ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਸੀਰੀਜ਼ ''Lukkhe'' ਦਾ ਟ੍ਰੇਲਰ ਕੀਤਾ ਜਾਰੀ

Friday, May 01, 2026 - 04:59 PM (IST)

ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਸੀਰੀਜ਼ ''Lukkhe'' ਦਾ ਟ੍ਰੇਲਰ ਕੀਤਾ ਜਾਰੀ

ਮੁੰਬਈ (ਏਜੰਸੀ)- ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਪ੍ਰਾਈਮ ਓਰੀਜਨਲ ਸੀਰੀਜ਼ 'ਲੁਖੇ' ਦਾ ਦਮਦਾਰ ਅਤੇ ਰੋਮਾਂਚਕ ਟ੍ਰੇਲਰ ਜਾਰੀ ਕਰ ਦਿੱਤਾ ਹੈ। ਹਿਮਾਂਕ ਗੌੜ ਦੁਆਰਾ ਨਿਰਦੇਸ਼ਤ ਇਹ ਸੀਰੀਜ਼ਵਿਪੁਲ ਡੀ. ਸ਼ਾਹ ਅਤੇ ਰਾਜੇਸ਼ ਬਹਿਲ ਦੁਆਰਾ ਆਪਟੀਮਿਸਟਿਕਸ ਐਂਟਰਟੇਨਮੈਂਟ ਅਤੇ ਵ੍ਹਾਈਟ ਗੁਰੀਲਾ ਐੱਲਐੱਲਪੀ ਦੇ ਬੈਨਰ ਹੇਠ ਬਣਾਈ ਗਈ ਹੈ। ਇਸਨੂੰ ਅਗ੍ਰਿਮ ਜੋਸ਼ੀ ਅਤੇ ਦੇਬੋਜੀਤ ਦਾਸ ਪੁਰਕਾਇਸਥ ਦੁਆਰਾ ਬਣਾਇਆ ਅਤੇ ਨਿਰਮਿਤ ਕੀਤਾ ਗਿਆ ਹੈ। ਇਸ ਸੀਰੀਜ਼ ਵਿੱਚ ਮੁੱਖ ਭੂਮਿਕਾਵਾਂ ਵਿੱਚ ਰਾਸ਼ੀ ਖੰਨਾ ਅਤੇ ਕਿੰਗ ਹਨ। ਜਿੱਥੇ ਕਿੰਗ, ਜੋ ਇੱਕ ਪ੍ਰਸਿੱਧ ਭਾਰਤੀ ਰੈਪਰ, ਗੀਤਕਾਰ ਅਤੇ ਗਾਇਕ ਹਨ, ਇਸ ਸ਼ੋਅ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੇ ਹਨ।

ਇਸ ਤੋਂ ਇਲਾਵਾ ਪਲਕ ਤਿਵਾਰੀ (ਜੋ ਸਟ੍ਰੀਮਿੰਗ ਵਿੱਚ ਆਪਣਾ ਡੈਬਿਊ ਕਰ ਰਹੀ ਹੈ) ਅਤੇ ਲਕਸ਼ਵੀਰ ਸਿੰਘ ਸਰਨ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਨਕੁਲ ਰੋਸ਼ਨ ਸਹਿਦੇਵ, ਕ੍ਰਿਤਿਕਾ ਭਾਰਦਵਾਜ, ਸ਼ਿਵਾਂਕਿਤ ਪਰਿਹਾਰ, ਯੋਗਰਾਜ ਸਿੰਘ ਅਤੇ ਆਇਸ਼ਾ ਰਜ਼ਾ ਮਿਸ਼ਰਾ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਅੱਠ-ਐਪੀਸੋਡਾਂ ਵਾਲੀ ਇਹ ਸੀਰੀਜ਼ 8 ਮਈ ਨੂੰ ਪ੍ਰਾਈਮ ਵੀਡੀਓ 'ਤੇ ਹਿੰਦੀ ਵਿੱਚ ਭਾਰਤ ਸਣੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ ਵਿਸ਼ੇਸ਼ ਤੌਰ 'ਤੇ ਰਿਲੀਜ਼ ਹੋਵੇਗੀ।
 


author

cherry

Content Editor

Related News