ਫਿਲਮ "ਮੰਤਰ ਮੁਗਧ" ਦਾ ਟ੍ਰੇਲਰ ਰਿਲੀਜ਼

Thursday, Apr 23, 2026 - 02:51 PM (IST)

ਫਿਲਮ "ਮੰਤਰ ਮੁਗਧ" ਦਾ ਟ੍ਰੇਲਰ ਰਿਲੀਜ਼

ਮੁੰਬਈ (ਏਜੰਸੀ)- ਉੜੀਆ ਫਿਲਮ "ਮੰਤਰ ਮੁਗਧ" ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰਾਸ਼ਟਰੀ ਪੁਰਸਕਾਰ ਜੇਤੂ ਅਨੁਪਮ ਪਟਨਾਇਕ ਨੇ ਇਸ ਫਿਲਮ ਨੂੰ ਨਿਰਦੇਸ਼ਤ ਕੀਤਾ ਹੈ। "ਕਰਮਾ" ਅਤੇ "ਗੈਂਗਸ ਆਫ ਪੁਰੀ" ਵਰਗੀਆਂ ਹਿੱਟ ਓਟੀਟੀ ਸੀਰੀਜ਼ਾਂ ਤੋਂ ਬਾਅਦ ' ਮੰਤਰ ਮੁਗਧ'  ਅਮੀਆ ਪਟਨਾਇਕ ਪ੍ਰੋਡਕਸ਼ਨ ਦੁਆਰਾ ਬਣਾਈ ਗਈ ਹੈ। ਇਹ ਫਿਲਮ 600 ਸਾਲ ਪੁਰਾਣੇ ਧਾਰਕੋਟੇ ਪੈਲੇਸ ਵਿੱਚ 45 ਦਿਨਾਂ ਵਿੱਚ ਸ਼ੂਟ ਹੋਈ ਹੈ। ਫਿਲਮ ਵਿੱਚ ਹਾਰਰ, ਕਾਮੇਡੀ, ਰਹੱਸ ਅਤੇ ਕਲਪਨਾ ਦਾ ਮਿਸ਼ਰਣ ਹੈ। ਕਹਾਣੀ 3 ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਗਲਤੀ ਨਾਲ ਇੱਕ ਖੰਡਰ ਮਹਿਲ ਵਿੱਚ ਇੱਕ ਖ਼ਤਰਨਾਕ ਸ਼ਕਤੀ ਨੂੰ ਜਗਾ ਦਿੰਦੇ ਹਨ ਅਤੇ ਫਿਰ ਸ਼ੁਰੂ ਹੁੰਦੀ ਹੈ ਡਰ, ਹਾਸੇ ਅਤੇ ਪਾਗਲਪਨ ਦੀ ਇਕ ਰੋਲਰਕੋਸਟਰ ਰਾਈਡ!

ਇਸ ਫਿਲਮ ਵਿੱਚ ਸਨੋਜ ਕੁਮਾਰ, ਮਨਮਯ ਡੇ, ਸਾਰਥਕ ਭਾਰਦਵਾਜ, ਦੀਪਾਨਵੀਤ ਦਾਸਮੋਹਪਾਤਰਾ, ਸੂਰਿਆਮਈ ਮਹਾਪਾਤਰਾ, ਭੂਮਿਕਾ ਦਾਸ਼, ਹਾਰਾ ਰਥ, ਉਮਾਕਾਂਤ ਸਾਹੂ, ਸੋਮਾ ਹੋਤਾ, ਨਿਸ਼ਾਂਤ ਮਜੀਠੀਆ, ਵਰਸ਼ਾ ਪਟਨਾਇਕ, ਚੌਧਰੀ ਜੈਪ੍ਰਕਾਸ਼ ਦਾਸ, ਆਕਾਸ਼ ਰਾਉਤ, ਇਸਪਾ ਨਾਥ, ਮਹਾਪੰਥਰਾ, ਪੀ. ਪਾਂਡਾ, ਸੁਜੀਤ ਬਰਾਲ, ਰਿਤੇਨ ਪਟਨਾਇਕ ਅਤੇ ਆਸ਼ੀਸ਼ ਰਾਉਤ ਮੁੱਖ ਭੂਮਿਕਾਵਾਂ ਵਿੱਚ ਹਨ। ਕਹਾਣੀ ਅਨੁਪਮ ਪਟਨਾਇਕ ਅਤੇ ਰੋਸ਼ਨ ਬਿਸੋਈ ਨੇ ਮਿਲ ਕੇ ਲਿਖੀ ਹੈ। ਸਕ੍ਰੀਨਪਲੇਅ ਰੋਹਿਤ ਗਹਿਲੋਤ ਅਤੇ ਅਨੁਪਮ ਪਟਨਾਇਕ ਦੁਆਰਾ ਲਿਖਿਆ ਗਿਆ ਹੈ, ਜਦੋਂਕਿ ਡਾਇਲਾਗਸ ਪ੍ਰਣਬ ਰਥ ਦੇ ਹਨ। 'ਮੰਤਰ ਮੁਗਧ' 1 ਮਈ, 2026 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਤਿਆਰ ਹੈ।


author

cherry

Content Editor

Related News