6 ਜੂਨ ਨੂੰ ਟ੍ਰਿਬੇਕਾ ਫੈਸਟੀਵਲ ’ਚ ਹੋਵੇਗਾ ‘ਪਿੰਚ’ ਦਾ ਪ੍ਰੀਮੀਅਰ
Friday, Jun 06, 2025 - 04:53 PM (IST)

ਮੁੰਬਈ - ਉੱਤਰਾ ਸਿੰਘ ਫਿਲਮ ‘ਪਿੰਚ’ ਨਾਲ ਨਿਰਦੇਸ਼ਨ ਦੀ ਦੁਨੀਆ ਵਿਚ ਐਂਟਰੀ ਕਰ ਰਹੀ ਹੈ। ਇਸ ਫਿਲਮ ਦੀ ਕਹਾਣੀ ਮਾਂ-ਧੀ ਦੇ ਰਿਸ਼ਤੇ ’ਤੇ ਆਧਾਰਿਤ ਹੈ, ਜਿਸ ਵਿਚ ਇਮੋਸ਼ਨਸ ਦੇ ਨਾਲ ਹਲਕਾ-ਫੁਲਕਾ ਹਿਊਮਰ ਵੀ ਦੇਖਣ ਨੂੰ ਮਿਲੇਗਾ। ਉੱਤਰਾ ਨੇ ਨਾ ਸਿਰਫ ਨਿਰਦੇਸ਼ਨ ਕੀਤਾ ਹੈ, ਸਗੋਂ ਕਹਾਣੀ ਲਿਖੀ, ਪ੍ਰੋਡਿਊਸ ਅਤੇ ਐਕਟਿੰਗ ਵੀ ਕੀਤੀ ਹੈ।
ਫਿਲਮ ‘ਪਿੰਚ’ 6 ਜੂਨ ਨੂੰ ਟ੍ਰਿਬੇਕਾ ਫੈਸਟੀਵਲ ਵਿਚ ਪ੍ਰੀਮੀਅਰ ਲਈ ਤਿਆਰ ਹੈ, ਜਿੱਥੇ ਇਹ ਇੰਟਰਨੈਸ਼ਨਲ ਨੈਰੇਟਿਵ ਮੁਕਾਬਲੇ ਵਿਚ ਹਿੱਸਾ ਲਵੇਗੀ। ‘ਪਿੰਚ’ ਤਿੰਨ ਸਾਲ ਵਿਚ ਪਹਿਲੀ ਅਜਿਹੀ ਭਾਰਤੀ ਫਿਲਮ ਹੈ, ਜਿਸ ਨੂੰ ਇਸ ਖਾਸ ਕੈਟੇਗਰੀ ਵਿਚ ਚੁਣਿਆ ਗਿਆ ਹੈ, ਜੋ ਭਾਰਤੀ ਸਿਨੇਮਾ ਲਈ ਇਕ ਮਾਣ ਵਾਲੀ ਗੱਲ ਹੈ।