ਇਨ੍ਹਾਂ ਤੇਲਗੂ ਫ਼ਿਲਮਾਂ ਨੇ ਬਾਲੀਵੁੱਡ ਫ਼ਿਲਮਾਂ ਨੂੰ ਛੱਡਿਆ ਪਿੱਛੇ, ਬਣੀਆਂ 2021 ਦੀਆਂ ਸੁਪਰਹਿੱਟ ਫ਼ਿਲਮਾਂ
Saturday, Jan 15, 2022 - 04:34 PM (IST)
ਮੁੰਬਈ : ਦੁਨੀਆ ਭਰ 'ਚ ਤੇਲਗੂ ਫ਼ਿਲਮਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ ਦੀ ਤਰ੍ਹਾਂ ਸਾਊਥ ਫ਼ਿਲਮਾਂ ਨੂੰ ਵੀ ਦੇਖਣਾ ਦਰਸ਼ਕ ਕਾਫ਼ੀ ਪਸੰਦ ਕਰਦੇ ਹਨ। ਇਨ੍ਹਾਂ ਫ਼ਿਲਮਾਂ ਦੀ ਸਟੋਰੀਲਾਈਨ ਹਰ ਵਾਰ ਫੈਨਜ਼ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਜਾਂਦੀ ਹੈ, ਜਿਸ ਕਾਰਨ ਦੁਨੀਆ ਭਰ 'ਚ ਇਹ ਫ਼ਿਲਮਾਂ ਸਿਨੇਮਾਘਰਾਂ 'ਚ ਸੁਪਰਹਿੱਟ ਸਾਬਤ ਹੋਈਆਂ। ਸਾਲ 2021 ਤੇਲਗੂ ਫ਼ਿਲਮਾਂ ਲਈ ਕਾਫੀ ਚੰਗਾ ਰਿਹਾ ਹੈ। ਬੀਤੇ ਸਾਲ 'ਚ ਰਿਲੀਜ਼ ਹੋਈਆਂ ਕਈ ਤੇਲਗੂ ਫ਼ਿਲਮਾਂ ਨੇ ਧਮਾਕੇਦਾਰ ਕਮਾਈ ਕੀਤੀ ਸੀ ਅਤੇ ਹੁਣ ਵੀ ਕਰ ਰਹੀਆਂ ਹਨ। ਇਨ੍ਹਾਂ ਫ਼ਿਲਮਾਂ ਨੂੰ ਹਿੰਦੀ ਬੈਲਟ ਦੇ ਲੋਕਾਂ ਨੇ ਵੀ ਡਬਿੰਗ 'ਚ ਦੇਖਿਆ ਹੈ। 'ਪੁਸ਼ਪਾ', 'ਵਕੀਲ ਸਾਹਬ' ਜਿਹੀਆਂ ਕਈ ਤੇਲਗੂ ਫ਼ਿਲਮਾਂ ਸਾਲ 2021 'ਚ ਰਿਲੀਜ਼ ਹੋਈਆਂ ਸਨ। ਆਓ ਤੁਹਾਨੂੰ ਉਨ੍ਹਾਂ 5 ਫ਼ਿਲਮਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਨੇ ਦੁਨੀਆ ਭਰ 'ਚ ਬਾਕਸ ਆਫਿਸ 'ਤੇ ਧਮਾਲ ਮਚਾਈ ਹੈ।
1. ਪੁਸ਼ਪਾ ਦਿ ਰਾਈਜ਼
ਅਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਦੀ ਫ਼ਿਲਮ 'ਪੁਸ਼ਪਾ ਦਿ ਰਾਈਜ਼' 17 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਰਿਲੀਜ਼ ਹੁੰਦੇ ਹੀ ਕਈ ਰਿਕਾਰਡਸ ਤੋੜ ਦਿੱਤੇ ਸਨ ਅਤੇ ਹੁਣ ਵੀ ਬਿਹਤਰੀਨ ਕਮਾਈ ਕਰ ਰਹੀ ਹੈ। ਇਹ ਫ਼ਿਲਮ ਹੁਣ ਤੱਕ ਦੁਨੀਆਭਾਰ 'ਚ 343 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ ਅਤੇ ਬਲਾਕ ਬਸਟਰ ਸਾਬਿਤ ਹੋਈ ਹੈ। ਹੁਣ ਫ਼ਿਲਮ ਦੇ ਦੂਜੇ ਭਾਗ ਦਾ ਫੈਨਜ਼ ਨੇ ਇੰਤਜ਼ਾਰ ਸ਼ੁਰੂ ਕਰ ਦਿੱਤਾ ਹੈ, ਜੋ ਇਸੇ ਸਾਲ ਹੀ ਰਿਲੀਜ਼ ਹੋਵੇਗਾ।
