2020 ਇਨ੍ਹਾਂ ਸਿਤਾਰਿਆਂ ਲਈ ਰਿਹੈ ਬਹੁਤ ਬੁਰਾ, ਨਹੀਂ ਰਿਲੀਜ਼ ਹੋਈ ਇਕ ਵੀ ਫ਼ਿਲਮ

Thursday, Dec 31, 2020 - 05:12 PM (IST)

2020 ਇਨ੍ਹਾਂ ਸਿਤਾਰਿਆਂ ਲਈ ਰਿਹੈ ਬਹੁਤ ਬੁਰਾ, ਨਹੀਂ ਰਿਲੀਜ਼ ਹੋਈ ਇਕ ਵੀ ਫ਼ਿਲਮ

ਮੁੰਬਈ: ਕੋਰੋਨਾ ਕਾਲ ਦੇ ਚੱਲਦੇ ਬਾਲੀਵੁੱਡ ਇੰਡਸਟਰੀ ’ਤੇ ਕਾਫ਼ੀ ਮਾੜਾ ਅਸਰ ਪਿਆ। ਕੋਵਿਡ ਦੇ ਚੱਲਦੇ ਸਿਨੇਮਾ ਹਾਲ ਦੇ ਬੰਦ ਹੋਣ ਨਾਲ ਫ਼ਿਲਮ ਇੰਡਸਟਰੀ ਨੂੰ ਕਾਫ਼ੀ ਨੁਕਸਾਨ ਵੀ ਝੱਲਣਾ ਪਿਆ ਪਰ ਹੁਣ ਪੂਰੇ ਦੇਸ਼ ’ਚ ਸਿਨੇਮਾ ਹਾਲ ਖੋਲ੍ਹ ਦਿੱਤੇ ਗਏ ਹਨ। ਸਾਲ 2020 ’ਚ ਸਿਨੇਮਾ ਹਾਲ ਬੰਦ ਹੋਣ ਕਾਰਨ ਕਈ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਰਿਲੀਜ਼ ਨਹੀਂ ਹੋ ਪਾਈਆਂ। ਉੱਧਰ ਕਈ ਫ਼ਿਲਮਾਂ ਦੀ ਸ਼ੂਟਿੰਗ ਵੀ ਕੋਵਿਡ-19 ਦੀ ਵਜ੍ਹਾ ਨਾਲ ਰੋਕ ਦਿੱਤੀ ਗਈ। 
ਸਲਮਾਨ ਖ਼ਾਨ
ਸਲਮਾਨ ਖ਼ਾਨ ਹਰ ਸਾਲ ਈਦ ਦੇ ਮੌਕੇ ’ਤੇ ਆਪਣੇ ਪ੍ਰਸ਼ੰਸਕਾਂ ਲਈ ਫ਼ਿਲਮ ਨੂੰ ਰਿਲੀਜ਼ ਕਰਦੇ ਹਨ। ਉਨ੍ਹਾਂ ਦੀ ਮੋਸਟ ਅਵੇਟੇਡ ਫ਼ਿਲਮ ‘ਰਾਧੇठ: ਯੋਰ ਮੋਸਟ ਵਾਂਟੇਡ ਭਾਈ’ ਈਦ ’ਤੇ ਰਿਲੀਜ਼ ਨਹੀਂ ਹੋ ਪਾਈ ਅਤੇ ਕੋਰੋਨਾ ਦੀ ਵਜ੍ਹਾ ਨਾਲ ਸਭ ਕੁਝ ਚੌਪਟ ਹੋ ਗਿਆ ਹੈ। ਹਾਲ ਹੀ ’ਚ ਸਲਮਾਨ ਖ਼ਾਨ ਨੇ ਆਪਣੇ ਜਨਮਦਿਨ ਦੇ ਮੌਕੇ ’ਤੇ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਦੱਸੀ। ਫ਼ਿਲਮ ‘ਰਾਧੇ: ਯੋਰ ਮੋਸਟ ਵਾਂਟੇਡ ਭਾਈ’ ਅਗਲੇ ਸਾਲ ਈਦ ਦੇ ਮੌਕੇ ’ਤੇ ਰਿਲੀਜ਼ ਹੋਵੇਗੀ। 

