ਅਨੁਰਾਗ ਕਸ਼ਅਪ ਦੀ ਫਿਲਮ ‘ਨਿਸ਼ਾਨਚੀ’ ਦਾ ਟ੍ਰੇਲਰ ਲਾਂਚ
Thursday, Sep 04, 2025 - 10:51 AM (IST)

ਐਂਟਰਟੇਨਮੈਂਟ ਡੈਸਕ- ਐੱਮ.ਜੀ.ਐੱਮ. ਸਟੂਡੀਓਜ਼ ਇੰਡੀਆ ਨੇ ਬੁੱਧਵਾਰ ਨੂੰ ਸਿਨੇਮਾਈ ਰਿਲੀਜ਼ ‘ਨਿਸ਼ਾਨਚੀ’ ਦਾ ਟ੍ਰੇਲਰ ਰਿਲੀਜ਼ ਕੀਤਾ। ਅਨੁਰਾਗ ਕਸ਼ਅਪ ਦੁਆਰਾ ਨਿਰਦੇਸ਼ਿਤ ਇਹ ਅਸਲੀ ਦੇਸੀ ਮਸਾਲਾ ਐਂਟਰਟੇਨਰ ਦਰਸ਼ਕਾਂ ਨੂੰ ਵੱਡੇ ਪਰਦੇ ’ਤੇ ਇਕ ਸ਼ਾਨਦਾਰ ਸਿਨੇਮਾਈ ਅਨੁਭਵ ਕਰਵਾਏਗਾ। ਫਿਲਮ ਵਿਚ ਡੈਬਿਊ ਕਰ ਰਹੇ ਐਸ਼ਵਰਿਆ ਠਾਕਰੇ ਡਬਲ ਰੋਲ ਵਿਚ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਅਜੈ ਰਾਏ ਅਤੇ ਰੰਜਨ ਸਿੰਘ ਨੇ ਜਾਰ ਪਿਕਚਰਜ਼ ਦੇ ਬੈਨਰ ਹੇਠ, ਫਲਿਪ ਫਿਲਮਜ਼ ਦੇ ਸਹਿਯੋਗ ਨਾਲ ਕੀਤਾ ਹੈ।
ਵੇਦਿਕਾ ਪਿੰਟੋ, ਮੋਨਿਕਾ ਪੰਵਾਰ, ਮੁਹੰਮਦ ਜੀਸ਼ਾਨ ਅਯੂਬ ਅਤੇ ਕੁਮੁਦ ਮਿਸ਼ਰਾ ਜਿਹੇ ਬਹੁਮੁਖੀ ਕਲਾਕਾਰਾਂ ਦੀਆਂ ਮਹੱਤਵਪੂਰਣ ਭੂਮਿਕਾਵਾਂ ਨਾਲ ‘ਨਿਸ਼ਾਨਚੀ’ 19 ਸਤੰਬਰ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਲਈ ਤਿਆਰ ਹੈ।