''''ਉਸ ਨੂੰ ਪਾਗਲਖ਼ਾਨੇ ਭੇਜ ਦੇਣਾ ਚਾਹੀਦੈ...!'''', ਪਲੇਨ ਕ੍ਰੇਸ਼ ''ਚ ਜ਼ਿੰਦਾ ਬਚੇ ਇਕਲੌਤੇ ਸ਼ਖਸ ਨੂੰ ਸੁਚਿਤਰਾ ਨੇ ਦੱਸਿਆ ਝੂਠਾ

Friday, Jun 20, 2025 - 12:12 PM (IST)

''''ਉਸ ਨੂੰ ਪਾਗਲਖ਼ਾਨੇ ਭੇਜ ਦੇਣਾ ਚਾਹੀਦੈ...!'''', ਪਲੇਨ ਕ੍ਰੇਸ਼ ''ਚ ਜ਼ਿੰਦਾ ਬਚੇ ਇਕਲੌਤੇ ਸ਼ਖਸ ਨੂੰ ਸੁਚਿਤਰਾ ਨੇ ਦੱਸਿਆ ਝੂਠਾ

ਮੁੰਬਈ – ਮਸ਼ਹੂਰ ਅਦਾਕਾਰਾ ਅਤੇ ਗਾਇਕਾ ਸੁਚਿਤਰਾ ਕ੍ਰਿਸ਼ਨਮੂਰਤੀ ਇੱਕ ਵਿਵਾਦਤ ਟਵੀਟ ਕਰਕੇ ਚਰਚਾ 'ਚ ਆ ਗਈ ਹੈ। ਉਨ੍ਹਾਂ ਨੇ ਹਾਲ ਹੀ 'ਚ ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਜ਼ਿੰਦਾ ਬਚੇ ਇਕਲੌਤੇ ਵਿਅਕਤੀ ਵਿਸ਼ਵਾਸ ਕੁਮਾਰ ਰਮੇਸ਼ ਦੀ ਸੱਚਾਈ 'ਤੇ ਸਵਾਲ ਚੁੱਕਿਆ ਹੈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਉਨ੍ਹਾਂ ਦੀ ਖ਼ੂਬ ਆਲੋਚਨਾ ਹੋਈ। ਦੱਸ ਦੇਈਏ ਕਿ ਅਹਿਮਦਾਬਾਦ ਵਿੱਚ ਹਾਲ ਹੀ 'ਚ ਵਾਪਰੇ ਭਿਆਨਕ ਏਅਰ ਇੰਡੀਆ ਪਲੇਨ ਕ੍ਰੈਸ਼ ਵਿੱਚ 242 ਯਾਤਰੀਆਂ ਵਿੱਚੋਂ ਸਿਰਫ ਵਿਸ਼ਵਾਸ ਕੁਮਾਰ ਹੀ ਜ਼ਿੰਦਾ ਬਚਿਆ। ਇਸਨੂੰ ਲੋਕਾਂ ਨੇ ਚਮਤਕਾਰ ਅਤੇ ਰੱਬ ਦੀ ਕਿਰਪਾ ਦੱਸਿਆ। ਹਾਲਾਂਕਿ, ਸੁਚਿਤਰਾ ਨੂੰ ਇਸ ਖ਼ਬਰ 'ਤੇ ਵਿਸ਼ਵਾਸ ਨਹੀਂ ਆਇਆ ਅਤੇ ਉਨ੍ਹਾਂ ਵਿਸ਼ਵਾਸ ਕੁਮਾਰ ਦੇ ਬਚਣ 'ਤੇ ਸਵਾਲ ਚੁੱਕੇ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਅਦਾਕਾਰਾ ਦਾ ਹੋਇਆ ਕਤਲ ! ਘਰ 'ਚ ਹੀ ਮਿਲੀ ਲਾਸ਼