PunjabKesari
ਸ਼ਾਹਰੁਖ ਖ਼ਾਨ
ਸ਼ਾਹਰੁਖ ਖ਼ਾਨ ਦੋ ਸਾਲ ਤੋਂ ਕਿਸੇ ਵੀ ਫ਼ਿਲਮ ’ਚ ਨਜ਼ਰ ਨਹÄ ਆਏ ਹਨ। ਸ਼ਾਹਰੁਖ ਖ਼ਾਨ ਆਖਿਰੀ ਵਾਰ ਸਾਲ 2018 ’ਚ ਰਿਲੀਜ਼ ਹੋਈ ਫ਼ਿਲਮ ‘ਜ਼ੀਰੋ’ ’ਚ ਦਿਖਾਈ ਦਿੱਤੇ ਸਨ। ਇਸ ਸਾਲ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਸ਼ਾਹਰੁਖ ਖ਼ਾਨ ਸਿਲਵਰ ਸਕ੍ਰੀਨ ’ਤੇ ਵਾਪਸ ਆਉਣਗੇ ਪਰ ਅਜਿਹਾ ਨਹੀਂ ਹੋ ਪਾਇਆ। ਇਨੀਂ ਦਿਨੀਂ ਸ਼ਾਹਰੁਖ ਖ਼ਾਨ ਆਪਣੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ਕਰ ਰਹੇ ਹਨ। 

PunjabKesari
ਆਮਿਰ ਖ਼ਾਨ
ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਹਾਲ ਹੀ ’ਚ ਕਰੀਨਾ ਕਪੂਰ ਖ਼ਾਨ ਦੇ ਨਾਲ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ। ਮਿਸਟਰ ਪਰਫੈਕਨਿਸਟ ਲਈ ਵੀ ਸਾਲ 2020 ਕਾਫ਼ੀ ਬੁਰਾ ਸਾਬਿਤ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਫ਼ਿਲਮ ‘ਲਾਲ ਸਿੰਘ ਚੱਡਾ’ ’ਚ ਜ਼ਲਦ ਨਜ਼ਰ ਆਉਣਗੇ। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਵੀ ਹੈ। ਇਸ ਫ਼ਿਲਮ ਨੂੰ ਅਗਲੇ ਸਾਲ ਕਿ੍ਰਸਮਿਸ ਦੇ ਮੌਕੇ ਰਿਲੀਜ਼ ਕੀਤਾ ਜਾਵੇਗਾ। 

PunjabKesari
ਰਣਵੀਰ ਸਿੰਘ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਫਿਲਮ ‘83’ ’ਚ ਨਜ਼ਰ ਆਉਣਗੇ। ਇਹ ਫ਼ਿਲਮ ਸਾਲ 1983 ’ਚ ਭਾਰਤੀ ਕ੍ਰਿਕਟ ਟੀਮ ਦੇ ਵਰਲ਼ਡ ਕੱਪ ਦੇ ਜਿੱਤਣ ’ਤੇ ਬਣਾਈ ਹੈ। ਇਸ ਫ਼ਿਲਮ ’ਚ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਪਾਦੁਕੋਣ ਦੇ ਨਾਲ ਨਜ਼ਰ ਆਉਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਫ਼ਿਲਮ ਇਸ ਸਾਲ ਰਿਲੀਜ਼ ਹੋਣੀ ਸੀ ਪਰ ਕੋਰੋਨਾ ਦੀ ਵਜ੍ਹਾ ਨਾਲ ਇਸ ਦੀ ਰਿਲੀਜਿੰਗ ’ਤੇ ਗ੍ਰਹਿਣ ਲੱਗ ਗਿਆ। 

PunjabKesari
ਸ਼ਹਿਦ ਕਪੂਰ
ਉੱਧਰ ਸ਼ਾਹਿਦ ਕਪੂਰ ਦੀ ਆਉਣ ਵਾਲੀ ਫ਼ਿਲਮ ‘ਜਰਸੀ’ ਵੀ ਇਸ ਸਾਲ ਰਿਲੀਜ਼ ਹੋਣੀ ਸੀ ਪਰ ਕੋਰੋਨਾ ਕਾਰਨ ਇਸ ਫ਼ਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਸ਼ਾਹਿਦ ਕਪੂਰ ਇਨੀਂ ਦਿਨੀਂ ਆਪਣੀ ਫ਼ਿਲਮ ਦੀ ਸ਼ੂਟਿੰਗ ’ਚ ਬਿੱਜੀ ਚੱਲ ਰਹੇ ਹਨ।


author

Aarti dhillon

Content Editor

Related News