‘ਸਟਾਰ ਵਾਰਜ਼ : ਦਿ ਮੈਂਡਲੋਰੀਅਨ ਐਂਡ ਗ੍ਰੋਗੁ’ ਦਾ ਹਿੰਦੀ ’ਚ ਟ੍ਰੇਲਰ ਰਿਲੀਜ਼

Tuesday, May 05, 2026 - 12:50 PM (IST)

‘ਸਟਾਰ ਵਾਰਜ਼ : ਦਿ ਮੈਂਡਲੋਰੀਅਨ ਐਂਡ ਗ੍ਰੋਗੁ’ ਦਾ ਹਿੰਦੀ ’ਚ ਟ੍ਰੇਲਰ ਰਿਲੀਜ਼

ਮੁੰਬਈ- ਹਾਲੀਵੁੱਡ ਫ਼ਿਲਮ ‘ਸਟਾਰ ਵਾਰਜ਼ : ਦਿ ਮੈਂਡਲੋਰੀਅਨ ਐਂਡ ਗ੍ਰੋਗੁ’ ਦਾ ਟ੍ਰੇਲਰ ਹਿੰਦੀ ’ਚ ਰਿਲੀਜ਼ ਹੋ ਗਿਆ ਹੈ। ਇਸ ਨਵੀਂ ਸਟਾਰ ਵਾਰਜ਼ ਐਡਵੈਂਚਰ ਫ਼ਿਲਮ ’ਚ ਪੇਡਰੋ ਪਾਸਕਲ, ਸਿਗੋਰਨੀ ਵੀਵਰ ਅਤੇ ਜੇਰੇਮੀ ਐਲਨ ਵ੍ਹਾਈਟ ਵਰਗੇ ਅਦਾਕਾਰ ਨਜ਼ਰ ਆਉਣਗੇ। ਫ਼ਿਲਮ 22 ਮਈ ਨੂੰ ਭਾਰਤ ’ਚ ਸਿਨੇਮਾਘਰਾਂ ਅਤੇ ਆਈਮੈਕਸ ’ਚ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ। ਫ਼ਿਲਮ ਸਾਮਰਾਜ ਦੇ ਪਤਨ ਤੋਂ ਬਾਅਦ ਮੈਂਡਲੋਰੀਅਨ (ਡਿਨ ਜਾਰਿਨ) ਅਤੇ ਗ੍ਰੋਗੁ ਦੇ ਨਵੇਂ ਮਿਸ਼ਨ ’ਤੇ ਬੇਸਡ ਹੈ ਅਤੇ ਨਿਊ ਰਿਪਬਲਿਕ ਨੂੰ ਦੁਸ਼ਮਣਾਂ ਤੋਂ ਬਚਾਉਂਦੇ ਹਨ।

ਫ਼ਿਲਮ ਦਾ ਨਿਰਦੇਸ਼ਨ ਜੌਨ ਫੇਵਰੂ ਨੇ ਕੀਤਾ ਹੈ ਅਤੇ ਕਹਾਣੀ ਜੌਨ ਫੇਵਰੂ, ਡੇਵ ਫਿਲੋਨੀ ਅਤੇ ਨੋਆ ਕਲੂਰ ਨੇ ਮਿਲ ਕੇ ਲਿਖੀ ਹੈ। ਫ਼ਿਲਮ ਦਾ ਨਿਰਮਾਣ ਜੌਨ ਫੇਵਰੂ, ਕੈਥਲੀਨ ਕੈਨੇਡੀ, ਡੇਵ ਫਿਲੋਨੀ ਅਤੇ ਇਆਨ ਬ੍ਰਾਈਸ ਨੇ ਕੀਤਾ ਹੈ, ਜਦੋਂ ਕਿ ਕਾਰਜਕਾਰੀ ਨਿਰਮਾਤਾ ਦੇ ਰੂਪ ’ਚ ਕਰੇਨ ਗਿਲਕ੍ਰਿਸਟ, ਜੌਨ ਬਾਰਟਨਿਕੀ ਅਤੇ ਕੈਰੀ ਬੇਕ ਜੁੜੇ ਹਨ। ਫ਼ਿਲਮ ਦਾ ਸੰਗੀਤ ਲੁਡਵਿਗ ਗੋਰਾਂਸਨ ਨੇ ਤਿਆਰ ਕੀਤਾ ਹੈ।


author

cherry

Content Editor

Related News