by @deepveerparadiso

ਇਸ ਫ਼ਿਲਮ ‘ਚ ਰਣਵੀਰ ਤੋਂ ਇਲਾਵਾ ਐਮੀ ਵਿਰਕ, ਹਾਰਡੀ ਸੰਧੂ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਇਸੇ ਮਹੀਨੇ 24 ਦਸੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਸ਼ਾਨਦਾਰ ਟ੍ਰੇਲਰ ਅਤੇ ਪਹਿਲਾ ਗੀਤ ਖੂਬ ਵਾਹਵਾਹੀ ਖੱਟ ਰਿਹਾ ਹੈ।


author

Aarti dhillon

Content Editor

Related News