‘ਇੰਡੀਅਨ ਇੰਸਟੀਚਿਊਟ ਆਫ ਜ਼ਾਂਬੀਜ਼’ ਦਾ ਟ੍ਰੇਲਰ ਰਿਲੀਜ਼
Friday, May 01, 2026 - 11:24 AM (IST)
ਮੁੰਬਈ- ਕੁੱਕੂ ਦੀ ਪਹਿਲੀ ਫੀਚਰ ਫ਼ਿਲਮ ‘ਇੰਡੀਅਨ ਇੰਸਟੀਚਿਊਟ ਆਫ਼ ਜ਼ਾਂਬੀਜ਼’ (ਆਈ.ਆਈ. ਜ਼ੈੱਡ) ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ, ਜੋ ਭਾਰਤ ਦੇ ਵਧਦੇ ਹੌਰਰ-ਕਾਮੇਡੀ ਜਾਨਰ ’ਚ ਇਕ ਵੱਖਰੀ ਪਛਾਣ ਬਣਾਉਂਦੇ ਹੋਏ ਖੁਦ ਨੂੰ ਦੇਸ਼ ਦੀ ਪਹਿਲੀ ਕਾਲਜ ਕੈਂਪਸ ’ਤੇ ਆਧਾਰਿਤ ‘ਜ਼ਾਮ-ਕਾਮ’ ਵਜੋਂ ਸਥਾਪਿਤ ਕਰਦਾ ਹੈ।

ਗਗਨਜੀਤ ਸਿੰਘ ਅਤੇ ਆਲੋਕ ਦਿਵੇਦੀ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਨੂੰ ਕੁੰਜ ਸੰਘਵੀ ਨੇ ਪ੍ਰੋਡਿਊਸ ਕੀਤਾ ਹੈ, ਜਦ ਕਿ ਇਸ ਦੀ ਕਹਾਣੀ ਹੁਸੈਨ ਦਲਾਲ ਅਤੇ ਅੱਬਾਸ ਦਲਾਲ ਨੇ ਲਿਖੀ ਹੈ, ਜੋ ‘ਯੇਹ ਜਵਾਨੀ ਹੈ ਦੀਵਾਨੀ’ ਅਤੇ ‘ਫਰਜ਼ੀ’ ਵਰਗੇ ਪ੍ਰਾਜੈਕਟਾਂ ਲਈ ਜਾਣੇ ਜਾਂਦੇ ਹਨ।
ਫ਼ਿਲਮ ’ਚ ਮੋਹਨ ਕਪੂਰ, ਅਨੁਪ੍ਰਿਆ ਗੋਇੰਕਾ, ਜੇਸੀ ਲੀਵਰ, ਸ਼ਿਵਾਨੀ ਪਾਲੀਵਾਲ, ਰੋਜ਼ ਸਰਦਾਨਾ, ਸਚਿਨ ਕਵੇਠਮ ਅਤੇ ਤਨਿਸ਼ਕ ਚੌਧਰੀ ਵਰਗੇ ਸਿਤਾਰੇ ਨਜ਼ਰ ਆਉਣਗੇ। ਇਹ ਫ਼ਿਲਮ ਸਿਨੇਮਾਘਰਾਂ ’ਚ 15 ਮਈ ਨੂੰ ਰਿਲੀਜ਼ ਹੋਵੇਗੀ।
