2 ਅਕਤੂਬਰ 2025 ਨੂੰ ਰਿਲੀਜ਼ ਹੋਵੇਗੀ ‘ਕੰਤਾਰਾ ਚੈਪਟਰ 1’

Monday, Nov 18, 2024 - 01:26 PM (IST)

2 ਅਕਤੂਬਰ 2025 ਨੂੰ ਰਿਲੀਜ਼ ਹੋਵੇਗੀ ‘ਕੰਤਾਰਾ ਚੈਪਟਰ 1’

ਮੁੰਬਈ- ‘ਕੰਤਾਰਾ : ਚੈਪਟਰ 1’ ਅਜੋਕੇ ਸਮੇਂ ਦੀਆਂ ਬਹੁਤ ਉਡੀਕੀਆਂ ਜਾ ਰਹੀਆਂ ਕੰਨੜ ਫਿਲਮਾਂ ਵਿਚੋਂ ਇਕ ਹੈ, 2 ਅਕਤੂਬਰ, 2025 ਨੂੰ ਦਸਹਿਰੇ ਮੌਕੇ ਰਿਲੀਜ਼ ਹੋਵੇਗੀ। ਹੋਮਬਲੇ ਫਿਲਮਜ਼ ਦੀ ਪੈਨ-ਇੰਡੀਆ ਫਿਲਮ ‘ਕੰਤਾਰਾ’ ਦੀ ਸਫਲਤਾ ਤੋਂ ਬਾਅਦ, ਨਿਰਮਾਤਾ ਹੁਣ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਹਨ। ਇਸ ਸੈੱਟ ਵਿਚ, ਇਮਾਰਤਾਂ ਦੇ ਨਾਲ ਆਲੇ-ਦੁਆਲੇ ਦਾ ਮਾਹੌਲ ਬਣਾਇਆ ਗਿਆ ਹੈ ਜੋ ਅਸਲੀ ਦਿਖਾਈ ਦਿੰਦੀਆਂ ਹਨ। ਅਦਾਕਾਰ-ਨਿਰਦੇਸ਼ਕ ਰਿਸ਼ਭ ਸ਼ੈੱਟੀ ਨੇ ਇਸ ਕਿਰਦਾਰ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਕੇਰਲਾ ਦੇ ਸਭ ਤੋਂ ਪੁਰਾਣੇ ਮਾਰਸ਼ਲ ਆਰਟਸ ਵਿਚੋਂ ਇਕ ‘ਕਲਾਰੀਪਯੱਟੂ’ ਦੀ ਸਿਖਲਾਈ ਲਈ ਹੈ।

ਇਹ ਵੀ ਪੜ੍ਹੋ- Garry Sandhu 'ਤੇ ਸ਼ੋਅ ਦੌਰਾਨ ਹੋਇਆ ਹਮਲਾ

ਮੇਕਰਸ ਨੇ ‘ਕੰਤਾਰਾ: ਚੈਪਟਰ 1’ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ। ਹੋਮਬਲ ਦੇ ਵਿਜ਼ਨ, ਰਿਸ਼ਭ ਸ਼ੈੱਟੀ ਦੀ ਮਿਹਨਤ ਅਤੇ ਪਹਿਲੇ ਅਧਿਆਏ ਦੀ ਸਫਲਤਾ ਨਾਲ, ਇਹ ਫਿਲਮ ਸਿਨੇਮਾ ਵਿਚ ਇਕ ਹੋਰ ਵੱਡੀ ਪ੍ਰਾਪਤੀ ਲਈ ਤਿਆਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News