ਦਿਲਜੀਤ ਦੇ ਮੁਰੀਦ ਹੋਏ ਹਨੀ ਸਿੰਘ, IIFA 2024 'ਚ ਕੀਤੀ ਰੱਜ ਕੇ ਤਰੀਫ਼

Sunday, Sep 29, 2024 - 05:00 PM (IST)

ਦਿਲਜੀਤ ਦੇ ਮੁਰੀਦ ਹੋਏ ਹਨੀ ਸਿੰਘ, IIFA 2024 'ਚ ਕੀਤੀ ਰੱਜ ਕੇ ਤਰੀਫ਼

ਮੁੰਬਈ (ਬਿਊਰੋ) : ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਯੋ ਯੋ ਹਨੀ ਸਿੰਘ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਨ੍ਹਾਂ ਨੇ ‘ਬ੍ਰਾਊਨ ਰੰਗ’, ‘ਬਲੂ ਆਈਜ਼’, ‘ਅੰਗਰੇਜ਼ੀ ਬੀਟ’ ਅਤੇ ਹੋਰ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਪਿਆਰ ਕਰਦੇ ਹਨ। ਹਾਲ ਹੀ ‘ਚ ਹਨੀ ਸਿੰਘ ਨੇ ਆਬੂ ਧਾਬੀ ‘ਚ ਚੱਲ ਰਹੇ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਵਾਰਡਸ (ਆਈਫਾ 2024) ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਸਫ਼ਲਤਾ ਦਾ ਅਸਲੀ ਅਤੇ ਮੂਲ ਮੰਤਰ ਦੱਸਿਆ। ਹਨੀ ਸਿੰਘ ਨੇ ਕਿਹਾ, ''ਜ਼ਿੰਦਗੀ ‘ਚ ਹਰ ਕੰਮ ਕਰਨ ਲਈ ਹਿੰਮਤ ਜ਼ਰੂਰੀ ਹੁੰਦੀ ਹੈ। ਮੈਂ ਨਵੀਂ ਦਿੱਲੀ ਦੇ ਇੱਕ ਛੋਟੇ ਜਿਹੇ ਪਿੰਡ ਕਰਮਪੁਰਾ ਤੋਂ ਹਾਂ। ਅੱਜ, ਮੈਂ ਇੱਥੇ ਆਈਫਾ ਵਰਗੇ ਗਲੋਬਲ ਈਵੈਂਟ 'ਚ ਖੜ੍ਹਾ ਹਾਂ, ਜੋ ਮੈਨੂੰ ਵਾਪਸ ਲੈ ਕੇ ਆਇਆ ਹੈ ਉਹ ਹੈ ਸਾਹਸ। ਹਨੀ ਸਿੰਘ 2010 ਦੇ ਦਹਾਕੇ 'ਚ ਹਿੰਦੀ ਸੰਗੀਤ ਉਦਯੋਗ ਦੇ ਸਭ ਤੋਂ ਵੱਧ ਮੰਗ ਵਾਲੇ ਕਲਾਕਾਰਾਂ 'ਚੋਂ ਇੱਕ ਸਨ।

ਇਹ ਖ਼ਬਰ ਵੀ ਪੜ੍ਹੋ ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

ਬਾਇਪੋਲਰ ਡਿਸਆਰਡਰ ਦਾ ਸ਼ਿਕਾਰ ਹੋਏ ਹਨੀ ਸਿੰਘ ਆਪਣੇ ਕਰੀਅਰ ਦੇ ਸਿਖਰ ‘ਤੇ ਹਨੀ ਸਿੰਘ ਬਾਇਪੋਲਰ ਡਿਸਆਰਡਰ ਦਾ ਸ਼ਿਕਾਰ ਹੋਏ ਸਨ, ਜਿਸ ਕਾਰਨ ਉਹ ਕਈ ਸਾਲਾਂ ਤੱਕ ਮਨੋਰੰਜਨ ਇੰਡਸਟਰੀ ਤੋਂ ਦੂਰ ਰਹੇ। ਇਲਾਜ ਅਤੇ ਆਪਣੀ ਇੱਛਾ ਸ਼ਕਤੀ ਦੀ ਮਦਦ ਨਾਲ, ਉਹ ਸੰਗੀਤ ਦੀ ਦੁਨੀਆ 'ਚ ਵਾਪਸ ਪਰਤੇ। ਸੰਗੀਤ ਅਤੇ ਕਲਾ 'ਚ AI ਦੀ ਵਧਦੀ ਵਰਤੋਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ, ''ਮੈਨੂੰ ਤਕਨਾਲੋਜੀ ਅਤੇ ਕਲਾ ਦਾ ਮਿਸ਼ਰਣ ਪਸੰਦ ਹੈ। AI ਖਾਸ ਕਰਕੇ ਸੰਗੀਤ ਲਈ ਅਦਭੁਤ ਹੈ।''