2. ਵਕੀਲ ਸਾਹਬ
ਟਾਲੀਵੁੱਡ ਸਟਾਰ ਪਵਨ ਕਲਿਆਣ ਦੀ ਫ਼ਿਲਮ 'ਵਕੀਲ ਸਾਹਬ' 8 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਬਾਲੀਵੁੱਡ ਫ਼ਿਲਮ ਦਾ ਤੇਲਗੂ ਰੀਮੇਕ ਸੀ। ਇਸ ਫ਼ਿਲਮ 'ਚ ਪਵਨ ਕਲਿਆਣ ਵਕੀਲ ਦੇ ਕਿਰਦਾਰ 'ਚ ਨਜ਼ਰ ਆਏ ਸਨ। ਫ਼ਿਲਮ ਨੇ ਕਾਫੀ ਸੁਰਖੀਆਂ ਬਟੋਰੀਆਂ ਅਤੇ ਇਸ ਨੇ ਪਹਿਲੇ ਹੀ ਹ਼ਫਤੇ 'ਚ ਦੁਨੀਆਭਰ 'ਚ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਸੀ। ਕੋਰੋਨਾ ਮਹਾਮਾਰੀ ਦੇ ਚਲਦਿਆਂ ਦੂਜੇ ਹਫਤੇ 'ਚ ਫ਼ਿਲਮ ਦਾ ਕਲੈਕਸ਼ਨ ਘੱਟ ਹੋ ਗਿਆ ਸੀ, ਜਿਸ ਦੇ ਚਲਦੇ ਇਸ ਨੂੰ ਫਿਰ ਓ. ਟੀ. ਟੀ. ਪਲੇਟਫਾਰਮ 'ਤੇ ਰਿਲੀਜ਼ ਕੀਤਾ ਗਿਆ ਸੀ।
3. ਅਖੰਡਾ
ਨੰਦਾਮੁਰੀ ਬਾਲਕ੍ਰਿਸ਼ਨ ਦੀ ਫ਼ਿਲਮ 'ਅਖੰਡਾ' ਐਕਸ਼ਨ ਡਰਾਮਾ ਫਿਲਮ ਸੀ। ਇਹ ਸਾਲ 2021 ਦੀ ਸੁਪਰਹਿੱਟ ਤੇਲਗੂ ਫ਼ਿਲਮਾਂ 'ਚੋਂ ਇੱਕ ਹੈ। ਇਸ ਫ਼ਿਲਮ ਨੇ ਦੁਨੀਆਭਰ 'ਚ ਕਰੀਬ 137 ਕਰੋੜ ਦਾ ਕਾਰੋਬਾਰ ਕੀਤਾ ਸੀ। ਇਹ ਬੀਤੇ ਸਾਲ ਦੀ ਬਲਾਕਬਸਟਰ ਫ਼ਿਲਮਾਂ 'ਚੋਂ ਇੱਕ ਹੈ।
4. ਉਪੇਨਾ
ਤੇਲਗੂ ਫ਼ਿਲਮ 'ਉਪੇਨਾ' ਨਾਲ ਇੰਡਸਟਰੀ 'ਚ ਵੈਸ਼ਣਵ ਤੇਜ ਅਤੇ ਕ੍ਰਿਤੀ ਸ਼ੈੱਟੀ ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਦੀ ਡੈਬਿਊ ਫ਼ਿਲਮ ਹੀ ਸੁਪਰਹਿੱਟ ਸਾਬਿਤ ਹੋਈ ਸੀ। ਇਸ ਫ਼ਿਲਮ ਦੀ ਕਹਾਣੀ ਆਨਰ ਕਿਲਿੰਗ ਨੂੰ ਲੈ ਕੇ ਸੀ, ਜਿਸ ਨੂੰ ਦੇਖਣ ਤੋਂ ਬਾਅਦ ਆਡੀਅੰਸ ਹੈਰਾਨ ਰਹਿ ਗਈ ਸੀ। 'ਉਪੇਨਾ' ਦੀ ਤਰੀਫ਼ ਤੇਲਗੂ ਇੰਡਸਟਰੀ ਦੇ ਕਈ ਵੱਡੇ ਕਲਾਕਾਰਾਂ ਨੇ ਕੀਤੀ ਸੀ। ਇਸ ਫ਼ਿਲਮ ਨੇ ਕਰੀਬ 93 ਕਰੋੜ ਦਾ ਕਾਰੋਬਾਰ ਕੀਤਾ ਸੀ।
5. ਜਥੀ ਰਤਨਾਲੂ
ਮਹੇਸ਼ ਬਾਬੂ ਦੇ ਡਾਇਰੈਕਸ਼ਨ 'ਚ ਬਣੀ 'ਜਥੀ ਰਤਨਾਲੂ' 'ਚ ਨਵੀਨ ਪਾਲੀਸ਼ੇਟੀ ਲੀਡ ਕਿਰਦਾਰ 'ਚ ਨਜ਼ਰ ਆਏ ਸਨ। ਇਹ ਇੱਕ ਕਾਮਿਕ ਡਰਾਮਾ ਫ਼ਿਲਮ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਸੀ।