ਸਿਤਾਰਿਆਂ ਦੀ ਆਊਟ ਸਟੈਂਡਿੰਗ ਪ੍ਰਫਾਰਮੈਂਸ ਨਾਲ ਹੋਣਗੇ ਇੰਡੀਅਨ ਟੈਲੀਵਿਜ਼ਨ ਅਕਾਦਮੀ ਐਵਾਰਡਜ਼

12/17/2023 1:29:24 PM

ਮੁੰਬਈ (ਬਿਊਰੋ)– ਸਟਾਰ ਪਲੱਸ ਇਕ ਵਾਰ ਫਿਰ ਆਪਣੇ ਦਰਸ਼ਕਾਂ ਲਈ 23ਵਾਂ ਆਈ. ਟੀ. ਏ. ਐਵਾਰਡ ਲੈ ਕੇ ਆਇਆ ਹੈ। ਜਿਥੇ ਟੈਲੀਵਿਜ਼ਨ ਸਮੱਗਰੀ ਤੇ ਓ. ਟੀ. ਟੀ. ਸਟ੍ਰੀਮਿੰਗ ਪਲੇਟਫਾਰਮਾਂ ਤੋਂ ਆਉਣ ਵਾਲੇ ਕੰਟੈਂਟ ਦੀ ਸ਼ਲਾਘਾ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਨੇ ਛੱਡਿਆ ਬਿੱਗ ਬੀ ਦਾ ਘਰ, ਸੱਸ-ਨੂੰਹ ਦੀ ਲੜਾਈ ’ਚ ਫਸੇ ਅਭਿਸ਼ੇਕ, ਸਾਲਾਂ ਤੋਂ ਸੱਸ ਨਾਲ ਰੁਕੀ ਗੱਲ

ਇਹ ਐਵਾਰਡਜ਼ 31 ਦਸੰਬਰ ਨੂੰ ਸ਼ਾਮ 7.30 ਵਜੇ ਸਟਾਰ ਪਲੱਸ ’ਤੇ ਪ੍ਰਸਾਰਿਤ ਕੀਤੇ ਜਾਣਗੇ। ਆਈ. ਟੀ. ਏ. ਦੇ ਇਹ ਪੁਰਸਕਾਰ 10 ਦਸੰਬਰ, 2023 ਨੂੰ ਆਯੋਜਿਤ ਕੀਤੇ ਗਏ ਸਨ ਤੇ ਰੈੱਡ ਕਾਰਪੈੱਟ ’ਤੇ ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।

ਇਸ ਦੇ ਰੈੱਡ ਕਾਰਪੈੱਟ ’ਤੇ ਰਿਤਿਕ ਰੌਸ਼ਨ, ਰਾਣੀ ਮੁਖਰਜੀ, ਭੂਮੀ ਪੇਡਨੇਕਰ, ਵਿਜੇ ਵਰਮਾ, ਸ਼ੋਭਿਤਾ ਧੂਲੀਪਾਲਾ ਤੇ ਟੈਲੀਵਿਜ਼ਨ ਸਿਤਾਰੇ ਜਿਵੇਂ ਕਿ ਰੂਪਾਲੀ ਗਾਂਗੁਲੀ, ਹਰਸ਼ਦ ਚੋਪੜਾ, ਪ੍ਰਣਾਲੀ ਰਾਠੌਰ, ਸਾਯਲੀ ਸਾਲੂੰਖੇ, ਵਿਸ਼ਾਲ ਆਦਿੱਤਿਆ ਸਿੰਘ, ਸ਼ਾਲੀਨ ਭਣੋਟ, ਸ਼ਕਤੀ ਸ਼ਰਮਾ, ਵਿਜੇਂਦਰ ਕੁਮੇਰੀਆ, ਹਿਮਾਂਸ਼ੀ ਪਰਾਸ਼ਰ, ਨਵਨੀਤ ਮਲਿਕ, ਖੁਸ਼ੀ ਦੂਬੇ ਸਣੇ ਹੋਰ ਕਈ ਮਸ਼ਹੂਰ ਹਸਤੀਆਂ ਸ਼ਾਮਲ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News