8 ਮਹੀਨਿਆਂ ਦੀ ਗਰਭਵਤੀ ਇਸ ਅਦਾਕਾਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Thursday, Nov 02, 2023 - 05:03 PM (IST)

8 ਮਹੀਨਿਆਂ ਦੀ ਗਰਭਵਤੀ ਇਸ ਅਦਾਕਾਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮੁੰਬਈ (ਬਿਊਰੋ)– ਮਸ਼ਹੂਰ ਮਲਿਆਲਮ ਟੈਲੀਵਿਜ਼ਨ ਅਦਾਕਾਰਾ ਪ੍ਰਿਆ, ਜੋ ‘ਕਰੂਥਮੁਥੂ' ’ਚ ਆਪਣੀ ਭੂਮਿਕਾ ਲਈ ਸਭ ਤੋਂ ਵਧ ਜਾਣੀ ਜਾਂਦੀ ਹੈ, ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਅਦਾਕਾਰਾ 8 ਮਹੀਨਿਆਂ ਦੀ ਗਰਭਵਤੀ ਸੀ ਤੇ ਡਾਕਟਰ ਇਸ ਸਮੇਂ ਆਈ. ਸੀ. ਯੂ. ’ਚ ਉਸ ਦੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਿਆ, ਜੋ ਕਿ ਪੇਸ਼ੇ ਤੋਂ ਡਾਕਟਰ ਵੀ ਸੀ, ਨੇ ਵਿਆਹ ਤੋਂ ਬਾਅਦ ਅਦਾਕਾਰੀ ਤੋਂ ਬ੍ਰੇਕ ਲੈ ਲਈ ਸੀ। ਉਸ ਦੇ ਦਿਹਾਂਤ ਦੀ ਖ਼ਬਰ ਅਦਾਕਾਰ ਕਿਸ਼ੋਰ ਸੱਤਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : 6000 ਕਰੋੜ ਦੀ ਜਾਇਦਾਦ ਤੇ 200 ਕਰੋੜ ਦਾ ਘਰ, ਸ਼ਾਹਰੁਖ ਖ਼ਾਨ ਨੂੰ ਇੰਝ ਹੀ ਨਹੀਂ ਕਹਿੰਦੇ ਕਿੰਗ ਖ਼ਾਨ

ਅਦਾਕਾਰਾ ਦੀ ਇਕ ਤਸਵੀਰ ਸਾਂਝੀ ਕਰਦਿਆਂ ਉਸ ਨੇ ਮਲਿਆਲਮ ’ਚ ਲਿਖਿਆ, “ਮਲਿਆਲਮ ਟੈਲੀਵਿਜ਼ਨ ਸੈਕਟਰ ’ਚ ਇਕ ਹੋਰ ਅਚਾਨਕ ਮੌਤ। ਡਾਕਟਰ ਪ੍ਰਿਆ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ 8 ਮਹੀਨਿਆਂ ਦੀ ਗਰਭਵਤੀ ਸੀ। ਬੱਚਾ ਆਈ. ਸੀ. ਯੂ. ’ਚ ਹੈ। ਉਸ ਨੂੰ ਸਿਹਤ ਸਬੰਧੀ ਕੋਈ ਸਮੱਸਿਆ ਨਹੀਂ ਸੀ। ਕੱਲ ਉਹ ਰੁਟੀਨ ਚੈੱਕਅੱਪ ਲਈ ਹਸਪਤਾਲ ਗਈ ਸੀ ਤੇ ਅਚਾਨਕ ਦਿਲ ਦਾ ਦੌਰਾ ਪੈ ਗਿਆ।’’

ਅਦਾਕਾਰ ਨੇ ਅੱਗੇ ਕਿਹਾ, ‘‘ਜੋ ਮਾਂ ਰੋ ਰਹੀ ਹੈ, ਉਹ ਆਪਣੀ ਇਕਲੌਤੀ ਧੀ ਦੀ ਮੌਤ ਨੂੰ ਸਵੀਕਾਰ ਨਹੀਂ ਕਰ ਪਾ ਰਹੀ ਹੈ। ਪਤੀ ਨੰਨਾ ਦਾ ਦਰਦ, ਪ੍ਰਿਆ ਨਾਲ 6 ਮਹੀਨਿਆਂ ਤੋਂ ਬਿਨਾਂ ਕਿਤੇ ਜਾ ਕੇ ਸਾਥ ਦੇਣ ਵਾਲਾ, ਬੀਤੀ ਰਾਤ ਹਸਪਤਾਲ ਜਾਂਦੇ ਸਮੇਂ ਮੇਰੇ ਮਨ ’ਚ ਉਦਾਸੀ ਭਰ ਗਈ। ਤੁਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਕੀ ਕਹੋਗੇ, ਰੱਬ ਨੇ ਆਪਣੇ ਲੋਕਾਂ ਨਾਲ ਇੰਨੀ ਬੇਰਹਿਮੀ ਕਿਉਂ ਦਿਖਾਈ ਜੋ ਵਿਸ਼ਵਾਸੀ ਸਨ, ਮੇਰੇ ਮਨ ’ਚ ਇਹ ਸਵਾਲ ਵਾਰ-ਵਾਰ ਆਉਂਦਾ ਰਿਹਾ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News