ਹਨੀ ਸਿੰਘ ਨੇ ਇੱਕ ਉਦਾਹਰਨ ਰਾਹੀਂ ਇਸ ਗੱਲ ਨੂੰ ਸਮਝਾਇਆ। ਉਨ੍ਹਾਂ ਨੇ ਕਿਹਾ, ''ਦਿੱਲੀ ਦੇ ਇੱਕ ਲੜਕੇ (ਅੰਸ਼ੁਮਨ ਸ਼ਰਮਾ) ਨੇ ਮੁਹੰਮਦ ਰਫ਼ੀ ਸਾਹਿਬ ਦੀ ਆਵਾਜ਼ ਅਤੇ ਏਆਰ ਰਹਿਮਾਨ ਦੀ ਰਚਨਾ ‘ਜੋਧਾ ਅਕਬਰ’ ਦਾ ਏ. ਆਈ. ਟਰੈਕ ਬਣਾਇਆ ਹੈ। ਜਦੋਂ ਮੈਂ ਇਸ ਨੂੰ ਪਹਿਲੀ ਵਾਰ ਸੁਣਿਆ, ਮੈਂ ਸੋਚਿਆ ਕਿ ਇਹ ਅਦਭੁਤ ਸੀ।'' ਇਸ ਦੇ ਨਾਲ ਹੀ ਗਾਇਕ ਨੇ ਇਸ ਦੀ ਜ਼ਿਆਦਾ ਵਰਤੋਂ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ AI ਹੋਵੇ, ਸੰਗੀਤ ਹੋਵੇ, ਟੈਕਨਾਲੋਜੀ ਹੋਵੇ, ਕੰਪਿਊਟਰ ਸਾਇੰਸ ਹੋਵੇ, ਸ਼ਰਾਬ ਹੋਵੇ ਜਾਂ ਪਾਰਟੀਬਾਜ਼ੀ ਹੋਵੇ, ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਕਰਨਾ ਬੁਰਾ ਹੈ।

ਇਹ ਖ਼ਬਰ ਵੀ ਪੜ੍ਹੋ KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ

ਇਸ ਦੌਰਾਨ ਹਨੀ ਸਿੰਘ ਨੇ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਵੀ ਤਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਇੱਕ ਸਿੱਖ ਪਰਿਵਾਰ 'ਚੋਂ ਆਏ ਲੜਕੇ (ਦਿਲਜੀਤ ਦੋਸਾਂਝ) ਨੇ ਜੋ ਕੀਤਾ ਹੈ, ਉਹ ਅਸਲ 'ਚ ਵੱਖਰਾ ਹੈ। ਉਨ੍ਹਾਂ ਦੀ ਹਿੰਮਤ, ਉਨ੍ਹਾਂ ਦੀ ਯੋਗਤਾ ਅਤੇ ਉਨ੍ਹਾਂ ਦਾ ਜਨੂੰਨ ਉਸ ਦੇ ਕੰਮ 'ਚ ਝਲਕਦਾ ਹੈ। ਇਹ ਬਿਲਕੁਲ ਨਹੀਂ ਬਦਲਿਆ ਹੈ। ਉਹ ਉਹੀ ਦਿਲਜੀਤ ਦੋਸਾਂਝ ਹੈ, ਜਿਸ ਨਾਲ ਮੈਂ 'ਦਿ ਨੈਕਸਟ ਲੈਵਲ' ਐਲਬਮ 'ਚ ਕੰਮ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News