PunjabKesari

ਸੁਚਿਤਰਾ ਨੇ ਵਿਸ਼ਵਾਸ 'ਤੇ ਲਗਾਇਆ ਝੂਠ ਬੋਲਣ ਦਾ ਦੋਸ਼

ਸੁਚਿਤਰਾ ਨੇ ਆਪਣੇ X ਪਲੇਟਫਾਰਮ 'ਤੇ ਲਿਖਿਆ: "ਇਸ ਵਿਸ਼ਵਾਸ ਕੁਮਾਰ ਰਮੇਸ਼ ਨੇ ਜਹਾਜ਼ ਵਿਚ ਯਾਤਰੀ ਹੋਣ ਅਤੇ ਇਕਲੌਤੇ ਜ਼ਿੰਦਾ ਬਚੇ ਹੋਣ ਬਾਰੇ ਝੂਠ ਬੋਲਿਆ ਸੀ? ਇਸ ਸਚਮੁੱਚ ਅਜੀਬ ਹੈ। ਕੀ ਯੂ.ਕੇ. ਵਿੱਚ ਉਸਦੇ ਪਰਿਵਾਰ ਨੇ ਉਸਦੀ ਕਹਾਣੀ ਦੀ ਪੁਸ਼ਟੀ ਨਹੀਂ ਕੀਤੀ ਸੀ? ਉਸ ਦੇ ਭਰਾ ਦੇ ਅੰਤਿਮ ਸੰਸਕਾਰ ਦਾ ਕੀ, ਜਿਸ ਵਿਚ ਉਹ ਮੋਢਾ ਦਿੰਦੇ ਹੋਏ ਨਜ਼ਰ ਆ ਰਿਹਾ ਸੀ? ਜੇਕਰ ਇਹ ਸੱਚ ਹੈ ਤਾਂ ਨਿਸ਼ਵਾਸ ਕੁਮਾਰ ਰਮੇਸ਼ ਗੰਭੀਰ ਸਜ਼ਾ ਦਾ ਹੱਕਦਾਰ ਹੈ ਜਾਂ ਫਿਰ ਉਸ ਨੂੰ ਪਾਗਲਖਾਨੇ ਭੇਜ ਦੇਣਾ ਚਾਹੀਦਾ ਹੈ।" ਇਹ ਟਵੀਟ ਸਾਹਮਣੇ ਆਉਣ ਦੇ ਤੁਰੰਤ ਬਾਅਦ ਲੋਕ ਭੜਕ ਉਠੇ ਅਤੇ ਸੁਚਿਤਰਾ ਨੂੰ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਟਰੋਲ ਕੀਤਾ ਗਿਆ।

ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ, ਮਸ਼ਹੂਰ ਅਦਾਕਾਰਾ ਰੀਮਾ ਲਾਗੂ ਦੇ ਸਾਬਕਾ ਪਤੀ ਦਾ ਦੇਹਾਂਤ

PunjabKesari

ਟਵੀਟ ਡਿਲੀਟ ਕਰਕੇ ਮੰਗੀ ਮਾਫੀ 

ਟਰੋਲ ਹੋਣ ਤੋਂ ਬਾਅਦ ਸੁਚਿਤਰਾ ਨੇ ਤੁਰੰਤ ਉਹ ਟਵੀਟ ਡਿਲੀਟ ਕਰ ਦਿੱਤਾ ਅਤੇ ਇੱਕ ਨਵਾਂ ਟਵੀਟ ਕਰਕੇ ਮਾਫੀ ਮੰਗੀ।
ਉਨ੍ਹਾਂ ਲਿਖਿਆ: “ਜਹਾਜ਼ ਹਾਦਸੇ ਵਿਚ ਜ਼ਿੰਦਾ ਬਚੇ ਵਿਅਕਤੀ 'ਤੇ ਆਪਣਾ ਆਖਰੀ ਟਵੀਟ ਡਿਲੀਟ ਕਰ ਦਿੱਤਾ ਹੈ। ਲੱਗਦਾ ਹੈ ਕਿ ਝੂਠੀ ਖ਼ਬਰ ਫੈਲਾਈ ਗਈ ਸੀ, ਰੱਬ ਜਾਣੇ ਕਿਉਂ। ਮੈਨੂੰ ਮਾਫ਼ ਕਰਨਾ।” ਸੁਚਿਤਰਾ ਨੇ ਇਹ ਵੀ ਦੱਸਿਆ ਕਿ ਇਹ ਗਲਤ ਜਾਣਕਾਰੀ ਉਨ੍ਹਾਂ ਦੇ ਇੱਕ ਦੋਸਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸਨੂੰ ਉਨ੍ਹਾਂ ਨੇ ਵੇਰਿਫਾਈ ਕੀਤੇ ਬਿਨਾਂ ਹੀ ਅੱਗੇ ਫਾਰਵਰਡ ਕਰ ਦਿੱਤਾ।

ਇਹ ਵੀ ਪੜ੍ਹੋ: ਇਸ ਕਾਰਨ ਹੋਇਆ ਮਾਡਲ ਸ਼ੀਤਲ ਦਾ ਕਤਲ, ਸਾਹਮਣੇ ਆਈ ਅਸਲ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News