ਕੁੱਟਮਾਰ ਮਾਮਲੇ ’ਚ ਸੈਫ ਅਲੀ ਖ਼ਾਨ ਖ਼ਿਲਾਫ਼ ਸੁਣਵਾਈ 15 ਜੂਨ ਨੂੰ

Monday, May 15, 2023 - 11:10 AM (IST)

ਕੁੱਟਮਾਰ ਮਾਮਲੇ ’ਚ ਸੈਫ ਅਲੀ ਖ਼ਾਨ ਖ਼ਿਲਾਫ਼ ਸੁਣਵਾਈ 15 ਜੂਨ ਨੂੰ

ਮੁੰਬਈ (ਭਾਸ਼ਾ) - ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ 2 ਹੋਰ ਲੋਕਾਂ ਖ਼ਿਲਾਫ਼ ਮੁੰਬਈ ਦੇ ਇਕ ਹੋਟਲ ’ਚ ਦੱਖਣ ਅਫਰੀਕੀ ਕਾਰੋਬਾਰੀ ਅਤੇ ਉਸ ਦੇ ਸਹੁਰੇ ਨਾਲ ਕਥਿਤ ਕੁੱਟਮਾਰ ਦੀ ਘਟਨਾ ਤੋਂ 11 ਸਾਲ ਬਾਅਦ ਇਸ ਦੀ ਸੁਣਵਾਈ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ

ਐਸਪਲੇਨੇਡ ਅਦਾਲਤ ਦੇ ਐਡੀਸ਼ਨਲ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਨੇ 24 ਅਪ੍ਰੈਲ ਨੂੰ ਸੈਫ ਅਲੀ ਖ਼ਾਨ ਅਤੇ ਉਨ੍ਹਾਂ ਦੇ 2 ਦੋਸਤਾਂ-ਸ਼ਕੀਲ ਲੜਾਕ ਅਤੇ ਬਿਲਾਲ ਅਮਰੋਹੀ ਖ਼ਿਲਾਫ਼ ਦੋਸ਼ ਤੈਅ ਕੀਤੇ।

ਇਹ ਖ਼ਬਰ ਵੀ ਪੜ੍ਹੋ : ਮੀਕਾ ਸਿੰਘ ਨੇ ਪਰਿਣੀਤੀ ਚੋਪੜਾ ਤੇ ਰਾਘਵ ਚੱਡਾ ਦੀ 'ਕੁੜਮਾਈ' ਨੂੰ ਬਣਾਇਆ ਖ਼ਾਸ, ਗੀਤਾਂ 'ਤੇ ਨਚਾਇਆ ਜੋੜਾ

ਅਦਾਲਤ ਨੇ ਇਸ ਮਾਮਲੇ ’ਚ ਬਿਆਨ ਦਰਜ ਕਰਾਉਣ ਲਈ ਗਵਾਹਾਂ ਨੂੰ ਵੀ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ, ਜਿਸ ਨਾਲ ਸੁਣਵਾਈ ਦਾ ਰਸਤਾ ਸਾਫ ਹੋ ਗਿਆ ਹੈ। ਇਸ ਮਾਮਲੇ ’ਚ ਅਗਲੀ ਸੁਣਵਾਈ 15 ਜੂਨ ਨੂੰ ਹੋਵੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News